Oppo A33 2020 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Wednesday, Oct 21, 2020 - 05:55 PM (IST)

Oppo A33 2020 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਨਵੇਂ ਸਮਾਰਟਫੋਨ Oppo A33 2020 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 5,000mAh ਦੀ ਬੈਟਰੀ, ਕੁਆਲਕਾਮ ਸਨੈਪਡ੍ਰੈਗਨ 406 ਪ੍ਰੋਸੈਸਰ ਅਤੇ 90Hz ਦੇ ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਨ ਵਾਲੀ ਪੰਚ-ਹੋਲ ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ। Oppo A33 2020 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,990 ਰੁਪਏ ਰੱਖੀ ਗਈ ਹੈ। ਇਸ ਨੂੰ ਭਾਰਤ ’ਚ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਰਾਟ ਅਤੇ ਆਫਲਾਈਨ ਰਿਟੇਲ ਸਟੋਰਾਂ ’ਤੇ ਇਸੇ ਮਹੀਨੇ ਦੇ ਅੰਤ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਓਪੋ ਦਾ ਕਹਿਣਾ ਹੈ ਕਿ ਅਗਲੀ ਬਿਗ ਬਿਲੀਅਨ ਡੇਜ਼ ਸੇਲ ’ਚ ਇਸ ਨੂੰ 5 ਫੀਸਦੀ ਦੇ ਕੈਸ਼ਬੈਕ ਆਫਰ ਨਾਲ ਲਿਆਇਆ ਜਾਵੇਗਾ। ਗਾਹਕ ਕੋਟਕ ਬੈਂਕ, ਆਰ.ਬੀ.ਐੱਲ. ਬੈਂਕ, ਬੈਂਕ ਆਫ ਬੜੌਦਾ ਅਤੇ ਫੈਡਰਲ ਬੈਂਕ ਕਾਰਡ ਰਾਹੀਂ ਇਸ ਆਫਰ ਦਾ ਲਾਭ ਲੈ ਸਕਣਗੇ। 

Oppo A33 2020 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+ (720x1600 ਪਿਕਸਲ ਰੈਜ਼ੋਲਿਊਸ਼ਨ) 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 460
ਰੈਮ    - 3GB
ਸਟੋਰੇਜ    - 32GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ ਕਲਰ ਓ.ਐੱਲ. 7.2
ਰੀਅਰ ਕੈਮਰਾ    - 3MP (ਪ੍ਰਾਈਮਰੀ) + 2MP (ਮੈਕ੍ਰੋ ਸ਼ੂਟਰ) + 2MP (ਡੈਪਥ ਸੈਂਸਰ)
ਫਰੰਟ ਕੈਮਰਾ    - 8MP
ਬੈਟਰੀ    - 5,000mAh
ਕੁਨੈਕਟੀਵਿਟੀ    - ਵਾਈ-ਫਾਈ 802.11 ਏਸੀ, ਬਲੂਟੂਥ 5.0, ਜੀ.ਪੀ.ਐੱਸ., 4ਜੀ, ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5mm ਹੈੱਡਫੋਨ ਜੈੱਕ


author

Rakesh

Content Editor

Related News