#Boycottchina: ਇਹ ਕਿਹੋ ਜਿਹੀ ਦੇਸ਼ ਭਗਤੀ? 1 ਮਿੰਟ ’ਚ ਵਿਕ ਗਏ ਵਨਪਲੱਸ ਦੇ ਸਾਰੇ Smart TV

Wednesday, Jul 08, 2020 - 12:04 PM (IST)

#Boycottchina: ਇਹ ਕਿਹੋ ਜਿਹੀ ਦੇਸ਼ ਭਗਤੀ? 1 ਮਿੰਟ ’ਚ ਵਿਕ ਗਏ ਵਨਪਲੱਸ ਦੇ ਸਾਰੇ Smart TV

ਗੈਜੇਟ ਡੈਸਕ– ਕੁਝ ਦਿਨ ਪਹਿਲਾਂ ਵਨਪਲੱਸ ਨੇ ਆਪਣੀ ‘U’ ਅਤੇ ‘Y’ ਸੀਰੀਜ਼ ਤਹਿਤ ਨਵੇਂ ਐਂਡਰਾਇਡ ਸਮਾਰਟ ਟੀਵੀ ਭਾਰਤੀ ਬਾਜ਼ਾਰ ’ਚ ਲਾਂਚ ਕੀਤੇ ਸਨ। ਭਾਰਤ ’ਚ ਇਸ ਸਮੇਂ ਬਾਈਕਾਟ ਚਾਈਨੀਜ਼ ਪ੍ਰੋਡਕਟਸ ਕੈਂਪੇਨ ਚਲਾਈ ਜਾ ਰਹੀ ਹੈ ਪਰ ਲਗਦਾ ਹੈ ਕਿ ਕੁਝ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਸੇਲ ਲਗਦੇ ਹੀ ਵਨਪਲੱਸ ਦੇ ਸਮਾਰਟ ਟੀਵੀ ਨੂੰ ਖਰੀਦਿਆ ਹੈ। ਵਨਪਲੱਸ ਇੰਡੀਆ ਨੇ ਟਵੀਟ ਰਾਹੀਂ ਦਾਅਵਾ ਕੀਤਾ ਹੈ ਕਿ ਫਲੈਸ਼ ਸੇਲ ’ਚ 1 ਮਿੰਟ ’ਚ ਹੀ ਸਾਰੇ ਵਨਪਲੱਸ ਟੀਵੀ ਵਿਕ ਗਏ ਹਨ। 

 

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸੇਲ ’ਚ ਵਨਪਲੱਸ ਨੇ 55 ਇੰਚ 4ਕੇ ਮਾਡਲ, 43 ਇੰਚ ਦਾ ਫੁਲ-ਐੱਚ.ਡੀ. ਮਾਡਲ ਅਤੇ 32 ਇੰਚ ਦਾ ਐੱਚ.ਡੀ. ਮਾਡਲ ਵਿਕਰੀ ਲਈ ਮੁਹੱਈਆ ਕਰਵਾਇਆ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਵਨਪਲੱਸ ਦੀ ਯੂ-ਸੀਰੀਜ਼ ’ਚ ਆਏ 55 ਇੰਚ ਵਾਲੇ ਫਲੈਗਸ਼ਿਪ ਮਾਡਲ ’ਚ ਸੁਪਰ ਸਟਰੀਮਲਾਇੰਡ ਮੈਟਲ ਚੈਸਿਸ ਅਤੇ ਐਲਮੀਨੀਅਮ ਅਲੌਏ ਫਰੇਮ ਦੀ ਵਰਤੋਂ ਕੀਤੀ ਗਈ ਹੈ। ਇਹ ਸਮਾਰਟ ਟੀਵੀ ਕਾਰਬਨ ਫਾਈਬਰ ਟੈਕਸਚਰਡ ਮਟੀਰੀਅਲ ਦੀ ਪਰਤ ਨਾਲ ਕਵਰਡ ਹਨ। ਇਸ ਤੋਂ ਇਲਾਵਾ ਪੋਰਟਸ ਨੂੰ ਪ੍ਰੋਟੈਕਟ ਅਤੇ ਹਾਈਡ ਕਰਨ ਲਈ ਰਿਮੂਵੇਬਲ ਕਵਰ ਦਿੱਤਾ ਗਿਆ ਹੈ। ਇਨ੍ਹਾਂ ਦਾਵਿਆਂ ਨਾਲ ਕੰਪਨੀ ਬਾਈਕਟ ਚਾਈਨੀਜ਼ ਪ੍ਰੋਡਕਟਸ ਕੈਂਪੇਨ ਦੇ ਚਲਦੇ ਵੀ ਆਪਣੇ ਪ੍ਰੋਡਕਟਸ ਭਾਰਤ ’ਚ ਵੇਚਣ ’ਚ ਸਫਲ ਰਹੀ ਹੈ। 


author

Rakesh

Content Editor

Related News