ਸਸਤਾ ਹੋਇਆ OnePlus ਦਾ ਇਹ ਸਮਾਰਟਫੋਨ, ਮਿਲ ਰਿਹਾ ਬੰਪਰ ਡਿਸਕਾਊਂਟ

Monday, Nov 18, 2024 - 06:34 PM (IST)

ਸਸਤਾ ਹੋਇਆ OnePlus ਦਾ ਇਹ ਸਮਾਰਟਫੋਨ, ਮਿਲ ਰਿਹਾ ਬੰਪਰ ਡਿਸਕਾਊਂਟ

ਗੈਜੇਟ ਡੈਸਕ- ਜੇਕਰ ਤੁਸੀਂ ਘੱਟ ਕੀਮਤ 'ਚ 5ਜੀ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਐਮਾਜ਼ੋਨ 'ਤੇ ਤੁਹਾਡੇ ਲਈ ਇਕ ਬਿਹਤਰੀਨ ਡੀਲ ਹੈ। OnePlus Nord CE 3 Lite 5G ਸਮਾਰਟਫੋਨ ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕਰੀ ਲਈ ਉਪਲੱਬਧ ਹੈ। ਇਸ ਫੋਨ ਦੇ 128 ਜੀ.ਬੀ. ਵੇਰੀਐਂਟ 'ਤੇ ਭਾਰੀ ਛੋਟ ਮਿਲ ਰਹੀ ਹੈ ਅਤੇ ਇਸ ਦੇ ਨਾਲ ਕੁਝ ਬੈਂਕ ਆਫਰਜ਼ ਵੀ ਦਿੱਤੇ ਜਾ ਰਹੇ ਹਨ, ਜਿਸ ਨਾਲ ਇਸ ਦੀ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ। 

ਡਿਸਕਾਊਂਟ ਆਫਰ

ਜੋਂ OnePlus Nord CE 3 Lite 5G ਲਾਂਚ ਹੋਇਆ ਸੀ ਤਾਂ ਇਸ ਦੀ ਸ਼ੁਰੂਆਤੀ ਕੀਮਤ 19,999 ਰੁਪਏ ਸੀ ਪਰ ਹੁਣ ਤੁਸੀਂ ਇਸ ਨੂੰ ਸਿਰਫ 15,664 ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਊਂਥ ਇੰਡੀਅਨ ਬੈਂਕ ਦੇ ਕਾਰਡ ਦਾ ਇਸਤੇਮਾਲ ਕਰਦਗੇ ਹੋ ਤਾਂ ਤੁਹਾਨੂੰ 10 ਫੀਸਦੀ ਤਕ ਦਾ ਇੰਸਟੈਂਟ ਡਿਸਕਾਊਂਟ ਮਿਲ ਸਕਦਾ ਹੈ। ਐਮਾਜ਼ੋਨ ਪੇਅ ਲੇਟਰ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਹ ਸਮਾਰਟਫੋਨ ਪੇਸਟਲ ਲਾਈਮ ਅਤੇ ਕ੍ਰੋਮੈਟਿਕ ਗ੍ਰੇਅ ਰੰਗਾਂ 'ਚ ਉਪਲੱਬਧ ਹੈ ਅਤੇ ਇਸ ਡੀਲ ਦੌਰਾਨ ਇਹ ਫੋਨ ਬਹੁਤ ਕਿਫਾਇਤੀ ਕੀਮਤ 'ਚ ਮਿਲ ਰਿਹਾ ਹੈ। 

ਫੀਚਰਜ਼

ਫੋਨ 'ਚ 6.72 ਇੰਚ ਦੀ IPS LCD ਡਿਸਪਲੇਅ ਦਿੱਤੀ ਗਈ ਹੈ, ਜਿਸ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਦਾ ਰਿਫ੍ਰੈਸ਼ ਰੇਟ 120Hz, ਬ੍ਰਾਈਟਨੈੱਸ 550 ਨਿਟਸ (ਟਿਪਿਕਲ) ਅਤੇ 680 ਨਿਟਸ (ਪੀਕ) ਤਕ ਪਹੁੰਚ ਸਕਦੀ ਹੈ। ਇਸ ਦਾ ਰੈਜ਼ੋਲਿਊਸ਼ਨ 1080 x 2400 ਪਿਕਸਲ ਹੈ ਅਤੇ ਆਸਪੈਕਟ ਰੇਸ਼ੀਓ 20:9 ਹੈ।

ਫੋਨ 'ਚ Qualcomm Snapdragon 695 5G ਚਿਪਸੈੱਟ ਦਿੱਤਾ ਗਿਆ ਹੈ, ਜੋ 6nm 'ਤੇ ਕੰਮ ਕਰਦਾ ਹੈ। ਇਹ ਚਿਪਸੈੱਟ Octa-core ਪ੍ਰੋਸੈਸਰ ਅਤੇ Adreno 619 GPU ਦੇ ਨਾਲ ਆਉਂਦਾ ਹੈ, ਜੋ ਗੇਮਿੰਗ ਅਤੇ ਮਲਟੀਟਾਸਕਿੰਗ ਨੂੰ ਬਿਹਤਰ ਬਣਾਉਂਦਾ ਹੈ। OxygenOS 13.1 ਆਧਾਰਿਤ ਐਂਡਰਾਇਡ 13 'ਤੇ ਇਹ ਫੋਨ ਚਲਦਾ ਹੈ, ਜਿਸ ਵਿਚ ਕਈ ਸਕਿਓਰਿਟੀ ਅਪਡੇਟਸ ਵੀ ਦਿੱਤੇ ਗਏ ਹਨ। 

OnePlus Nord CE 3 Lite 5G 'ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 67W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 30 ਮਿੰਟਾਂ 'ਚ 0 ਤੋਂ 80 ਫੀਸਦੀ ਤਕ ਚਾਰਜ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਵਾਰ-ਵਾਰ ਚਾਰਜਿੰਗ ਦੀ ਚਿੰਤਾ ਨਹੀਂ ਹੋਵੇਗੀ। 

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਰ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 108MP (ਪ੍ਰਾਇਮਰੀ) + 2MP (ਮੈਕ੍ਰੋ) + 2MP (ਡੈਪਥ) ਕੈਮਰਾ ਸ਼ਾਮਲ ਹੈ। ਇਸ ਦੇ ਨਾਲ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ, ਜਿਸ ਨਾਲ ਰਾਤ ਦੇ ਸਮੇਂ ਵੀ ਸ਼ਾਨਦਾਰ ਤਸਵੀਰਾਂ ਲਈਆਂ ਜਾ ਸਕਦੀਆਂ ਹਨ। 


author

Rakesh

Content Editor

Related News