4K ਰੈਜ਼ੋਲਿਊਸ਼ਨ ਤੇ ਡਾਲਬੀ ਆਡੀਓ ਨਾਲ ਭਾਰਤ ’ਚ ਲਾਂਚ ਹੋਇਆ OnePlus ਦਾ ਨਵਾਂ TV

07/04/2022 5:32:33 PM

ਗੈਜੇਟ ਡੈਸਕ– ਵਨਪਲੱਸ ਦਾ ਨਵਾਂ ਸਮਾਰਟ ਟੀ.ਵੀ. OnePlus TV 50 Y1S Pro ਭਾਰਤ ’ਚ ਲਾਂਚ ਹੋ ਗਿਆ ਹੈ। ਇਹ ਕੰਪਨੀ ਦਾ ਨਵਾਂ 4ਕੇ ਸਮਾਰਟ ਟੀ.ਵੀ. ਹੈ। OnePlus TV 50 Y1S Pro ਦੇ ਨਾਲ 10 ਬਿਟ ਕਲਰ ਡੈੱਫਥ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਨਾਲ HDR10+, HDR10 ਅਤੇ HLG ਫਾਰਮੇਟ ਦਾ ਸਪੋਰਟ ਹੈ। ਇਸ ਦੇ ਨਾਲ ਐਂਡਰਾਇਡ ਟੀ.ਵੀ. ਅਤੇ ਲੋਅ ਲੈਟੇਂਸੀ ਮੋਡ ਵੀ ਮਿਲੇਗਾ। ਵਨਪਲੱਸ ਦੇ ਨਵੇਂ ਟੀ.ਵੀ. ਦਾ ਮੁਕਾਬਲਾ ਸ਼ਾਓਮੀ ਰੈੱਡਮੀ X50 ਟੀ.ਵੀ. ਨਾਲ ਹੋਵੇਗਾ ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਹੈ। 

OnePlus TV 50 Y1S Pro ਦੀ ਕੀਮਤ
OnePlus TV 50 Y1S Pro ਦੀ ਕੀਤ 32,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ 7 ਜੁਲਾਈ ਤੋਂ ਐਮਾਜ਼ੋਨ ਇੰਡੀਆ ਤੋਂ ਇਲਾਵਾ ਵਨਪਲੱਸ ਦੇ ਸਟੋਰ ’ਤੇ ਸ਼ੁਰੂ ਹੋਵੇਗੀ। ਐਕਸਿਸ ਬੈਂਕ ਦੇ ਕਾਰਡ ਨਾਲ 3,000 ਰੁਪਏ ਦੀ ਛੋਟ ਮਿਲੇਗੀ। 

OnePlus TV 50 Y1S Pro ਦੇ ਫੀਚਰਜ਼
OnePlus TV 50 Y1S Pro ’ਚ ਐਂਡਰਾਇਡ ਟੀ.ਵੀ. 10.0 ਹੈ। ਇਸ ਦੇ ਨਾਲ 50 ਇੰਚ ਦੀ 4ਕੇ ਸਕਰੀਨ ਮਿਲੇਗੀ ਜਿਸ ਦੇ ਨਾਲ HDR10+, HDR10 ਅਤੇ HLG ਦਾ ਵੀ ਸਪੋਰਟ ਹੈ। ਟੀ.ਵੀ. ਦੇ ਨਾਲ Gamma ਇੰਜਣ ਪ੍ਰੀ-ਲੋਡਿਡ ਮਿਲੇਗਾ। ਇਸ ਦੇ ਨਾਲ MEMC ਦਾ ਵੀ ਸਪੋਰਟ ਹੈ। ਇਸ ਟੀ.ਵੀ. ’ਚ ਮਲਟੀਕਾਸਟ ਅਤੇ ਗੂਗਲ ਡੂਓ ਵੀ ਮਿਲੇਗਾ। ਟੀ.ਵੀ. ਦੇ ਨਾਲ 24 ਵਾਟ ਦਾ ਸਪੀਕਰ ਮਿਲੇਗਾ ਜਿਸ ਵਿਚ ਡਾਲਬੀ ਆਡੀਓ ਦਾ ਸਪੋਰਟ ਹੈ। ਇਸ ਟੀ.ਵੀ. ਨੂੰ ਵਨਪਲੱਸ ਦੇ ਸਮਾਰਟਫੋਨ ਨਾਲ ਵੀ ਕੰਟਰੋਲ ਕੀਤਾ ਜਾ ਸਕੇਗਾ। 

OnePlus TV 50 Y1S Pro ’ਚ ਕ੍ਰੋਮਕਾਸਟ ਵੀ ਮਿਲੇਗਾ। ਟੀ.ਵੀ. ਦੇ ਨਾਲ ਗੂਗਲ ਅਸਿਸਟੈਂਟ ਵੀ ਹੈ। ਇਸ ਵਿਚ ਐਮਾਜ਼ੋਨ ਅਲੈਕਸਾ ਦਾ ਵੀ ਸਪੋਰਟ ਹੈ। ਇਸ ਟੀ.ਵੀ. ’ਚ 2 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਵਿਚ ਕੁਨੈਕਟੀਵਿਟੀ ਲਈ Wi-Fi 802.11 a/b/g/n, ਬਲੂਟੁੱਥ v5.0, तीन HDMI 2.1, ਦੋ USB 2.0 ਅਤੇ ਇਕ RJ45 ਈਥਰਨੈੱਟ ਦਾ ਸਪੋਰਟ ਹੈ। OnePlus TV 50 Y1S Pro ’ਚ ਗੇਮ ਮੋਡ ਵੀ ਮਿਲੇਗਾ। ਟੀ.ਵੀ.’ਚ ਕਿਡਸ ਮੋਡ ਵੀ ਹੈ। ਵਨਪਲੱਸ ਬਡਸ ਅਤੇ ਵਨਪਲੱਸ ਬਡਸ ਪ੍ਰੋ ਦੋਵੇਂ ਬਡਸ ਟੀ.ਵੀ. ਦੇ ਨਾਲ ਆਟੋਮੈਟਿਕ ਕੁਨੈਕਟ ਹੋ ਸਕਦੇ ਹਨ। 


Rakesh

Content Editor

Related News