ਇਸ ਮਹੀਨੇ ਦੇ ਅਖੀਰ ਤਕ ਭਾਰਤ ’ਚ ਲਾਂਚ ਹੋਵੇਗਾ OnePlus Nord CE 2 Lite 5G

04/11/2022 5:30:42 PM

ਗੈਜੇਟ ਡੈਸਕ– ਵਨਪਲੱਸ ਨੋਰਡ ਸੀਰੀਜ਼ ਤਹਿਤ OnePlus Nord CE 2 Lite 5G ਨੂੰ 28 ਅਪ੍ਰੈਲ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। OnePlus Nord CE 2 Lite 5G ਨੂੰ ਹਾਲ ਹੀ ’ਚ ਕੁਝ ਸਰਟੀਫਿਕੇਸ਼ਨ ਸਾਈਟਾਂ ’ਤੇ ਵੀ ਵੇਖਿਆ ਗਿਆ ਹੈ। OnePlus Nord CE 2 Lite 5G, ਇਸੇ ਸਾਲ ਫਰਵਰੀ ’ਚ ਲਾਂਚ ਹੋਏ OnePlus Nord CE 2 5G ਦਾ ਡਾਊਨਗ੍ਰੇਡ ਵਰਜ਼ਨ ਹੋਵੇਗਾ।

ਨਵੇਂ ਫੋਨ ਦੇ ਨਾਲ ਕੰਪਨੀ ਨਵਾਂ ਈਅਰਬਡਸ ਵੀ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਨਵੇਂ ਫੋਨ ਦੀ ਲਾਂਚਿੰਗ ਦੀ ਤਾਰੀਖ ਬਾਰੇ ਕੰਪਨੀ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਹੈ। ਲਾਂਚਿੰਗ ਈਵੈਂਟ ਦਾ ਆਯੋਜਨ ਵਰਚੁਅਲ ਤੌਰ ’ਤੇ 28 ਅਪ੍ਰੈਲ ਨੂੰ ਸ਼ਾਮ 7 ਵਜੇ ਹੋਵੇਗਾ। 

OnePlus Nord CE 2 Lite 5G ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਹੋਵੇਗੀ। ਕੰਪਨੀ ਨੇ ਟੀਜ਼ਰ ਦੇ ਨਾਲ ਫੋਨ ਦਾ ਇਕ ਸਕ੍ਰੈਚ ਵੀ ਜਾਰੀ ਕੀਤਾ ਹੈ। ਟਿਪਸਟਰ ਮੁਕੁਲ ਸ਼ਰਮਾ ਮੁਤਾਬਕ, OnePlus Nord CE 2 Lite 5G ਦੇ ਨਾਲ OnePlus 10R 5G ਅਤੇ OnePlus Ace ਵੀ ਲਾਂਚ ਕੀਤੇ ਜਾਣਗੇ।

OnePlus Nord CE 2 Lite 5G ਦੀ ਕੀਮਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਦੀ ਸ਼ੁਰੂਆਤੀ ਕੀਮਤ 20,000 ਰੁਪਏ ਹੋ ਸਕਦੀ ਹੈ। ਦੱਸ ਦੇਈਏ ਕਿ ਦੱਸ ਦੇਈਏ ਕਿ ਇਸੇਸਾਲ ਫਰਵਰੀ ’ਚ OnePlus Nord CE 2 Lite 5G ਨੂੰ 23,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ OnePlus Nord CE 2 Lite 5G ’ਚ 6.59 ਇੰਚ ਦੀ ਫੁਲ ਐੱਚ.ਡੀ. ਪਲੱਸ ਫਲੁਈਡ ਡਿਸਪਲੇਅ ਮਿਲ ਸਕਦੀ ਹੈ। ਇਸਤੋਂ ਇਲਾਵਾ ਫੋਨ ’ਚ ਸਨੈਪਡ੍ਰੈਗਨ 695 ਪ੍ਰੋਸੈਸਰ, 8 ਜੀਬੀ. ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। OnePlus Nord CE 2 Lite 5G ਦੇ ਨਾਲ ਤਿੰਨ ਰੀਅਰ ਕੈਮਰੇ ਮਿਲ ਸਕਦੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੋਵੇਗਾ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲ ਸਕਾਦ ਹੈ। ਫੋਨ ’ਚ 5000mAh ਦੀ ਬੈਟਰੀ 33W ਦੀ ਫਾਸਟ ਚਾਰਜਿੰਗ ਨਾਲ ਮਿਲ ਸਕਦੀ ਹੈ।


Rakesh

Content Editor

Related News