32MP ਦੇ ਫਰੰਟ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ OnePlus Nord 2T 5G, ਜਾਣੋ ਕੀਮਤ
Friday, Jul 01, 2022 - 06:02 PM (IST)
ਗੈਜੇਟ ਡੈਸਕ– ਵਨਪਲੱਸ ਨੇ ਨੋਰਡ ਸੀਰੀਜ਼ ਦੇ ਨਵੇਂ ਫੋਨ OnePlus Nord 2T 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨੋਰਡ 2 5ਜੀ ਦੀ ਤਰ੍ਹਾਂ ਹੀ OnePlus Nord 2T 5G ਦੇ ਨਾਲ 90Hz ਰਿਫ੍ਰੈਸ਼ ਰੇਟ ਵਾਲੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ’ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਫੋਨ ਦੀ ਬੈਟਰੀ 4500mAh ਦੀ ਹੈ। ਇਸ ਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਦਾ ਪ੍ਰੋਸੈਸਰ ਹੈ। OnePlus Nord 2T 5G ਦਾ ਮੁਕਾਬਲਾ Motorola Edge 30, iQoo Neo 6, Poco F4 5G, Mi 11X ਅਤੇ Samsung Galaxy A33 5G ਨਾਲ ਹੋਵੇਗਾ।
OnePlus Nord 2T 5G ਦੀ ਕੀਮਤ
OnePlus Nord 2T 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 28,999 ਰੁਪਏ ਹੈ। 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 33,999 ਰੁਪਏ ਹੈ। ਫੋਨ ਨੂੰ 5 ਜੁਲਾਈ ਤੋਂ ਗ੍ਰੇਅ ਸ਼ੈਡੋ ਅਤੇ ਜੈੱਡ ਫੋਗ ਰੰਗ ’ਚ ਖਰੀਦਿਆ ਜਾ ਸਕੇਗਾ। ਲਾਂਚਿੰਗ ਆਫਰ ਤਹਿਤ OnePlus Nord 2T 5G ’ਤੇ ICICI ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ’ਤੇ 1,500 ਰੁਪਏ ਦੀ ਛੋਟ ਮਿਲੇਗੀ। ਇਹ ਬੈਂਕ ਆਫਰ 5-11 ਜੁਲਾਈ ਤਕ ਹੀ ਹੈ।
OnePlus Nord 2T 5G ਦੇ ਫੀਚਰਜ਼
OnePlus Nord 2T 5G ’ਚ ਐਂਡਰਾਇਡ 12 ਆਧਾਰਿਤ OxygenOS 12.1 ਹੈ। ਇਸ ਤੋਂ ਇਲਾਵਾ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੈ। ਇਸ ਦੇ ਨਾਲ HDR10+ ਦਾ ਸਪੋਰਟ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 5 ਹੈ। ਇਸ ਵਿਚ ਮੀਡੀਆਟੈੱਕ ਹੀਲੀਓ ਡਾਈਮੈਂਸਿਟੀ 1300 ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ LPDDR4X ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ ਜਿਸ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ Sony IMX355 ਅਲਟਰਾ ਵਾਈਡ ਸੈਂਸਰ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਹੈ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ Sony IMX615 ਸੈਂਸਰ ਹੈ। ਰੀਅਰ ਕੈਮਰੇ ਨਾਲ 4ਕੇ ਵੀਡੀਓ ਰਿਕਾਰਡਿੰਗ ਹੋ ਸਕੇਗੀ।
ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6, ਬਲੂਟੁੱਥ v5.2, GPS/A-GPS/NavIC, NFC ਅਤੇ USB ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ’ਚ 4500mAh ਦੀ ਬੈਟਰੀ ਹੈ ਜਿਸ ਦੇ ਨਾਲ 80 ਵਾਟ ਸੁਪਰਵੂਕ ਫਾਸਟ ਚਾਰਜਿੰਗ ਦਾ ਸਪੋਰ ਹੈ। ਚਾਰਜਰ ਬਾਕਸ ’ਚ ਹੀ ਮਿਲੇਗਾ।