6 ਮਾਰਚ ਨੂੰ ਲਾਂਚ ਹੋ ਸਕਦੀ ਹੈ Oppo ਦੀ ਸਮਾਰਟਵਾਚ, ਦੇਖੋ ਪਹਿਲੀ ਝਲਕ
Wednesday, Feb 26, 2020 - 10:19 AM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ 6 ਮਾਰਚ ਨੂੰ ਆਪਣਾ ਓਪੋ ਫਾਇੰਡ ਐਕਸ 2 ਫੋਨ ਲਾਂਚ ਕਰੇਗੀ। ਹੁਣ ਕੰਪਨੀ ਨੇ ਆਪਣੇ ਅਧਿਕਾਰਤ ਐਪ ਰਾਹੀਂ ਓਪੋ ਸਮਾਰਟ ਵਾਚ ਲਈ ਵੀ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਯਾਨੀ ਕੰਪਨੀ ਓਪੋ ਫਾਇੰਡ ਐਕਸ 2 ਦੇ ਨਾਲ ਆਪਣੀ ਪਹਿਲੀ ਸਮਾਰਟ ਵਾਚ ਵੀ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਇਸ ਵਾਚ ਦਾ ਟੀਜ਼ਰ ਵੀ ਜਾਰੀ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਆਪਣੀ ਇਸ ਵਾਚ ਬਾਰੇ ਅਜੇ ਤਕ ਡੀਟੇਲਸ ਸ਼ੇਅਰ ਨਹੀਂ ਕੀਤੀ। ਇਸ ਬਾਰੇ ਜ਼ਿਆਦਾ ਜਾਣਕਾਰੀ 6 ਮਾਰਚ ਨੂੰ ਹੋਣ ਵਾਲਾ ਲਾਂਚਿੰਗ ਈਵੈਂਟ ’ਚ ਹੀ ਮਿਲੇਗੀ।
ਓਪੋ ਫਾਇੰਡ ਐਕਸ 2 ਨਾਲ ਹੋ ਸਕਦੀ ਹੈ ਲਾਂਚ
ਓਪੋ ਫਾਇੰਡ ਐਕਸ 2 ਦੇ ਨਾਲ ਹੀ ਕੰਪਨੀ ਦੀ ਪਹਿਲੀ ਸਮਾਰਟ ਵਾਚ ਤੋਂ ਵੀ ਪਰਦਾ ਉੱਠ ਸਕਦਾ ਹੈ। ਓਪੋ ਫਾਇੰਡ ਐਕਸ 2 ਦੇ ਫੀਚਰਜ਼ ਅਜੇ ਤਕ ਸਾਫ ਨਹੀਂ ਹਨ ਪਰ ਫੋਨ ਨਾਲ ਜੁੜੇ ਢੇਰਾਂ ਲੀਕਸ ਸਾਹਮਣੇ ਆਏ ਹਨ। ਓਪੋ ਦੇ ਵਾਇਸ ਪ੍ਰਾਜ਼ੀਡੈਂਟ ਆਫ ਗਲੋਬਲ ਸੇਲਸ ਐਲਨ ਵੂ ਵਲੋਂ ਪਹਿਲਾਂ ਹੀ ਪੁਸ਼ਟੀ ਕੀਤੀ ਗਈ ਹੈ ਕਿ ਓਪੋ ਫਾਇੰਡ ਐਕਸ 2 ’ਚ ਸਭ ਤੋਂ ਪਾਵਰਫੁਲ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਜਾਵੇਗਾ। ਪਿਛਲੇ ਹਫਤੇ ਇਹ ਡਿਵਾਈਸ ਵਿਅਤਨਾਮ ਦੀ ਇਕ ਰਿਟੇਲਰ ਵੈੱਬਸਾਈਟ Shopee ’ਤੇ ਦਿਸਿਆ ਸੀ। ਵੈੱਬਸਾਈਟ ’ਤੇ ਦਿਸੇ ਲੀਕਸ ਦੀ ਮੰਨੀਏ ਤਾਂ ਫੋਨ ’ਚ 6.5 ਇੰਜ ਦੀ ਅਮੋਲੇਡ ਸਕਰੀਨ, 8 ਜੀ.ਬੀ. ਰੈਮ, 256 ਜੀ.ਬੀ. ਇੰਟਰਨਲ ਸਟੋਰੇਜ, ਟ੍ਰਿਪਲ ਰੀਅਰ ਕੈਮਰਾ ਅਤੇ 32 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾਵੇਗਾ।