Oppo F15 ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

01/16/2020 3:21:47 PM

ਗੈਜੇਟ ਡੈਸਕ– ਓਪੋ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Oppo F15 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 19,990 ਰੁਪਏ ਹੈ। ਸਮਾਰਟਫੋਨ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਓਪੋ ਦੇ ਇਸ ਸਮਾਰਟਫੋਨ ’ਚ VOOC 3.0 ਫਲੈਸ਼ ਚਾਰਜ ਸੁਪੋਰਟ ਦੇ ਨਾਲ 4,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ 5 ਮਿੰਟ ਚਾਰਜ ਕਰਨ ’ਤੇ ਸਮਾਰਟਫੋਨ 2 ਘੰਟੇ ਦਾ ਟਾਕਟਾਈਮ ਦਿੰਦਾ ਹੈ। Oppo F15 ਦੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। ਇਸ ਸਮਾਰਟਫੋਨ ਦੀ ਪਹਿਲੀ ਸੇਲ 24 ਜਨਵਰੀ ਨੂੰ ਹੈ। 

ਇਹ ਸਮਾਰਟਫੋਨ ਐਮਾਜ਼ੋਨ ਅਤੇ ਫਲਿਪਕਾਰਟ ਦੋਵਾਂ ਈ-ਕਾਮਰਸ ਸਾਈਟ ’ਤੇ ਮਿਲੇਗਾ। ਸਮਾਰਟਫੋਨ ’ਚ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸਹੂਲਤ ਮਿਲੇਗੀ। HDFC ਬੈਂਕ ਦੇ ਡੈਬਿਟ/ਕ੍ਰੈਡਿਟ ਕਾਰਡ ਈ.ਐੱਮ.ਆਈ. ਅਤੇ ਕੰਜ਼ਿਊਮਰ ਲੋਨਸ ’ਤੇ 10 ਫੀਸਦੀ ਤਕ ਦਾ ਕੈਸ਼ਬੈਕ ਮਿਲੇਗਾ। 

 

48 ਮੈਗਾਪਿਕਸਲ ਦਾ ਹੈ ਮੇਨ ਕੈਮਰਾ
ਇਸ ਸਮਾਰਟਫੋਨ ’ਚ ਸਲੀਕ ਡਿਜ਼ਾਈਨ ਦਿੱਤਾ ਗਿਆ ਹੈ। ਸਮਾਰਟਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਸਕਰੀਨ ਦਿੱਤੀ ਗਈ ਹੈ, ਇਸ ਦਾ ਸਕਰੀਨ-ਟੂ-ਬਾਡੀ ਰੇਸ਼ੀਓ 90.7 ਫੀਸਦੀ ਹੈ। ਸਕਰੀਨ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ। ਸਮਾਰਟਫੋਨ ’ਚ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ। Oppo F15 ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਯਾਨੀ ਫੋਨ ਦੇ ਪਿੱਛੇ 4 ਕੈਮਰੇ ਲੱਗੇ ਹਨ। ਫੋਨ ਦੇ ਰੀਅਰ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੇ ਬੈਕ ’ਚ 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ 2 ਕੈਮਰੇ ਦਿੱਤੇ ਗਏ ਹਨ। ਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ’ਚ ਪ੍ਰੋਫੈਸ਼ਨਲ ਮੋਡ, ਪੈਨੋਰਮਾ, ਪੋਟਰੇਟ, ਨਾਈਟ ਸੀਨ, ਟਾਈਮ-ਲੈਪਸ ਫੋਟੋਗ੍ਰਾਫੀ, ਸਲੋਅ ਮੋਸ਼ਨ ਵਰਗੇ ਮੋਡ ਦਿੱਤੇ ਗਏ ਹਨ। 

0.32 ਸੈਕਿੰਡਸ ’ਚ ਆਨਲਾਕ ਹੋ ਜਾਂਦਾ ਹੈ ਫੋਨ
ਸਮਾਰਟਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫੋਨ 0.32 ਸੈਕਿੰਡਸ ’ਚ ਅਨਲਾਕ ਹੋ ਜਾਂਦਾ ਹੈ। ਓਪੋ ਦਾ ਇਹ ਸਮਾਰਟਫੋਨ ਲਾਈਟਨਿੰਗ ਬਲੈਕ ਅਤੇ ਯੂਨੀਕਾਰਡ ਵਾਈਟ ਕਲਰ ’ਚ ਮਿਲੇਗਾ। ਓਪੋ ਦਾ ਇਹ ਸਮਾਰਟਫੋਨ ਐਂਡਰਾਇਡ ਪਾਈ ਵੀ9.0 ’ਤੇ ਬੇਸਡ ਕਲਰ ਓ.ਐੱਸ. 6.1 ’ਤੇ ਚੱਲਦਾ ਹੈ। ਇਸ ਸਮਾਰਟਫੋਨ ਦੀ ਮੋਟਾਈ 7.9mm ਹੈ ਅਤੇ ਇਸ ਦਾ ਭਾਰ 172 ਗ੍ਰਾਮ ਹੈ। ਸਮਾਰਟਫੋਨ ’ਚ 3 ਕਾਰਡ ਸਲਾਟ ਦਿੱਤੇ ਗਏ ਹਨ। 


Related News