2 ਜੁਲਾਈ ਨੂੰ ਲਾਂਚ ਹੋਵੇਗਾ ਸਸਤਾ OnePlus TV, ਸ਼ਾਓਮੀ-ਰੀਅਲਮੀ ਨੂੰ ਦੇਵੇਗਾ ਟੱਕਰ

Monday, Jun 08, 2020 - 02:15 PM (IST)

2 ਜੁਲਾਈ ਨੂੰ ਲਾਂਚ ਹੋਵੇਗਾ ਸਸਤਾ OnePlus TV, ਸ਼ਾਓਮੀ-ਰੀਅਲਮੀ ਨੂੰ ਦੇਵੇਗਾ ਟੱਕਰ

ਗੈਜੇਟ ਡੈਸਕ– ਆਪਣੇ ਪ੍ਰੀਮੀਅਮ ਸਮਾਰਟਫੋਨਜ਼ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਹੋਈ ਕੰਪਨੀ ਵਨਪਲੱਸ ਜਲਦੀ ਹੀ ਆਪਣੇ ਸਮਾਰਟ ਟੀਵੀ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਕੰਪਨੀ 2 ਜੁਲਾਈ ਨੂੰ ਭਾਰਤ ’ਚ ਦੋ ਨਵੀਆਂ ਸਮਾਰਟ ਟੀਵੀ ਸੀਰੀਜ਼ ਲਾਂਚ ਕਰੇਗੀ। ਇਨ੍ਹਾਂ ’ਚੋਂ ਇਕ ਕਿਫਾਇਤੀ ਅਤੇ ਦੂਜੀ ਮਿਡਰੇਂਜ ਸੀਰੀਜ਼ ਹੋਵੇਗੀ ਜਿਨ੍ਹਾਂ ਤਹਿਤ ਕੁਝਟੀਵੀ ਮਾਡਲ ਲਾਂਚ ਕੀਤੇ ਜਾਣਗੇ। 

 

ਰਿਪੋਰਟ ਮੁਤਾਬਕ, ਇਸ ਸੀਰੀਜ਼ ਦੇ ਸਸਤੇ ਟੀਵੀ ਦੀ ਕੀਮਤ ਲਗਭਗ 15,000 ਰੁਪਏ ਹੋ ਸਕਦੀ ਹੈ। ਉਥੇ ਹੀ ਕੰਪਨੀ ਇਕ ਮਿਡਰੇਂਜ ਟੀਵੀ 40,000 ਰੁਪਏ ਦੀ ਕੀਮਤ ’ਚ ਲਾਂਚ ਕਰੇਗੀ। ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਗਾਹਕ ਇਸੇ ਸੈਗਮੈਂਟ ਦੇ ਸਮਾਰਟ ਟੀਵੀ ਖਰੀਦਣਾ ਪਸੰਦ ਕਰਦੇ ਹਨ। ਆਪਣੇ ਸਮਾਰਟ ਟੀਵੀ ਨਾਲ ਵਨਪਲੱਸ ਭਾਰਤ ’ਚ ਸ਼ਾਓਮੀ, ਰੀਅਲਮੀ, ਟੀ.ਸੀ.ਐੱਸ. ਅਤੇ ਯੂ.ਵੀ. ਵਰਗੇ ਬ੍ਰਾਂਡਸ ਦੇ ਟੀਵੀਆਂ ਨੂੰ ਟੱਕਰ ਦੇਵੇਗੀ। 


author

Rakesh

Content Editor

Related News