4,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Oppo ਦਾ ਨਵਾਂ ਬਜਟ ਸਮਾਰਟਫੋਨ

04/23/2019 2:51:28 PM

ਗੈਜੇਟ ਡੈਸਕ– ਓਪੋ ਨੇ ਇਕ ਨਵਾਂ ਬਜਟ ਸਮਾਰਟਫੋਨ Oppo A1K ਲਾਂਚ ਕਰਕੇ ਆਪਣਾ ਪ੍ਰੋਡਕਟ ਪੋਰਟਫੋਲੀਓ ਵਧਾਇਆ ਹੈ। ਕੰਪਨੀ ਨੇ ਆਪਣਾ ਨਵਾਂ ਫੋਨ Oppo A1K ਰੂਸ ’ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਰੂਸ ’ਚ ਕੀਮਤ 9,990 ਰੂਬਲ (ਕਰੀਬ 10,900 ਰੁਪਏ) ਹੈ। ਫੋਨ ਨੂੰ ਬਲੈਕ ਅਤੇ ਰੈੱਡ ਕਲਰ ’ਚ ਲਿਆਇਆ ਗਿਆ ਹੈ। ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਕੰਪਨੀ ਜਲਦੀ ਹੀ Oppo A1K ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰੇਗੀ। ਭਾਰਤ ’ਚ ਇਸ ਸਮਾਰਟਫੋਨ ਨੂੰ 9,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ। 

ਫੀਚਰਜ਼
ਫੋਨ ’ਚ 6.1-ਇੰਚ ਦੀ ਐੱਚ.ਡੀ.+ ਡਿਸਪਲੇਅ ਹੈ। ਇਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ। ਇਹ ਸਮਾਰਟਫੋਨ ਵਾਟਰਡ੍ਰੋਪ ਨੌਚ ਸਕਰੀਨ ਦੇ ਨਾਲ ਆਇਆ ਹੈ ਅਤੇ ਟਾਪ ’ਚ ਪ੍ਰੋਟੈਕਸ਼ਨ ਲਈਕਾਰਨਿੰਗ ਗੋਰਿਲਾ ਗਲਾਸ ਦੀ ਕੋਟਿੰਗ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਮੀਡੀਆਟੈੱਕ ਹੇਲੀਓ ਪੀ22 ਪ੍ਰੋਸੈਸਰ ਨਾਲ ਪਾਵਰਡ ਹੈ। ਸਮਾਰਟਫੋਨ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। ਇਸ ਫੋਨ ’ਚ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਐੱਲ.ਈ.ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਸਿੰਗਲ ਕੈਮਰਾ ਹੈ। ਉਥੇ ਹੀ ਸੈਲਫੀ ਲਈ ਇਸ ਸਮਾਰਟਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਚ ਐਕਟਿਵ ਯੂਸੇਜ਼ ’ਤੇ ਇਸ ਫੋਨ ਦੀ ਬੈਟਰੀ 17 ਘੰਟੇ ਤਕ ਚੱਲਦੀ ਹੈ। 


Related News