Oppo ਨੇ ਲਾਂਚ ਕੀਤੇ ਦੋ ਨਵੇਂ ਸਮਾਰਟਫੋਨਜ਼, ਜਾਣੋ ਕੀਮਤ ਤੇ ਫੀਚਰਜ਼

12/21/2019 12:14:55 PM

ਗੈਜੇਟ ਡੈਸਕ– ਓਪੋ ਏ91 ਅਤੇ ਓਪੋ ਏ8 ਨੂੰ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਓਪੋ ਏ8 ਇਕ ਬਜਟ ਫੋਨ ਹੈ ਤਾਂ ਉਥੇ ਹੀ ਏ91 ਇਕ ਮਿਡ-ਰੇਂਜ ਡਿਵਾਈਸ ਹੈ। ਓਪੋ ਏ91 ਦੀ ਕੀਮਤ 1,999 ਯੁਆਨ (ਕਰੀਬ 20,297 ਰੁਪਏ) ਰੱਖੀ ਗਈ ਹੈ। ਇਹ ਹੈਂਡਸੈੱਟ ਤਿੰਨ ਕਲਰ ਾਪਸ਼ਨ- ਰੈੱਡ, ਬਲੈਕ ਅਤੇ ਬਲਿਊ ’ਚ ਉਪਲੱਬਧ ਹੋਵੇਗਾ। ਇਸ ਦੀ ਵਿਕਰੀ ਚੀਨ ’ਚ 26 ਦਸੰਬਰ ਤੋਂ ਸ਼ੁਰੂ ਹੋਵੇਗੀ। ਓਪੋ ਏ8 ਦੀ ਕੀਮਤ 1,199 ਯੁਆਨ (ਕਰੀਬ 12,160 ਰੁਪਏ) ਰੱਖੀ ਗਈ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਨ੍ਹਾਂ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ। 

ਫੀਚਰਜ਼
ਓਪੋ ਏ91 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.4 ਇੰਚ ਅਮੋਲੇਡ ਡਿਸਪਲੇਅ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 4,025mAh ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਇਥੇ ਵੂਕ 4.0 ਫਾਸਟ ਚਾਰਜਿੰਗ ਦੀ ਸੁਪੋਰਟ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ 30W ਚਾਰਜਰ ਰਾਹੀਂ ਸਿਰਫ 30 ਮਿੰਟ ’ਚ ਬੈਟਰੀ ਨੂੰ 50 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ। ਇਸ ਫੋਨ ’ਚ ਮੀਡੀਆਟੈੱਕ ਹੇਲੀਓ ਪੀ70 ਪ੍ਰੋਸੈਸਰ ਮੌਜੂਦ ਹੈ। ਇਸ ਵਿਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਦਿੱਤੀ ਗਈ ਹੀ। ਇਹ ਸਮਾਰਟਫੋਨ ਐਂਡਰਾਇਡ 9 ਪਾਈ ਬੇਟ ਕਲਰ ਓ.ਐੱਸ. 6.1 ’ਤੇ ਚੱਲਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ 48 ਮੈਗਾਪਿਕਸਲ ਮੇਨ ਕੈਮਰਾ, 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਮੈਕ੍ਰੋ ਕੈਮਰਾ ਅਤੇ 2 ਮੈਗਾਪਿਕਸਲ ਕੈਮਰਾ ਮੌਜੂਦ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਦੂਜੇ ਪਾਸੇ ਓਪੋ ਏ8 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ, ਮੀਡੀਆਟੈੱਕ ਹੇਲੀਓ ਪੀ35 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ ’ਚ 12 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਡੈੱਪਥ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਇਥੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਦੀ ਬੈਟਰੀ 4,230mAh ਦੀ ਹੈ ਅਤੇ ਇਹ ਐਂਡਰਾਇਡ 9.0 ਪਾਈ ਓ.ਐੱਸ. ’ਤੇ ਚੱਲਦਾ ਹੈ। 


Related News