ਭਾਰਤ ਤੋਂ ਪਹਿਲਾਂ ਇਸ ਦੇਸ਼ ’ਚ ਲਾਂਚ ਹੋਇਆ Oppo F21 Pro

04/11/2022 3:43:44 PM

ਗੈਜੇਟ ਡੈਸਕ– ਓਪੋ ਦੇ ਨਵੇਂ ਸਮਾਰਟਫੋਨ Oppo F21 Pro ਦੀ ਲਾਂਚਿੰਗ ਭਾਰਤ ’ਚ 12 ਅਪ੍ਰੈਲ ਨੂੰ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ Oppo F21 Pro ਨੂੰ ਬੰਗਲਾਦੇਸ਼ ’ਚ ਲਾਂਚ ਕਰ ਦਿੱਤਾ ਗਿਆ ਹੈ। Oppo F21 Pro ਦੇ ਨਾਲ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ ਮਿਲੇਗੀ। ਫੋਨ ਦੇ ਨਾਲ 5 ਜੀ.ਬੀ. ਰੈਮ ਐਕਸਪੈਂਸ਼ਨ ਵੀ ਮਿਲਦਾ ਹੈ ਯਾਨੀ ਫੋਨ ’ਚ ਕੁੱਲ 13 ਜੀ.ਬੀ. ਤਕ ਰੈਮ ਮਿਲੇਗੀ। Oppo F21 Pro ’ਚ 6.43 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। 

Oppo F21 Pro ਦੀ ਕੀਮਤ
Oppo F21 Pro ਦੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,990 ਬੰਗਲਾਦੇਸ਼ੀ ਟਕਾ (ਕਰੀਬ 24,640 ਰੁਪਏ) ਹੈ। ਫੋਨ ਨੂੰ ਕਾਸਮਿਕ ਬਲੈਕ ਅਤੇ ਸਨਸੈੱਟ ਓਰੇਂਜ ਰੰਗ ’ਚ ਖਰੀਦਿਆ ਜਾ ਸਕੇਗਾ। 

Oppo F21 Pro ਦੇ ਫੀਚਰਜ਼
ਫੋਨ ’ਚ ਐਂਡਰਾਇਡ 12 ਆਧਾਰਿਤ ColorOS 12.1 ਹੈ। Oppo F21 Pro ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਅਤੇ ਟੱਚ ਸੈਂਪਲਿੰਗ ਰੇਟ 180Hz ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ 8 ਜੀ.ਬੀ. LPDDR4x ਰੈਮ ਹੈ। ਇਸ ਵਿਚ 128 ਜੀ.ਬੀ. ਤਕ ਦੀ ਸਟੋਰੇਜ ਹੈ। 

ਓਪੋ ਦੇ ਇਸ ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮਾਈਕ੍ਰੋ ਸਕੋਪ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਲੈੱਨਜ਼ ਹੈ। ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

Oppo F21 Pro ’ਚ ਕੁਨੈਕੀਟਵਿਟੀ ਲਈ 4G LTE, ਵਾਈ-ਫਾਈ, ਬਲੂਟੁੱਥ v5.1, 3.5mm ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। Oppo F21 Pro ’ਚ 4500mAh ਦੀ ਬੈਟਰੀ ਹੈ ਜਿਸਦੇ ਨਾਲ 33W ਦੀ SuperVOOC ਫਾਸਟ ਚਾਰਜਿੰਗ ਹੈ। 


Rakesh

Content Editor

Related News