Oneplus ਦਾ ਨਵਾਂ ਐਲਾਨ, ਪੁਰਾਣੇ ਫੋਨਜ਼ ’ਚ ਵੀ ਦਿੱਤੀ ਜਾਵੇਗੀ ਐਂਡਰਾਇਡ Q ਅਪਡੇਟ

05/27/2019 11:57:27 AM

ਗੈਜੇਟ ਡੈਸਕ– ਚਾਈਨੀਜ਼ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨਜ਼ ਵਨਪਲੱਸ 7 ਅਤੇ ਵਨਪਲੱਸ 7 ਪ੍ਰੋ ਦੀ ਲਾਂਚਿੰਗ ਸਮੇਂ ਆਕਸੀਜ਼ਨ OS 9.5 ਵੀ ਇੰਟਰੋਡਿਊਸ ਕੀਤਾ ਸੀ। ਕੰਪਨੀ ਦੇ ਪ੍ਰੋਡਕਟ ਹੈੱਡ ਨੇ ਕਨਫਰਮ ਕੀਤਾ ਸੀ ਕਿ ਪੁਰਾਣੇ ਵਨਪਲੱਸ ਫੋਨਜ਼ ਨੂੰ ਵੀ ਇਹ ਆਕਸੀਜਨ ਓ.ਐੱਸ. ਦਿੱਤਾ ਜਾਵੇਗਾ। ਹੁਣ ਕੰਪਨੀ ਨੇ ਅਧਿਕਾਰਤ ਤੌਰ ’ਤੇ ਇਹ ਸਾਫ ਕਰ ਦਿੱਤਾ ਹੈ ਕਿ ਕਿਹੜੇ-ਕਿਹੜੇ ਮਾਡਲਾਂ ਨੂੰ ਐਂਡਰਾਇਡ Q ਅਪਡੇਟ ਮਿਲੇਗੀ। 

ਕੰਪਨੀ ਦੇ ਗਲੋਬਲ ਪ੍ਰੋਡਕਟ ਆਪਰੇਸ਼ੰਸ ਮੈਨੇਜਰ ਮਨੁ ਜੇ ਨੇ ਇਕ ਫੋਰਮ ਪੋਸਟ ’ਚ ਦੱਸਿਆ ਕਿ ਵਨਪਲੱਸ 5, ਵਨਪਲੱਸ 5ਟੀ, ਵਨਪਲੱਸ 6 ਅਤੇ ਵਨਪਲੱਸ 6ਟੀ ਨੂੰ ਐਂਡਰਾਇਡ Q ਬੀਟਾ ਅਪਡੇਟ ਮਿਲ ਚੁੱਕੀ ਹੈ। ਹਾਲਾਂਕਿ ਕੰਪਨੀ ਵਲੋਂ ਇਸ ਬਾਰੇ ਕੋਈ ਤੈਅ ਤਰੀਕ ਨਹੀਂ ਦੱਸੀ। ਕੰਪਨੀ ਇਨ੍ਹਾਂ ਸਮਾਰਟਫੋਨਜ਼ ਲਈ ਐਂਡਰਾਇਡ Q ਅਪਡੇਟ ਉਦੋਂ ਰੋਲ ਆਊਟ ਕਰੇਗੀ ਜਦੋਂ ਗੂਗਲ ਵਲੋਂ ਇਸ ਆਪਰੇਟਿੰਗ ਸਿਸਟਮ ਦਾ ਫਾਈਨਲ ਵਰਜਨ ਪੇਸ਼ ਕਰ ਦਿੱਤਾ ਜਾਵੇਗਾ। ਪਹਿਲਾਂ ਇਹ ਓ.ਐੱਸ. ਕੰਪਨੀ ਦੇ ਪਿਕਸਲ ਫੋਨਜ਼ ਨੂੰ ਮਿਲੇਗਾ, ਜੋ ਆਮਤੌਰ ’ਤੇ ਅਗਸਤ-ਸਤੰਬਰ ’ਚ ਹੁੰਦਾ ਹੈ। 

ਇਸ ਲਿਹਾਜ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਨਪਲੱਸ 6 ਅਤੇ ਵਨਪਲੱਸ 6ਟੀ ਨੂੰ ਸਤੰਬਰ-ਅਕਤੂਬਰ ’ਚ ਇਹ ਅਪਡੇਟ ਮਿਲ ਸਕਦੀ ਹੈ। ਇਸ ਦੇ ਕੁਝ ਮਹੀਨਿਆਂ ਬਾਅਦ ਵਨਪਲੱਸ 5 ਅਤੇ ਵਨਪਲੱਸ 5ਟੀ ਨੂੰ ਇਹ ਅਪਡੇਟ ਮਿਲੇਗੀ। ਇਹ ਅਪਡੇਟ ਮਿਲਣ ਤੋਂ ਬਾਅਦ ਸਮਾਰਟਫੋਨ ’ਚ ਰੈਮ ਬੂਸਟ, ਡੀਸੀ ਡਿਮਿੰਗ, ਕੁਇੱਕ ਰਿਪਲਾਈ ਇਨ ਲੈਂਡਸਕੇਪ, ਨੇਟਿਵ ਸਕਰੀਨ ਰਿਕਾਰਡਰ, ਫਿਨੈਟਿਕ ਮੋਡ ਅਤੇ ਜੈੱਨ ਮੋਡ ਵਰਗੇ ਫੀਚਰਜ਼ ਜੁੜਨਗੇ। ਡੀਸੀ ਡਿਮਿੰਗ ਫੀਚਰ ਰਾਹੀਂ ਸਕਰੀਨ ਦੀ ਬ੍ਰਾਈਟਨੈੱਸ ਅਜਸਟ ਕੀਤੀ ਜਾ ਸਕਦੀ ਹੈ। 


Related News