ਸਸਤੇ ਹੋਏ OPPO ਦੇ ਵਾਇਰਲੈੱਸ ਈਅਰਫੋਨਸ, ਇੰਨੀ ਘਟੀ ਕੀਮਤ

08/22/2020 5:49:57 PM

ਗੈਜੇਟ ਡੈਸਕ– ਓਪੋ ਨੇ ਆਪਣੇ ਟਰੂਲੀ ਵਾਇਰਲੈੱਸ ਈਅਰਫੋਨਸ Enco W11 ਨੂੰ ਇਸੇ ਸਾਲ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਸੀ। ਇਸ ਨੂੰ 3,999 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਸੀ। ਇਸ ਪ੍ਰੋਡਕਟ ਨੂੰ ਅਜੇ ਲਾਂਚ ਹੋਏ ਦੋ ਮਹੀਨੇ ਹੀ ਹੋਏ ਹਨ ਕਿ ਇਸ ਦੀ ਕੀਮਤ ਫਲਿਪਕਾਰਟ ’ਤੇ ਘੱਟ ਕਰ ਦਿੱਤੀ ਗਈ ਹੈ। ਗਾਹਕ ਹੁਣ ਇਨ੍ਹਾਂ ਨੂੰ ਸਿਰਫ 2,499 ਰੁਪਏ ਦੀ ਕੀਮਤ ’ਚ ਖ਼ਰੀਦ ਸਕਦੇ ਹਨ। ਇਹ ਕੀਮਤ ਸਿਰਫ ਫਲਿਪਕਾਰਟ ’ਤੇ ਹੀ ਮੌਜੂਦ ਹੈ ਅਤੇ ਇਨ੍ਹਾਂ ਨੂੰ ਲੈ ਕੇ ਕੰਪਨੀ ਨੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। 

ਮਿਲੇ ਕਈ ਆਫਰਸ
ਫਲਿਪਕਾਰਟ ’ਤੇ ਗਾਹਕ OPPO Enco W11 ਦੇ ਨਾਲ ਕਈ ਆਕਰਸ਼ਕ ਆਫਰਸ ਦਾ ਵੀ ਲਾਭ ਲੈ ਸਕਦੇ ਹਨ। ਐੱਸ.ਬੀ.ਆਈ. ਕ੍ਰੈਡਿਟ ਕਾਰਡ ਰਾਹੀਂ ਖ਼ਰੀਦਾਰੀ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲਗਾ। ਉਥੇ ਹੀ RuPay ਡੈਬਿਟ ਕਾਰਡ ਰਾਹੀਂ ਪਹਿਲੀ ਟਰਾਂਜੈਕਸ਼ਨ ’ਤੇ 30 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

OPPO Enco W11 ਦੇ ਫੀਚਰਜ਼
- OPPO Enco W11 ’ਚ 8mm ਦੇ ਡ੍ਰਾਈਵਰ ਦਿੱਤੇ ਗਏ ਹਨ।
- ਕਾਲਿੰਗ ਲਈ ਨੌਇਜ਼ ਕੈਂਸੀਲੇਸ਼ਨ ਫੀਚਰ ਦੀ ਸੁਵਿਧਾ ਇਸ ਵਿਚ ਦਿੱਤੀ ਗਈ ਹੈ। 
- ਕੁਨੈਕਟੀਵਿਟੀ ਫੀਚਰ ਦੇ ਤੌਰ ’ਤੇ ਇਸ ਡਿਵਾਈਸ ’ਚ ਬਲੂਟੂਥ 5.0 ਦਿੱਤਾ ਗਿਆ ਹੈ, ਜੋ ਕਿ 10 ਮੀਟਰ ਦੀ ਰੇਂਜ ਤਕ ਕੁਨੈਕਟੀਵਿਟੀ ਸੁਪੋਰਟ ਕਰਦਾ ਹੈ। 
- OPPO Enco W11 ਈਅਰਫੋਨ ’ਚ ਟੱਚ ਕੰਟਰੋਲ ਦੀ ਸੁਪੋਰਟ ਵੀ ਦਿੱਤੀ ਗਈ ਹੈ ਜੋ ਇਸ ਨੂੰ ਆਸਾਨੀ ਨਾਲ ਚਲਾਉਣ ’ਚ ਮਦਦ ਕਰਦੀ ਹੈ। 


Rakesh

Content Editor

Related News