20 ਘੰਟਿਆਂ ਦੀ ਬੈਟਰੀ ਲਾਈਫ ਨਾਲ ਵਨਪਲੱਸ ਦੇ ਸਸਤੇ ਈਅਰਬਡਸ ਲਾਂਚ, ਜਣੋ ਕੀਮਤ

Monday, Aug 01, 2022 - 06:02 PM (IST)

20 ਘੰਟਿਆਂ ਦੀ ਬੈਟਰੀ ਲਾਈਫ ਨਾਲ ਵਨਪਲੱਸ ਦੇ ਸਸਤੇ ਈਅਰਬਡਸ ਲਾਂਚ, ਜਣੋ ਕੀਮਤ

ਗੈਜੇਟ ਡੈਸਕ– OnePlus Nord Buds CE ਈਅਰਬਡਸ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਵਨਪਲੱਸ ਦੇ ਇਹ ਟਰੂ-ਵਾਇਰਲੈੱਸ ਸਟੀਰੀਓ ਈਅਰਬਡਸ 20 ਘੰਟਿਆਂ ਦੀ ਬੈਟਰੀ ਲਾਈਫ ਦੇ ਨਾਲ ਆਉਂਦੇ ਹਨ। ਇਸ ਡਿਵਾਈਸ ਨੂੰ ਦੋ ਰੰਗਾਂ ’ਚ ਪੇਸ਼ ਕੀਤਾ ਗਿਆ ਹੈ. ਇਸ ਵਿਚ ਕਾਲਸ ਲਈ ਏ.ਆਈ. ਨੌਇਜ਼ ਕੈਂਸਲੇਸ਼ਨ ਦਾ ਵੀ ਆਪਸਨ ਦਿੱਤਾ ਗਿਆ ਹੈ। 

OnePlus Nord Buds CE ਦੀ ਕੀਮਤ ਅਤੇ ਉਪਲਬੱਧਤਾ 
OnePlus Nord Buds CE ਦੀ ਕੀਮਤ ਭਾਰਤ ’ਚ 2,299 ਰੁਪਏ ਰੱਖੀ ਗਈ ਹੈ। ਹਾਲਾਂਕਿ, ਇਹ ਇੰਟ੍ਰੋਡਕਟਰੀ ਕੀਮਤ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 2,699 ਰੁਪਏ ਹੋ ਜਾਵੇਗੀ। ਇੰਟ੍ਰੋਡਕਟਰੀ ਆਫਰ ਕਦੋਂ ਤਕ ਰਹੇਗਾ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਗਈ । 

OnePlus Nord Buds CE ਨੂੰ ਮੂਨਲਾਈਟ ਵਾਈਟ ਅਤੇ ਮਿਸਟੀ ਗ੍ਰੇਅ ਰੰਗ ’ਚ ਉਤਾਰਿਆ ਗਿਆ ਹੈ। ਇਸਦੀ ਸੇਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ਰਾਹੀਂ 4 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।

OnePlus Nord Buds CE ਦੀਆਂ ਖੂਬੀਆਂ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ OnePlus Nord Buds CE ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਚਾਰਜਿੰਗ ਕੇਸ ਦੇ ਨਾਲ 20 ਘੰਟਿਆਂ ਤਕ ਸਾਤ ਨਿਭਾਉਂਦੀ ਹੈ। ਜਦਕਿ ਕੰਪਨੀ ਦਾ ਕਹਿਣਾ ਹੈ ਕਿ Nord Buds CE TWS ਈਅਰਫੋਨਸ 10 ਮਿੰਟ ਚਾਰਜ ’ਤੇ 81 ਮਿੰਟਾਂ ਤਕ ਪਲੇਅਬੈਕ ਟਾਈਮ ਦੇ ਸਕਦੇ ਹਨ। ਹਰੇਕ ਬਡਸ ’ਚ 27mAh ਦੀ ਬੈਟਰੀ ਜਦਕਿ ਚਾਰਜਿੰਗ ਕੇਸ ’ਚ 300mAh ਦੀ ਬੈਟਰੀ ਦਿੱਤੀ ਗਈ ਹੈ। ਨਵੇਂ ਵਨਪਲੱਸ TWS ਈਅਰਫੋਨਸ ’ਚ ਕਾਲਸ ਲਈ ਏ.ਆਈ. ਨੌਇਜ਼ ਕੈਂਸਲੇਸ਼ਨ ਦਿੱਤਾ ਗਿਆ ਹੈ। ਇਸ ਵਿਚ ਵਾਟਰ ਰੈਸਿਸਟੈਂਟ ਲਈ IPX4 ਰੇਟਿੰਗ ਦਿੱਤੀ ਗਈ ਹੈ। 

ਇਸ ਡਿਵਾਈਸ ’ਚ 13.4 mm ਡਾਇਨਾਮਿਕ ਡ੍ਰਾਈਵਰਸ 20Hz ਤੋਂ 20,000Hz ਫ੍ਰੀਕਵੈਂਸੀ ਰਿਸਪਾਂਸ ਦੇ ਨਾਲ ਦਿੱਤੇ ਗਏ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2 ਦਾ ਸਪੋਰਟ ਦਿੱਤਾ ਗਿਆ ਹੈ। ਇਸ ਵਿਚ AAC ਅਤੇ SBC ਆਡੀਓ ਫਾਰਮੇਟ ਦਾ ਵੀ ਸਪੋਰਟ ਦਿੱਤਾ ਗਿਆ ਹੈ। ਵਨਪਲੱਸ ਦੇ ਇਸ ਡਿਵਾਈਸ ’ਚ ਫਾਸਟ ਪੇਅਰ ਫੀਚਰ ਦਿੱਤਾ ਗਿਆ ਹੈ। ਜਿਸ ਨਾਲ ਈਅਰਬਡਸ ਨੂੰ ਆਸਾਨੀ ਨਾਲ ਵਨਪਲੱਸ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਗਾਹਕਾਂ ਇਸਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਕੇਬਲ ਅਤੇ ਇਕ ਨੋਰਡ ਇਮੋਜੀ ਸਟਿਕਰ ਵੀ ਮਿਲੇਗਾ। 


author

Rakesh

Content Editor

Related News