ਨੋਕੀਆ ਨਾਲ ਪੰਗਾ ਲੈਣਾ ਪਿਆ ਮਹਿੰਗਾ, ਓਪੋ ’ਤੇ ਵਨਪਲੱਸ ਇਸ ਦੇਸ਼ ’ਚ ਬੈਨ
Monday, Jul 11, 2022 - 12:25 PM (IST)
ਗੈਜੇਟ ਡੈਸਕ– ਚੀਨੀ ਸਮਾਰਟਫੋਨ ਕੰਪਨੀ ਓਪੋ ਅਤੇ ਵਨਪਲੱਸ ਨੂੰ ਵੱਡਾ ਝਟਕਾ ਲੱਗਾ ਹੈ। ਇਹ ਝਟਕਾ ਨੋਕੀਆ ਕਾਰਨ ਲੱਗਾ ਹੈ। Nokiamob.net ਦੀ ਇਕ ਰਿਪੋਰਟ ਮੁਤਾਬਕ, ਮੈਨਹੇਮ ਰੀਜਨਲ ਕੋਰਟ ਨੇ ਪੇਟੈਂਟ ਵਿਵਾਦ ਦਾ ਫੈਸਲਾ ਨੋਕੀਆ ਦੇ ਪੱਖ ’ਚ ਸੁਣਾਇਆ ਹੈ। ਕੋਰਟ ਨੇ ਇਹ ਫੈਸਲਾ ਨੋਕੀਆ ਦੇ ਦਾਇਰ ਕੀਤੇ ਗਏ ਉਸ ਕੇਸ ’ਚ ਦਿੱਤਾ ਹੈ ਜਿਸ ਵਿਚ ਕੰਪਨੀ ਨੇ ਓਪੋ ਅਤੇ ਵਨਪਲੱਸ ’ਤੇ ਪੇਟੈਂਟ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾ ਨੋਕੀਆ ਇਨ੍ਹਾਂ ਚੀਨੀ ਕੰਪਨੀਆਂ ਦੇ ਨਾਲ ਸਮਝੌਤਾ ਚਾਹ ਰਹੀਆਂ ਸਨ ਪਰ ਫੇਲ ਹੋਣ ’ਤੇ ਪਿਛਲੇ ਸਾਲ ਚਾਰ ਵੱਖ-ਵੱਖ ਦੇਸ਼ਾਂ ’ਚ ਓਪੋ ’ਤੇ ਕੇਸ ਦਰਜ ਕਰਵਾਇਆ ਗਿਆ ਸੀ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹੁਣ ਇਸ ਫੈਸਲੇ ਕਾਰਨ ਓਪੋ ਅਤੇ ਵਨਪਲੱਸ ਆਪਣੇ ਡਿਵਾਈਸ ਨੂੰ ਜਰਮਨੀ ’ਚ ਨਹੀਂ ਵੇਚ ਸਕਦੇ। ਹਾਲਾਂਕਿ, ਇਹ ਪਰਮਾਨੈਂਟ ਬੈਨ ਨਹੀਂ ਹੈ। ਨੋਕੀਆ ਨੇ ਓਪੋ ਵਿਰੁੱਧ ਪੇਟੈਂਟ ਵਿਵਾਦ ’ਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ ਹੈ। ਹਾਲਾਂਕਿ, ਇਸ ਕੇਸ ’ਚ ਇਹ ਪਹਿਲਾ ਫੈਸਲਾ ਹੈ। ਫਿਲਹਾਲ ਦੇ ਓਪੋ ਅਤੇ ਉਸ ਦੇ ਸਹਿਯੋਗੀ ਬ੍ਰਾਂਡ ਵਨਪਲੱਸ ਜਰਮਨੀ ’ਚ ਮੋਬਾਇਲ ਡਿਵਾਈਸ ਨਹੀਂ ਵੇਚ ਸਕਦੇ ਜੋ ਨੋਕੀਆ ਦੇ ਯੂਰਪੀ ਪੇਟੈਂਟ EP 17 04 731 ਦਾ ਉਲੰਘਣ ਕਰਦੇ ਹਨ।
ਕੀ ਹੈ ਮਾਮਲਾ
ਇਸ ਪੇਟੈਂਟ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਹ ਇਕ ਅਜਿਹੀ ਤਕਨਾਲੋਜੀ ਹੈ ਜੋ ਵਾਈ-ਫਾਈ ਕੁਨੈਕਸ਼ਨ ਨੂੰ ਸਕੈਨ ਕਰਨ ਤੋਂ ਪ੍ਰੋਟੈਕਟ ਕਰਦੀ ਹੈ। ਨੋਕੀਆ ਨੇ ਸਾਲ 2021 ’ਚ ਓਪੋ ਵਿਰੁੱਧ ਪੇਟੈਂਟ ਇੰਫ੍ਰਿੰਜਮੈਂਟ ਨੂੰ ਲੈ ਕੇ ਏਸ਼ੀਆ ਅਤੇ ਯੂਰਪ ਦੇ ਕਈ ਦੇਸ਼ਾਂ ’ਚ ਕੇਸ ਕੀਤਾ ਸੀ। ਇਸ ਵਿਚ ਭਾਰਤ, ਯੂ.ਕੇ., ਫਰਾਂਸ ਅਤੇ ਜਰਮਨੀ ਵਰਗੇ ਦੇਸ਼ ਸ਼ਾਮਿਲ ਹਨ।
ਇਸ ਕੇਸ ’ਚ ਓਪੋ ਨੂੰ ਲੈ ਕੇ ਨੋਕੀਆ ਨੇ ਕਿਹਾ ਹੈ ਕਿ ਉਸ ਦੀ ਪੇਟੈਂਟ ਤਕਨਾਲੋਜੀ ਨੂੰ ਕੰਪਨੀ ਨੇ ਬਿਨਾਂ ਵੈਲਿਡ ਲਾਈਸੈਂਸ ’ਚ ਇਸਤੇਮਾਲ ਕੀਤਾ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਹੈਕਿ ਕੇਸ ’ਚ ਦਾਅਵਾ ਕੀਤਾ ਗਿਆ ਹੈਕਿ ਓਪੋ ਨੋਕੀਆ ਦੇ ਸਟੈਂਡਰਡ ਇੰਸੈਂਸ਼ੀਅਲ ਪੇਟੈਂਟ (SEPs) ਅਤੇ ਨਾਨ-SEPs ਵਰਗੇ UI/UX ਅਤੇ ਸਕਿਓਰਿਟੀ ਫੀਚਰਜ਼ ਨੂੰ ਬਿਨਾਂ ਲਾਈਸੈਂਸ ਦੇ ਇਸਤੇਮਾਲ ਕੀਤਾ।
ਨੋਕੀਆ ਨੇ ਕੀ ਕਿਹਾ
Nokiamob ਦੀ ਰਿਪੋਰਟ ਮੁਤਾਬਕ, ਨੋਕੀਆ ਨੇ ਇਸ ਕੇਸ ’ਤੇ ਕਿਹਾ ਹੈ ਕਿ ਉਸ ਦੇ ਫੇਅਰ ਅਤੇ ਰਿਜਨੇਬਲ ਪ੍ਰੋਪੋਜ਼ਲ ਨੂੰ ਓਪੋ ਨੇ ਰਿਜੈਕਟ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਕੋਲ ਇਕ ਮਾਤਰ ਕੋਰਟ ਜਾਣ ਦਾ ਹੀ ਰਸਤਾ ਬਚਿਆ ਸੀ।