38 ਘੰਟਿਆਂ ਦੀ ਬੈਟਰੀ ਲਾਈਫ ਨਾਲ OnePlus ਦੇ ਨਵੇਂ ਈਅਰਬਡਸ ਲਾਂਚ

10/14/2021 6:14:14 PM

ਗੈਜੇਟ ਡੈਸਕ– OnePlus 9RT ਨੂੰ ਬੁੱਧਵਾਰ ਲਾਂਚ ਕੀਤਾ ਗਿਆ ਸੀ। ਨਾਲ ਹੀ ਕੰਪਨੀ ਨੇ ਨਵੇਂ OnePlus Buds Z2 ਈਅਰਬਡਸ ਨੂੰ ਵੀ ਲਾਂਚ ਕੀਤਾ। ਨਵੇਂ ਬਡਸ ’ਚ ਓਰਿਜਨਲ OnePlus Buds Z ਦੇ 103 ਮਿਲੀਸੈਕਿੰਡਸ ਦੀ ਤੁਲਨਾ ’ਚ 94 ਮਿਲੀਸੈਕਿੰਡਸ ਦੀ ਲੇਟੈਂਸੀ ਰੇਟ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਪ੍ਰੋਡਕਟਸ ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ। 

OnePlus Buds Z2 ਦੀ ਕੀਮਤ 499 ਯੁਆਨ (ਕਰੀਬ 5,800 ਰੁਪਏ) ਰੱਖੀ ਗਈ ਹੈ। ਚੀਨ ’ਚ ਗਾਹਕ ਇਸ ਡਿਵਾਈਸ ਨੂੰ 19 ਅਕਤੂਬਰ ਤੋਂ ਖਰੀਦ ਸਕਣਗੇ। ਇਸ ਨੂੰ ਕਾਲੇ ਅਤੇ ਚਿੱਟੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਹ ਜਾਣਕਾਰੀ  ਨਹੀਂ ਮਿਲੀ ਕਿ ਇਸ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ। 

OnePlus Buds Z2 ਦੀਆਂ ਖੂਬੀਆਂ
OnePlus Buds Z2 ’ਚ 11mm ਡਾਈਨਾਮਿਕ ਡ੍ਰਾਈਵਰਸ ਦਿੱਤੇ ਗਏ ਹਨ। ਇਨ੍ਹਾਂ ਬਡਸ ’ਚ ਕੁਨੈਕਟੀਵਿਟੀ ਲਈ ਬਲੂਟੁੱਥ v5.2 ਦਾ ਸਪੋਰਟ ਵੀ ਦਿੱਤਾ ਗਿਆਹੈ। ਬਡਸ ’ਚ ਗਾਹਕਾਂ ਨੂੰ 94 ਮਿਲੀਸੈਕਿੰਡਸ ਦੀ ਲੇਟੈਂਸੀ ਰੇਟ ਵੀ ਮਿਲੇਗੀ। ਇਨ੍ਹਾਂ ਟਰੂ ਵਾਇਰਲੈੱਸ ਈਅਰਬਡਸ ’ਚ ਏ.ਐੱਨ.ਸੀ. ਸਪੋਰਟ ਵੀ ਦਿੱਤਾ ਗਿਆ ਹੈ। ਇਹ ਨੌਇਜ਼ ਨੂੰ 40dB ਤਕ ਰੀਡਿਊਸ ਕਰਦਾ ਹੈ। ਇਥੇ ਏ.ਐੱਨ.ਸੀ. ਅਤੇ ਵੌਇਸ ਕਾਲਿੰਗ ਲਈ ਤਿੰਨ ਮਾਈਕ੍ਰੋਫੋਨ ਵੀ ਦਿੱਤੇ ਗਏ ਹਨ। ਨਾਲ ਹੀ ਇਸ ਡਿਵਾਈਸ ’ਚ Dolby Atmos ਦਾ ਵੀ ਸਪੋਰਟ ਹੈ। 

ਕੰਪਨੀ ਦਾ ਦਾਅਵਾ ਹੈ ਕਿ Buds Z2 ਨੂੰ ਇਕ ਵਾਰ ਪੂਰਾ ਚਾਰਜ ਕਰਕੇ 38 ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਹਾਲਾਂਕਿ, ਇੰਨੀ ਬੈਟਰੀ ਚਾਰਜਿੰਗ ਕੇਸ ਦੇ ਨਾਲ ਮਿਲੇਗੀ। ਉਥੇ ਹੀ ਸਿੰਗਲ ਚਾਰਜ ’ਚ ਈਅਰਬਡਸ 7 ਘੰਟਿਆਂ ਤਕ ਚੱਲ ਸਕਣਗੇ। OnePlus Buds Z2 TWS IP55 ਸਰਟੀਫਾਇਡ ਅਤੇ ਚਾਰਜਿੰਗ ਕੇਸ IPX4 ਸਰਟੀਫਾਇਡ ਹੈ। ਵਨਪਲੱਸ ਦੇ ਇਨ੍ਹਾਂ ਨਵੇਂ ਈਅਰਬਡਸ ’ਚ ਟੱਚ ਕੰਟਰੋਲਸ ਦਿੱਤੇਗਏ ਹਨ। ਨਾਲ ਹੀ ਬੈਕਗ੍ਰਾਊਂਡ ਸਾਊਂਡ ਸੁਣਨ ਲਈ ਗਾਹਕ ਨੂੰ ਇਥੇ ਟ੍ਰਾਂਸਪੇਰੈਂਸੀ ਮੋਡ ਵੀ ਮਿਲੇਗਾ। 


Rakesh

Content Editor

Related News