ਓਪੋ ਦੇ ਇਸ ਸਮਾਰਟਫੋਨ ਦੀ ਕੀਮਤ ’ਚ ਹੋਈ ਭਾਰੀ ਕਟੌਤੀ

Saturday, Oct 10, 2020 - 12:26 AM (IST)

ਗੈਜੇਟ ਡੈਸਕ—ਓਪੋ ਦਾ ਸ਼ਾਨਦਾਰ ਸਮਾਰਟਫੋਨ ਓਪੋ ਰੈਨੋ 3 ਪ੍ਰੋ ਸਮਾਰਟਫੋਨ ਸਸਤਾ ਹੋ ਗਿਆ ਹੈ। ਇਸ ਸਮਾਰਟਫੋਨ ਦੇ 128ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ 2,000 ਰੁਪਏ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 3,001 ਰੁਪਏ ਘੱਟ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ’ਚ ਓਪੋ ਰੈਨੋ 3 ਪ੍ਰੋ ਦੀ ਕੀਮਤ ’ਚ ਕਟੌਤੀ ਕੀਤੀ ਗਈ ਸੀ। ਫੋਨ ਦੀ ਲਾਂਚਿੰਗ ਇਸ ਸਾਲ ਮਾਰਚ ’ਚ ਹੋਈ ਸੀ।

ਨਵੀਂ ਕੀਮਤ
ਓਪੋ ਰੈਨੋ 3 ਦੀ ਕੀਮਤ ’ਚ ਕਟੌਤੀ ਤੋਂ ਬਾਅਦ ਇਸ ਦੇ 8ਜੀ.ਬੀ. ਰੈਮ+128ਜੀ.ਬੀ. ਵੈਰੀਐਂਟ ਨੂੰ 27,990 ਰੁਪਏ ਦੀ ਜਗ੍ਹਾ 25,990 ਰੁਪਏ ਅਤੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਨੂੰ 32,990 ਰੁਪਏ ਦੀ ਜਗ੍ਹਾ 29,898 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉੱਥੇ, ਓਪੋ ਰੈਨੋ 3 ਪ੍ਰੋ ਦੇ ਦੋਵੇਂ ਵੈਰੀਐਂਟਸ ਨਵੀਂ ਕੀਮਤ ਨਾਲ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ’ਤੇ ਉਪਲੱਬਧ ਹਨ।

ਸਪੈਸੀਫਿਕੇਸ਼ਨਸ
ਓਪੋ ਰੈਨੋ 3 ਪ੍ਰੋ ਸਮਾਰਟਫੋਨ ’ਚ 6.7 ਇੰਚ ਦੀ ਸੁਪਰ ਈ3 ਏਮੋਲੇਡ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਇਸ ਸਮਾਰਟਫੋਨ ’ਚ ਬਿਹਤਰ ਪਰਫਾਰਮੈਂਸ ਲਈ ਮੀਡੀਆਟੇਕ ਹੀਲੀਓ ਪੀ95 ਪ੍ਰੋਸੈਸਰ ਦਿੱਤਾ ਗਿਆ ਹੈ। ਉੱਥੇ, ਇਹ ਸਮਾਰਟਫੋਨ ਐਂਡ੍ਰਾਇਡ 10 ’ਤੇ ਆਧਾਰਿਤ ਕਲਰ ਓ.ਐੱਸ. 7 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।

ਕੈਮਰਾ ਸੈਕਸ਼ਨ
ਕੈਮਰੇ ਦੀ ਗੱਲ ਕਰੀਏ ਤਾਂ ਓਪੋ ਰੈਨੋ 3 ਪ੍ਰੋ ਨੂੰ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ ’ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 13 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਲੈਂਸ ਮੌਜੂਦ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਫੋਨ ਦੇ ਫਰੰਟ ’ਚ 44ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਪੰਚ-ਹੋਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4025 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30 ਵਾਟ ਫਲੈਸ਼ ਚਾਰਜ ਤਕਨੀਕ ਨਾਲ ਲੈਸ ਹੈ।


Karan Kumar

Content Editor

Related News