ਹਬਲ ਤੋਂ 100 ਗੁਣਾ ਵੱਡਾ ਹੋਵੇਗਾ ਨਾਸਾ ਦਾ ਨਵਾਂ ਟੈਲੀਸਕੋਪ
Saturday, Feb 20, 2016 - 12:09 PM (IST)
ਵਾਸ਼ਿੰਗਟਨ— ਨਾਸਾ ਨੇ ਹਬਲ ਅੰਤਰਰਾਸ਼ਟਰੀ ਦੂਰਦਰਸ਼ੀ ਤੋਂ ਕਰੀਬ 100 ਗੁਣਾ ਵੱਡੇ ਦੂਰਦਰਸ਼ੀ ''ਤੇ ਕੰਮ ਸ਼ੁਰੂ ਕੀਤਾ ਹੈ ਜਿਸ ਨਾਲ ਡਾਰਕ ਮੈਟਰ ਦੇ ਰਹੱਸਾਂ ਨੂੰ ਜਾਣਨ ਅਤੇ ਏਲੀਅਨ ਦੀ ਖੋਜ ਨੂੰ ਅੱਗੇ ਵਧਾਉਣ ''ਚ ਮਦਦ ਮਿਲੇਗੀ।
ਨਾਸਾ ਨੇ ਕਿਹਾ ਹੈ ਕਿ ਵਾਈਡ ਫੀਲਡ ਇੰਫ੍ਰਾਰੈੱਡ ਸਰਵੇ ਟੈਲੀਸਕੋਪ (ਡਬਲਯੂ.ਫਰਸਟ) ਦੀ ਮਦਦ ਨਾਲ ਅਨੁਸੰਧਾਨਕਰਤਾਵਾਂ ਨੂੰ ਬ੍ਰਹਿਮੰਡ ਦੇ ਵਿਕਾਸ ਦੇ ਕ੍ਰਮ ਨੂੰ ਸਮਝਣ ''ਚ ਮਦਦ ਮਿਲੇਗੀ। ਇਸ ਨਾਲ ਸਾਡੇ ਸੌਰ ਮੰਡਲ ਦੇ ਬਾਹਰ ਦੀ ਦੁਨੀਆ ਨੂੰ ਲੱਭਣ ''ਚ ਮਦਦ ਮਿਲੇਗੀ ਨਾਲ ਹੀ ਇਹ ਅਜਿਹੇ ਗ੍ਰਹਿਆਂ ਦੀ ਭਾਲ ''ਚ ਸਾਡੇ ਅਨੁਸੰਧਾਨ ਨੂੰ ਅੱਗੇ ਵਧਾਏਗਾ ਜਿਥੇ ਜੀਵਨ ਦੀ ਸੰਭਾਵਨਾ ਹੈ।
ਮੈਰੀਲੈਂਡ ਸਥਿਤ ਨਾਸਾ ਦਾ ਗੋਡਾਰਡ ਅੰਤਰਿਕਸ਼ ਉਡਾਣ ਕੇਂਦਰ ਮਿਸ਼ਨ ਦੀ ਨਿਗਰਾਨੀ ਕਰ ਰਿਹਾ ਹੈ। ਅੰਤਰਿਕਸ਼ ਯਾਤਰੀ ਅਤੇ ਵਾਸ਼ਿੰਗਟਨ ''ਚ ਨਾਸਾ ਦੇ ਵਿਗਿਆਨ ਮਿਸ਼ਨ ਡਾਇਰੈਕਟੋਰੇਟ ਦੇ ਐਸੋਸਿਏਟ ਪ੍ਰਬੰਧਕ ਜਾਨ ਗ੍ਰਨਸਫੇਲਡ ਨੇ ਕਿਹਾ ਕਿ ਡਬਲਯੂ.ਫਰਸਟ ''ਚ ਦੁਨੀਆ ਦੇ ਰਹੱਸਾਂ ਬਾਰੇ ਸਾਡੀਆਂ ਅੱਖਾਂ ਖੋਲ੍ਹਣ ਦੀ ਸਮਰਥਾ ਹੈ, ਲਗਭਗ ਉਂਝ ਹੀ ਜਿਵੇਂ ਹਬਲ ਨੇ ਕੀਤਾ। ਇਸ ਦੂਰਦਰਸ਼ੀ ਨੂੰ ਸਾਲ 2025 ਤਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
