ਇਸ ਸਾਲ ਲਾਂਚ ਨਹੀਂ ਹੋਵੇਗਾ OnePlus 8T Pro ਸਮਾਰਟਫੋਨ, ਕੰਪਨੀ ਨੇ ਕੀਤੀ ਪੁਸ਼ਟੀ

09/29/2020 9:28:34 PM

ਗੈਜੇਟ ਡੈਸਕ—ਵਨਪਲੱਸ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਕੰਪਨੀ ਇਸ ਸਾਲ ਵਨਪਲੱਸ 8ਟੀ ਪ੍ਰੋ ਸਮਾਰਟਫੋਨ ਲਾਂਚ ਨਹੀਂ ਕਰੇਗੀ। ਪਿਛਲੇ ਸਾਲ ਕੰਪਨੀ ਨੇ ਥੋੜੇ ਅਪਗ੍ਰੇਡ ਨਾਲ ਵਨਪਲੱਸ 7ਪ੍ਰੋ ਦੇ ਅਪਗ੍ਰੇਡ ਵੇਰੀਐਂਟ ਦੇ ਤੌਰ ’ਤੇ ਵਨਪਲੱਸ 7ਟੀ ਪ੍ਰੋ ਅਤੇ McLaren Edition ਪੇਸ਼ ਕੀਤਾ ਸੀ। ਹਾਲਾਂਕਿ ਇਸ ਵਾਰ ਕੰਪਨੀ ਦੀ ਵਨਪਲੱਸ 8 ਪ੍ਰੋ ਦੇ ਅਪਗ੍ਰੇਡ ਵੇਰੀਐਂਟ ਨੂੰ ਲਿਆਉਣ ਦੀ ਯੋਜਨਾ ਨਹੀਂ ਹੈ।

PunjabKesari

ਵਨਪਲੱਸ ਦੇ ਸੀ.ਈ.ਓ. ਪੀਟ ਲਾਓ ਨੇ ਵੀਬੋ ’ਤੇ ਇਸ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਵਨਪਲੱਸ 8 ਪ੍ਰੋ ਨੂੰ ‘ਅਪਗ੍ਰੇਡ ਕਰਨ ਦੀ ਕੋਈ ਗੁਜਾਇੰਸ਼ ਨਹੀਂ ਹੈ’। ਦੱਸ ਦੇਈਏ ਕਿ ਵਨਪਲੱਸ 8ਟੀ ’ਚ ਵੀ ਵਨਪਲੱਸ 8 ਸੀਰੀਜ਼ ਵਾਲੇ ਸਨੈਪਡਰੈਗਨ 865 ਪ੍ਰੋਸੈਸਰ ਹੋਣ ਦੀ ਉਮੀਦ ਹੈ। ਗੱਲ ਕਰੀਏ ਵਨਪਲੱਸ 8 ਪ੍ਰੋ ਅਤੇ ਆਉਣ ਵਾਲੇ ਵਨਪਲੱਸ 8ਟੀ ਦੀ ਤਾਂ ਇਨ੍ਹਾਂ ਫੋਨ ’ਚ ਇਕ ਵੱਡਾ ਫਰਕ ਹੈ। ਆਉਣ ਵਾਲੇ ਵਨਪਲੱਟ 8ਟੀ ’ਚ 65ਵਾਟ ਫਾਸਟ ਚਾਰਜਿੰਗ ਮਿਲੇਗੀ।

ਦੱਸ ਦੇਈਏ ਕਿ ਵਨਪਲੱਸ 8 ਪ੍ਰੋ ਕੰਪਨੀ ਦਾ ਫਲੈਗਸ਼ਿਪ ਡਿਵਾਈਸ ਹੈ ਜੋ ਆਈ.ਪੀ.68 ਰੇਟਿੰਗ, ਵਾਇਰਲੈਸ ਚਾਰਜਿੰਗ ਪ੍ਰੀਮੀਅਮ ਡਿਜ਼ਾਈਨ, ਕਵਾਡ ਐੱਚ.ਡੀ.+ਡਿਸਪਲੇਅ ਅਤੇ 12ਜੀ.ਬੀ. ਰੈਮ ਨਾਲ ਆਉਂਦਾ ਹੈ। ਗੱਲ ਕਰੀਏ ਆਉਣ ਵਾਲੇ ਵਨਪਲੱਸ 8ਟੀ ਦੀ ਤਾਂ ਇਸ ਫੋਨ ’ਚ 120 ਹਰਟਜ਼ ਫੁਲ ਐੱਚ.ਡੀ.+ਰੈਜੋਲਿਉਸ਼ਨ ਸਕਰੀਨ ਹੋਵੇਗੀ।

PunjabKesari

ਉੱਥੇ ਵਨਪਲੱਸ 8 ਪ੍ਰੋ ’ਚ ਇੰਡਸਟਰੀ ਦੀ ਬੈਸਟ ਡਿਸਪਲੇਅ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਵਨਪਲੱਸ 8ਟੀ ’ਚ ਕੰਪਨੀ ਸਨੈਪਡਰੈਗਨ 865+ ਪ੍ਰੋਸੈਸਰ ਨਹੀਂ ਦੇਵੇਗੀ। ਭਾਵ ਵਨਪਲੱਸ 8ਟੀ ਦੀ ਪਰਫਾਰਮੈਂਸ ਵਨਪਲੱਸ 8 ਪ੍ਰੋ ਵਰਗੀ ਹੀ ਹੋਵੇਗੀ। ਪਰ ਆਉਣ ਵਾਲੇ ਫੋਨ ਨੂੰ ਐਂਡ੍ਰਾਇਡ 11 ਬੇਸਡ ਆਕਸੀਜਨ ਓ.ਐੱਸ. 11 ਨਾਲ ਲਾਂਚ ਕੀਤਾ ਜਾ ਸਕਦਾ ਹੈ।


Karan Kumar

Content Editor

Related News