ਯੂਜ਼ਰਜ਼ ਓਪੇਰਾ ਮਿੰਨੀ ਬਰਾਊਜ਼ ਤੋਂ ਵੀ ਕਰ ਸਕਣਗੇ ਕਿਸੇ ਵੀਡੀਓ ਨੂੰ ਡਾਊਨਲੋਡ
Wednesday, Jul 27, 2016 - 11:24 AM (IST)
ਜਲੰਧਰ-ਫੇਸਬੁਕ, ਵਟਸਐਪ ਅਤੇ ਟਵਿਟਰ ਵਰਗੀਆਂ ਸੋਸ਼ਲ ਸਾਈਟਾਂ ਵੱਲੋਂ ਆਪਣੇ ਫੀਚਰਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਓਪੇਰਾ ਨੇ ਐਂਡ੍ਰਾਇਡ ਲਈ ਓਪੇਰਾ ਮਿੰਨੀ ਬਰਾਊਜ਼ਰ ਨੂੰ ਨਵੇਂ ਫੀਚਰ ਅਤੇ ਇੰਟੀਗ੍ਰੇਸ਼ਨ ਦੇ ਨਾਲ ਅਪਡੇਟ ਕੀਤਾ ਹੈ । ਓਪੇਰਾ ਮਿੰਨੀ ਦੇ ਹੋਮ ਪੇਜ਼ ''ਤੇ ਹੁਣ ਭਾਰਤ ਨਾਲ ਜੁੜੀ ਅਪਡੇਟ ਵਰਗੇ ਬਾਲੀਵੁਡ ਅਤੇ ਕ੍ਰਿਕੇਟ ਦੇ ਬਾਰੇ ''ਚ ਜਾਣਕਾਰੀ ਦਿਖਾਈ ਦਵੇਗੀ। ਇਸ ਤੋਂ ਇਲਾਵਾ ਬਰਾਊਜ਼ਰ ਨਾਲ ਸਮਾਰਟਫੋਨ ''ਤੇ ਵੀਡੀਓ ਡਾਊਨਲੋਡ ਸਪੋਰਟ ਵੀ ਮਿਲੇਗਾ। ਐਂਡ੍ਰਾਇਡ ਲਈ ਨਵੇਂ ਓਪੇਰਾ ਮਿੰਨੀ ਵਰਜਨ ''ਚ ਹੁਣ ਹੋਮ ਪੇਜ਼ ''ਤੇ ਇਕ ਨਵੀਂ ਐਂਟਰਟੇਨਮੈਂਟ ਫੀਡ ਵੀ ਦਿਖਾਈ ਦਵੇਗੀ ।ਇਸ ਲਈ ਓਪੇਰਾ ਨੇ ਬਾਲੀਵੁਡ ਹੰਗਾਮਾ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਦੇ ਨਾਲ ਹੀ ਆਪਣੇ ਹੋਮਪੇਜ਼ ''ਤੇ ਕ੍ਰਿਕੇਟ ਨਾਲ ਜੁੜੀ ਅਪਡੇਟ ਲਈ ਸਪੋਰਟਸਕੀੜਾ ਦੇ ਨਾਲ ਵੀ ਪਾਰਟਨਰਸ਼ਿਪ ਕੀਤੀ ਹੈ। ਇਨਾਂ ਹੀ ਨਹੀਂ ਓਪੇਰਾ ਮਿੰਨੀ ''ਚ ਹੁਣ ਇਕ ਨਵਾਂ ਵੀਡੀਓ ਡਊਨਲੋਡ ਫੀਚਰ ਵੀ ਸ਼ਾਮਿਲ ਕੀਤਾ ਗਿਆ ਹੈ।
ਇਸ ਨਵੇਂ ਫੀਚਰ ਦੇ ਨਾਲ ਹੁਣ ਯੂਜ਼ਰ ਬਰਾਊਜ਼ਰ ਤੋਂ ਸਿੱਧੇ ਤੌਰ ''ਤੇ ਹੀ ਆਪਣੇ ਡਿਵਾਈਸ ''ਤੇ ਵੀਡੀਓ ਡਾਊਨਲੋਡ ਕਰ ਸਕਣਗੇ।ਵੀਡੀਓ ''ਤੇ ਕਲਿੱਕ ਕਰਨ ਨਾਲ ਇਕ ਡਾਇਲਾਗ ਬਾਕਸ ਖੁੱਲ ਜਾਵੇਗਾ ਜਿਸ ''ਚ ਸੇਵ ਦ ਵੀਡੀਓ ਦੀ ਆਪਸ਼ਨ ਮਿਲੇਗੀ। ਇਸ ਤੋਂ ਬਾਅਦ ਯੂਜ਼ਰ ਸੇਵ ਬਟਨ ''ਤੇ ਕਲਿੱਕ ਕਰ ਕੇ ਵੀਡੀਓ ਡਾਊਨਲੋਡ ਕਰ ਸਕਦੇ ਹਨ ਜਾਂ ਫਿਰ ਇਸ ਨੂੰ ਆਨਲਾਈਨ ਸਟ੍ਰੀਮ ਕਰਨ ਲਈ ਕੈਂਸਲ ਬਟਨ ''ਤੇ ਕਲਿਕ ਕਰ ਸਕਦੇ ਹਨ। ਇਸ ਫੀਚਰ ਨੂੰ ਕਈ ਸਾਰੀਆਂ ਵੈੱਬਸਾਈਟਾਂ ਜਿਵੇਂ ਵਿਊਕਲਿੱਪ, ਹਾਟਸਟਾਰ, ਟਾਈਮਜ਼ ਆਫ ਇੰਡੀਆ, ਡੀ.ਜੇ.ਪੰਜਾਬ, ਇੰਡੀਆ.ਐੱਮ.ਪੀ3, ਵੈਬੰਮਿਊਜ਼ਿਕ ਅਤੇ ਡੀ.ਜੇ.ਮਜ਼ਾ ਨੇ ਇਨੇਬਲ ਕਰ ਦਿੱਤਾ ਹੈ। ਓਪੇਰਾ ਦਾ ਕਹਿਣਾ ਹੈ ਕਿ ਇਹ ਫੀਚਰ ਵੀਡੀਓ ਵੈੱਬਸਾਈਟ ਦੇ ਇੰਟੀਗ੍ਰੇਟਿਡ ਮੀਡੀਆ ਪਲੇਅਰ ਦੇ ਬਿਨਾ ਕੰਮ ਕਰੇਗਾ। ਵੀਡੀਓ ਡਾਊਨਲੋਡ ਉਨ੍ਹਾਂ ਯੂਜ਼ਰਜ਼ ਲਈ ਖਾਸ ਹੈ ਜੋ ਬਿਨਾਂ ਡਾਟਾ ਵੇਸਟ ਕੀਤੇ ਵੀਡੀਓ ਦੇਖਣਾ ਚਾਹੁੰਦੇ ਹਨ। ਡਾਊਨਲੋਡ ਕੀਤੇ ਗਏ ਵੀਡੀਓ ਇਨਬਿਲਟ ਸਟੋਰੇਜ ਜਾਂ ਮਾਈਕ੍ਰੋ ਐੱਸ.ਡੀ. ਕਾਰਡ ''ਚ ਸਟੋਰ ਕੀਤਾ ਜਾ ਸਕਦਾ ਹੈ। ਓਪੇਰਾ ਮਿੰਨੀ ਨੇ ਹਾਲ ਹੀ ''ਚ ਆਪਣੇ ਐਂਡ੍ਰਾਇਡ ਯੂਜ਼ਰ ਲਈ ਇਕ ਨਵਾਂ ਫੀਚਰ ਵੀਡੀਓ ਬੂਸਟ ਵੀ ਪੇਸ਼ ਕੀਤਾ ਸੀ ।
