ਸਮਾਰਟਫੋਨ ਦੇ ਬਾਅਦ ਹੁਣ ਵਨਪਲੱਸ ਨੇ ਭਾਰਤ ਵਿਚ ਲਾਂਚ ਕੀਤੇ ਪ੍ਰੀਮਿਅਮ ਈਅਰਫੋਨ
Monday, Nov 30, 2015 - 08:05 PM (IST)

ਜਲੰਧਰ : ਚਾਇਨੀਜ਼ ਸਮਾਰਟਫੋਨ ਕੰਪਨੀ ਵਨਪਲੱਸ ਨੇ ਮੈਟਲ ਡਿਜ਼ਾਈਨ ਦੇ ਨਾਲ Icons ਇਨ-ਈਅਰ ਟਾਈਪ ਈਅਰਫਨ ਲਾਂਚ ਕੀਤੇ ਹਨ। ਇਸ ਈਅਰਫੋਨ ਵਿਚ ਐਲੂਮੀਨਿਅਮ ਫਿਨਸ਼ਿੰਗ ਦਿੱਤੀ ਗਈ ਹੈ ਅਤੇ ਇਹ ਹੈੱਡਫੋਨ ਐਮਾਜ਼ਾਨ ''ਤੇ 2,999 ਰੁਪਏ ਵਿਚ ਉਪਲੱਬਧ ਹਨ ।
ਕੰਪਨੀ ਦੀ ਆਧਿਕਾਰਚ ਵੈੱਬਸਾਇਟ ਦੇ ਮੁਤਾਬਕ ਵਨਪਲੱਸ Icons ਈਅਰਫੋਨ ਬਿਨਾਂ ਡਿਸਟਾਰਸ਼ਨ ਦੇ ਵਧੀਆ ਬੇਸ ਪ੍ਰਦਾਨ ਕਰਣਗੇ । Icons ਵਿਚ 3 ਬਟਨ ਕੰਟਰੋਲਸ ਦਿੱਤੇ ਗਏ ਹਨ, ਜਿਸ ਨਾਲ ਵਾਲਿਊਮ ਨੂੰ ਘੱਟ ਅਤੇ ਜ਼ਿਆਦਾ ਕੀਤਾ ਜਾ ਸਕਦਾ ਹੈ ਅਤੇ ਇਕ ਬਟਨ ਕਾਲ ਚੁੱਕਣ ਲਈ ਦਿੱਤਾ ਗਿਆ ਹੈ ।
ਇਹ ਹੈੱਡਫੋਨ ਸਿਰਫ ਗ੍ਰੇਫਾਈਟ ਵੇਰੀਅੰਟ ਵਿਚ ਹੀ ਉਪਲੱਬਧ ਹਨ, ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦਾ ਗੋਲਡ ਵੇਰੀਅੰਟ ਵੀ ਉਪਲੱਬਧ ਹੈ ।