Oppo A15 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Thursday, Oct 15, 2020 - 05:00 PM (IST)

Oppo A15 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਓਪੋ ਨੇ ਇਸ ਤਿਉਹਾਰੀ ਸੀਜ਼ਨ ’ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ’ਚ ਆਪਣੇ ਨਵੇਂ ਕੈਮਰਾ-ਸੈਂਟ੍ਰਿਕ ਸਮਾਰਟਫੋਨ Oppo A15 ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ ਜੋ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਨੂੰ ਸੁਪੋਰਟ ਕਰਦਾ ਹੈ। ਓਪੋ ਦਾ ਕਹਿਣਾ ਹੈ ਕਿ ਇਸ ਫੋਨ ’ਚ Eye Comfort Filters ਮਿਲਣਗੇ ਜੋ ਕਿ ਹਾਰਮਫੁਲ ਬਲਿਊ ਲਾਈਟ ਨੂੰ ਫਿਲਟਰ ਕਰਦੇ ਹਨ। ਓਪੋ ਏ15 ਨੂੰ ਭਾਰਤ ’ਚ 10,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਨੂੰ ਜਲਦ ਹੀ ਡਾਈਨਾਮਿਕ ਬਲੈਕ ਅਤੇ ਮਿਸਟਰੀ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। 

PunjabKesari

Oppo A15 ਦੇ ਫੀਚਰਜ਼
ਡਿਸਪਲੇਅ    - 6.5-ਇੰਚ ਦੀ ਐੱਚ.ਡੀ. ਪਲੱਸ
ਪ੍ਰੋਸੈਸਰ    - ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ35
ਰੈਮ    - 3GB
ਸਟੋਰੇਜ    - 32GB
ਓ.ਐੱਸ.    - ColorOS 7.2
ਰੀਅਰ ਕੈਮਰਾ    - 13MP (ਪ੍ਰਾਈਮਰੀ ਸੈਂਸਰ)+ 2MP (ਮੈਕ੍ਰੋ ਲੈੱਨਜ਼) + 2MP (ਡੈਪਥ ਸੈਂਸਰ)
ਫਰੰਟ ਕੈਮਰਾ    - 5MP
ਬੈਟਰੀ    - 4230mAh (10 ਵਾਟ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ    - 4G VoLTE, Wi-Fi, ਬਲੂਟੂਥ 5.0, GPS, ਮਾਈਕ੍ਰੋ USB ਅਤੇ 3.5mm ਹੈੱਡਫੋਨ ਜੈੱਕ


author

Rakesh

Content Editor

Related News