ਆ ਰਿਹੈ OnePlus Z ਸਮਾਰਟਫੋਨ, ਫੋਨ ਦੇ ਸੈਂਟਰ ''ਚ ਹੋਵੇਗੀ ਪੰਚ-ਹੋਲ ਡਿਸਪਲੇਅ

04/29/2020 1:11:11 AM

ਗੈਜੇਟ ਡੈਸਕ—ਵਨਪਲੱਸ ਦਾ ਇਕ ਹੋਰ ਧਾਂਸੂ ਸਮਾਰਟਫੋਨ ਆ ਰਿਹਾ ਹੈ। ਜਿਸ ਦਾ ਨਾਂ OnePlus Z ਹੋਵੇਗਾ। ਇਕ ਲੀਕ 'ਚ ਵਨਪਲੱਸ ਦੇ ਨਵੇਂ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਗਿਆ ਹੈ। ਫੇਮਸ ਟਿਪਸਟਰ ਮੈਕਸ ਜੇ (@MaxJmb) ਮੁਤਾਬਕ OnePlus Z ਸਮਾਰਟਫੋਨ ਇਸ ਸਾਲ ਜੁਲਾਈ 'ਚ ਲਾਂਚ ਹੋਵੇਗਾ। ਖਾਸ ਗੱਲ ਹੈ ਕਿ ਮੈਕਸ ਜੇ ਨੇ ਹੀ ਖੁਲਾਸਾ ਕੀਤਾ ਸੀ ਕਿ ਵਨਪਲੱਸ 8 ਪ੍ਰੋ ਸਮਾਰਟਫੋਨ ਵਾਇਰਲੈਸ ਨੂੰ ਸਪੋਰਟ ਕਰੇਗਾ। ਮੈਕਸ ਜੇ ਨੇ ਟਵਿਟਰ 'ਤੇ ਸਮਰਾਟਫੋਨ ਦਾ ਇਕ ਸਕੈਚ ਸ਼ੇਅਰ ਕੀਤਾ ਹੈ ਜਿਸ ਦੀ ਡਿਸਪਲੇਅ 'ਚ ਵੱਖੇ ਅੱਖਰਾਂ 'ਚ Z ਲਿਖਿਆ ਹੈ। ਵਨਪਲੱਸ ਜ਼ੈੱਡ, ਵਨਪਲੱਸ 8 ਸੀਰੀਜ਼ ਦਾ ਸਭ ਤੋਂ ਕਿਫਾਇਤੀ ਸਮਾਰਟਫੋਨ ਹੋਵੇਗਾ।

ਫੋਨ ਦੇ ਸੈਂਟਰ 'ਚ ਹੋਵੇਗੀ ਪੰਚ-ਹੋਲ ਡਿਸਪਲੇਅ
ਇਸ ਸਕੈਚ ਦੇ ਸੱਜੇ ਪਾਸੇ ਜੁਲਾਈ ਅਤੇ ਖਬੇ ਪਾਸੇ 2020 ਲਿਖਿਆ ਹੈ। ਇਸ ਟਵੀਟ ਤੋਂ ਸਾਫ ਹੈ ਕਿ ਵਨਪਲੱਸ ਦਾ ਅਗਲਾ ਫੋਨ ਜੁਲਾਈ 'ਚ ਆ ਰਿਹਾ ਹੈ। ਇਸ ਤੋਂ ਇਲਾਵਾ ਸਕੈਚ 'ਚ ਸਪਸ਼ਟ ਦਿਖ ਰਿਹਾ ਹੈ ਕਿ ਫੋਨ ਦੇ ਸੈਂਟਰ 'ਚ ਪੰਚ-ਹੋਲ ਡਿਸਪਲੇਅ ਹੋਵੇਗੀ। ਵਨਪਲੱਸ 8 ਪ੍ਰੋ ਅਤੇ ਵਨਪਲੱਸ 8 'ਚ ਡਿਸਪਲੇਅ ਦੇ ਟਾਪ-ਲੈਫਟ ਕਾਰਨਰ 'ਚ ਡਿਸਪਲੇਅ ਕੈਮਰਾ ਹੋਲਾ ਦਿੱਤਾ ਗਿਆ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਵਨਪਲੱਸ ਜ਼ੈੱਡ 'ਚ ਫਲੈਟ ਡਿਸਪਲੇਅ ਹੋਵੇਗੀ। ਪਹਿਲਾਂ ਆਈਆਂ ਕੁਝ ਰਿਪੋਰਟਸ 'ਚ ਕਿਹਾ ਗਿਆ ਸੀ ਕਿ ਇਹ ਸਮਾਰਟਫੋਨ ਵਨਪਲੱਸ 8 ਲਾਈਟ ਨਾਂ ਨਾਲ ਵੀ ਆ ਸਕਦਾ ਹੈ।

ਵਨਪਲੱਸ ਜ਼ੈੱਡ 'ਚ ਇਕ ਮਿਡ-ਰੇਂਜ ਸਮਾਰਟਫੋਨ ਹੋਵੇਗਾ। ਕੁਝ ਲੀਕਸ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਵਨਪਲੱਸ ਦੇ ਇਸ ਫੋਨ 'ਚ MediaTek ਡਿਸੈਂਸਿਟੀ 1000Lਪ੍ਰੋਸੈਸਰ ਹੋਵੇਗਾ। ਇਹ ਕੰਪਨੀ ਦਾ ਹੁਣ ਤਕ ਦਾ ਸਭ ਤੋਂ ਪਾਵਰਫੁੱਲ ਚਿਪਸੈਟ ਹੈ। ਵਨਪਲੱਸ ਜ਼ੈੱਡ ਸਮਾਰਟਫੋਨ 'ਚ OLED  ਡਿਸਪਲੇਅ ਹੋ ਸਕਦੀ ਹੈ। ਲੀਕ ਰਿਪੋਰਟ ਮੁਤਾਬਕ ਇਸ ਨਵੇਂ ਫੋਨ 'ਚ 6.4 ਇੰਚ ਜਾਂ 6.5 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਇਸ ਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ ਜੋ ਕਿ 30ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ਵਨਪਲੱਸ ਦੇ ਇਸ ਨਵੇਂ ਸਮਾਰਟਫੋਨ 'ਚ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੋ ਸਕਦਾ ਹੈ। ਫੋਨ ਦੇ ਬੈਕ 'ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 16 ਮੈਗਾਪਿਕਸਲ ਦਾ ਵਾਇਡ-ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੋ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ।


Karan Kumar

Content Editor

Related News