OnePlus ਤੇ Oppo ਵੀ ਲਿਆ ਸਕਦੇ ਹਨ AirPods ਵਰਗੇ ਵਾਇਰਲੈੱਸ ਈਅਰਬਡਸ

12/10/2019 5:47:43 PM

ਗੈਜੇਟ ਡੈਸਕ– ਐਪਲ ਨੇ ਜਦੋਂ ਫਰਸਟ ਜਨਰੇਸ਼ਨ AirPods ਲਾਂਚ ਕੀਤੇ ਸਨ ਤਾਂ ਇਸ ਦਾ ਮਜ਼ਾਕ ਉਡਾਇਆ ਗਿਆ, ਮੀਮ ਬਣਾਏ ਗਏ। ਪਰ ਹੌਲੀ-ਹੌਲੀ ਏਅਰ ਪੌਡਸ ਨੇ ਰਫਤਾਰ ਫੜੀ ਅਤੇਹੁਣ ਇਹ ਕਾਫੀ ਲੋਕਪ੍ਰਸਿੱਧ ਹੋ ਚੁੱਕਾ ਹੈ। ਹੁਣ ਐਪਲ ਏਅਰ ਪੌਡਸ ਵਰਗੇ ਵਾਇਰਲੈੱਸ ਈਅਰਫੋਨਜ਼ ਲਿਆਉਣ ਲਈ ਮੁਕਾਬਲੇਬਾਜ਼ੀ ਚੱਲ ਰਹੀ ਹੈ। ਰਿਅਲਮੀ ਨੇ ਆਪਣਾ ਵਾਇਰਲੈੱਸ ਈਅਰਬਡਸ ਉਤਾਰਨ ਦਾ ਫੈਸਲਾ ਕੀਤਾ ਹੈ ਅਤੇ ਜਲਦ ਹੀ ਇਸ ਨੂੰ ਲਾਂਚ ਕੀਤਾ ਜਾਵੇਗਾ। ਇਹ ਵਾਇਰਲੈੱਸ ਈਅਰਬਡਸ ਦੇਖਣ ’ਚ ਐਪਲ ਏਅਰ ਪੌਡਸ ਵਰਗੇ ਹੀ ਲਗਦੇ ਹਨ। 

ਹੁਣ ਖਬਰ ਇਹ ਹੈ ਕਿ ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ ਵੀ ਐਪਲ ਏਅਰ ਪੌਡਸ ਵਰਗੇ ਵਾਇਰਲੈੱਸ ਈਅਰਬਡਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਵਨਪਲੱਸ ਨੇ ਬਲੂਟੁੱਥ ਈਅਰਫੋਨਸ ਲਾਂਚ ਕੀਤੇ ਹਨ ਜੋ Bullet EarPhones ਸੀਰੀਜ਼ ਦੇ ਨਾਂ ਨਾਲ ਵਿਕਦੇ ਹਨ। ਵਨਪਲੱਸ ਦਾ ਲੇਟੈਸਟ Bullet Wireless 2 ਹੈ। ਟਿਪਸਟਰ ਮੈਕਸ ਜੇ. ਮੁਤਾਬਕ, ਵਨਪਲੱਸ ਪਹਿਲੀ ਵਾਰ ਟਰੂ ਵਾਇਰਲੈੱਸ ਈਅਰਬਡਸ ’ਤੇ ਕੰ ਕਰ ਰਹੀ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਵਨਪਲੱਸ ਦਾ ਟਰੂ ਵਾਇਰਲੈੱਸ ਈਅਰਬਡਸ ਦਿਸਣ ’ਚ ਕਿਹੋ ਜਿਹਾ ਹੋਵੇਗਾ। ਰਿਪੋਰਟ ਮੁਤਾਬਕ, ਵਨਪਲੱਸ 8 ਲਾਈਟ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ ਜੋ ਸਸਤਾ ਵੇਰੀਐਂਟ ਹੋਵੇਗਾ। ਇਸ ਸਮਾਰਟਫੋਨ ਦੇ ਨਾਲ ਹੀ ਵਨਪਲੱਸ ਈਅਰਬਡਸ ਲਾਂਚ ਕੀਤੇ ਜਾ ਸਕਦੇ ਹਨ। ਵਨਪਲੱਸ ਹੀ ਨਹੀਂ, ਸਗੋਂ ਰਿਪੋਰਟ ਮੁਤਾਬਕ, ਓਪੋ ਵੀ ਟਰੂ ਵਾਇਰਲੈੱਸ ਈਅਰਬਡਸ ਲਾਂਚ ਕਰਨ ਦੀ ਤਿਆਰੀ ’ਚ ਹੈ। ਜ਼ਿਕਰਯੋਗ ਹੈ ਕਿ ਓਪ, ਰਿਅਲਮੀ ਅਤੇ ਵਨਪਲੱਸ, ਇਹ ਤਿੰਨ ਕੰਪਨੀਆਂ BBK Electronics ਤਹਿਤ ਆਉਂਦੀਆਂ ਹਨ। 


Related News