ਵਨਪਲੱਸ ਲਿਆ ਸਕਦੀ ਹੈ ਇਕ ਮਿਡ-ਰੇਂਜ ਸਮਾਰਟਫੋਨ

Saturday, Dec 07, 2019 - 08:09 PM (IST)

ਵਨਪਲੱਸ ਲਿਆ ਸਕਦੀ ਹੈ ਇਕ ਮਿਡ-ਰੇਂਜ ਸਮਾਰਟਫੋਨ

ਗੈਜੇਟ ਡੈਸਕ-ਉਮੀਦ ਕੀਤੀ ਜਾ ਰਹੀ ਹੈ ਕਿ ਵਨਪਲੱਸ 8 ਸੀਰੀਜ਼ ਨੂੰ 2020 ਦੀ ਪਹਿਲੀ ਛਮਾਹੀ 'ਚ ਲਾਂਚ ਕਰ ਦਿੱਤਾ ਜਾਵੇਗਾ। ਅਕਤੂਬਰ 'ਚ ਲੀਕਡ ਤਸਵੀਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇਸ ਲਾਈਨਅਪ 'ਚ ਵਨਪਲੱਸ 8 ਪ੍ਰੋ ਸ਼ਾਮਲ ਹੋਵੇਗਾ। ਹਾਲਾਂਕਿ ਅਜੇ ਕੁਝ ਹੋਰ ਨਵੀਆਂ ਤਸਵੀਰਾਂ ਵੀ ਨਜ਼ਰ ਆਈਆਂ ਹਨ ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਵਨਪਲੱਸ ਇਕ ਨਵੇਂ ਮਿਡ-ਰੇਂਜ ਸਮਾਰਟਫੋਨ ਲਿਆਉਣ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਦਾ ਨਾਂ OnePlus 8 Lite ਹੋ ਸਕਦਾ ਹੈ। ਇਸ ਨੂੰ ਅਫੋਰਡੇਬਲ ਮਿਡ-ਰੇਂਜ ਕੈਟੇਗਰੀ 'ਚ ਲਾਂਚ ਕੀਤਾ ਜਾ ਸਕਦਾ ਹੈ।

91mobiles ਨੇ @OnLeaks ਨਾਲ ਸਾਂਝੇਦਾਰੀ 'ਚ  OnePlus 8 Lite  ਦੀਆਂ ਕੁਝ ਤਸਵੀਰਾਂ ਲੀਕ ਕੀਤੀਆਂ ਹਨ। ਇਥੇ ਇਸ ਸਮਾਰਟਫੋਨ ਨੂੰ ਪੂਰੇ 360 ਡਿਗਰੀ 'ਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਰੈਂਡਰਸ 'ਚ OnePlus 8 Lite ਦੇ ਡਿਜ਼ਾਈਨ ਦੀ ਪਹਿਲੀ ਲੁਕ ਦੇਖੀ ਜਾ ਸਕਦੀ ਹੈ। ਜਾਰੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਫਲੈਟ ਡਿਸਪਲੇਅ ਅਤੇ ਪੰਚ ਹੋਲ ਕਟਆਊਟ ਨਾਲ ਆਵੇਗਾ।

@OnLeaks ਮੁਤਾਬਕ ਇਸ 'ਚ 6.4 ਇੰਚ ਜਾਂ 6.5 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਨਾਲ ਹੀ ਇਥੇ ਫਰੰਟ 'ਚ ਪੰਚ ਹੋਲ ਕਟਆਊਟ ਨਾਲ ਸਿੰਗਲ ਕੈਮਰਾ ਦੇਖਣ ਨੂੰ ਮਿਲੇਗਾ। ਰੈਂਡਰਸ 'ਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਥੇ ਟਾਈਪ-ਸੀ ਪੋਰਟ ਮੌਜੂਦ ਹੋਵੇਗਾ। ਅਲਰਟ ਸਲਾਈਡਰ ਲੈਫਟ 'ਚ ਹੋਵੇਗਾ ਅਤੇ ਹੈੱਡਫੋਨ ਜੈਕ ਦਾ ਸਪੋਰਟ ਨਹੀਂ ਮਿਲੇਗਾ। ਵਨਪਲੱਸ 8 ਲਾਈਟ ਦਾ ਰੀਅਰ ਪੈਨਲ ਬਲੂ ਗ੍ਰੇਡੀਐਂਟ ਫਿਨਿਸ਼ਿੰਗ ਅਤੇ ਕਵਰਡ ਗਲਾਸ ਨਾਲ ਆਵੇਗਾ। ਇਥੇ ਰੀਅਰ 'ਚ ਕੈਮਰਾ ਮਾਡਿਊਲ ਕੈਮਰਾ ਸੈਟਅਪ ਨਾਲ ਕੁਝ ਸੈਂਸਰ ਵੀ ਨਜ਼ਰ ਆਏ ਹਨ। ਇਥੇ ਐੱਲ.ਈ.ਡੀ. ਫਲੈਸ਼ ਤੋਂ ਇਲਾਵਾ ToF ਸੈਂਸਰ ਮੌਜੂਦ ਹੋ ਸਕਦਾ ਹੈ। ਫਿਲਹਾਲ ਇਸ ਦੇ ਬਾਕੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


author

Karan Kumar

Content Editor

Related News