ਓਪਲ ਨੇ ਭਾਰਤ ’ਚ ਲਾਂਚ ਕੀਤੇ ਨਵੇਂ ਇਲੈਕਟ੍ਰੋਨਿਕ ਪ੍ਰੋਡਕਟ

01/20/2020 5:58:33 PM

ਗੈਜੇਟ ਡੈਸਕ– ਸੋਮਵਾਰ ਨੂੰ ਐੱਲ.ਈ.ਡੀ. ਕੰਪਨੀ ਓਪਨ ਦੁਆਰਾ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਦੇ ਉਦੇਸ਼ ਨਾਲ ਓਪਨ ਲਾਈਟਿੰਗ ਨੇ ਘਰੇਲੂ ਇਲੈਕਟ੍ਰੋਨਿਕਸ ਬਾਜ਼ਾਰ ’ਚ ਪ੍ਰੋਡਕਟਸ ਦੀ ਇਕ ਨਵੀਂ ਲਾਈਨ ਸ਼ੁਰੂ ਕੀਤੀ ਹੈ। ਓਪਲ ਇਕ ਸ਼ਿੰਘਾਈ ਆਧਾਰਿਤ ਕੰਪਨੀ ਹੈ ਜੋ ਤੇਜ਼ੀ ਨਾਲ ਐੱਲ.ਈ.ਡੀ. ਲਾਈਟਿੰਗ ’ਚ ਇਕ ਗਲੋਬਲ ਨੇਤਾ ਦੇ ਰੂਪ ’ਚ ਉਭਰ ਰਹੀ ਹੈ। 1996 ’ਚ ਸਥਾਪਿਤ, ਕੰਪਨੀ ਦੀ ਹੁਣ ਭਾਰਤ ਸਮੇਤ 50 ਤੋਂ ਜ਼ਿਆਦਾ ਦੇਸ਼ਾਂ ’ਚ ਮਹੱਤਵਪੂਰਨ ਮੌਜੂਦਗੀ ਹੈ ਅਤੇ 6,000 ਕਰਮਚਾਰੀਆਂ ਦੀ ਟੀਮ ਹੈ। 

ਈਕੋਮੈਕਸ ਸੀ.ਓ.ਬੀ. ਸਪਾਟਲਾਈਟ ’ਚ ਇਕ ਸਾਫ ਬੀਮ ਲਈ ਲੈੱਨਜ਼ ਹੁੰਦਾ ਹੈ, ਵੀ-7 ਐੱਲ.ਈ.ਡੀ. ਬਲਬ ’ਚ 180 ਡਿਗਰੀ ਤੋਂ ਜ਼ਿਆਦਾ ਚੌੜੇ ਬੀਮ ਦਾ ਕੌਨ ਹੁੰਦਾ ਹੈ, ਯੂ.ਐੱਸ. ਸਪਾਰਟ ਯੂਟਿਲਿਟੀ ਫਲਿੱਕਰ ਮੁਕਤ ਸਾਫ ਰੌਸ਼ਨੀ ਦਿੰਦੀ ਹੈ ਅਤੇ ‘ਐੱਚ.ਪੀ.ਬੀ. ਈ-1 ’ਚ ਉੱਚ ‘ਲੁਮੇਨ’ ਹੈ। ਇਸ ਤੋਂ ਇਲਾਵਾ ਲਾਂਚ ਕੀਤੇ ਗਏ ਪ੍ਰੋਡਕਟਸ ’ਚ ‘ਸਮਾਰਟ ਬਲਬ’ ਸ਼ਾਮਲ ਹਨ, ਜਿਸ ਵਿਚ ਮੰਦ, ਟਿਊਨ ਕਰਨ ਯੋਗ ਅਤੇ ਸੀ.ਸੀ.ਟੀ. ਬਦਲਣ ਦੇ ਆਪਸ਼ਨ ਹਨ। 


Related News