ਭਾਰਤ ’ਚ ਜਲਦ ਲਾਂਚ ਹੋਵੇਗਾ OnePlus 8T 5G ਸਮਾਰਟਫੋਨ
Monday, Sep 21, 2020 - 12:45 AM (IST)

ਗੈਜੇਟ ਡੈਸਕ—ਵਨਪਲੱਸ 8ਟੀ 5ਜੀ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੰਪਨੀ ਨੇ ਆਧਿਕਰਿਕ ਤੌਰ ’ਤੇ Amazon ਇੰਡੀਆ ’ਤੇ ਟੀਜ਼ਰ ਜਾਰੀ ਕੀਤਾ ਹੈ। ਈ-ਕਾਮਰਸ ਪਲੇਟਫਾਰਮਸ ਨੇ ਆਪਣੀ ਵੈੱਬਸਾਈਟ ’ਤੇ 'Notify Me' ਪੇਜ਼ ਜਾਰੀ ਕੀਤਾ ਹੈ ਜਿਥੇ ਫੋਨ ਦੇ ਆਉਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਬੀਤੇ ਸ਼ੁੱਕਰਵਾਰ ਨੂੰ ਹੀ ਇਸ ਸਮਾਰਟਫੋਨ ਨੂੰ ਲੈ ਕੇ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਨੂੰ 14 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਲਾਂਚ ਡੇਟ ਦੀ ਜਾਣਕਾਰੀ ਨਹੀਂ ਦਿੱਤੀ ਹੈ। ਅਜਿਹੇ ’ਚ ਸੰਭਵ ਹੈ ਕਿ ਇਸ ਨੂੰ ਮਿਡ-ਅਕਤੂਬਰ ’ਚ ਹੀ ਲਾਂਚ ਕੀਤਾ ਜਾਵੇ।
ਫਿਲਹਾਲ ਵਨਪਲੱਸ 8ਟੀ ਦੇ ਸਪੈਸੀਫਿਕੇਸ਼ਨ ਦੇ ਬਾਰੇ ’ਚ ਆਧਿਰਕਾਰਿਕ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਹਾਲ ਹੀ ’ਚ ਫਿਲਹਾਲ ’ਚ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਤੋਂ ਸਪੈਸੀਫਿਕੇਸ਼ਨ ਤੋਂ ਲੈ ਕੇ ਥੋੜਾ ਬਹੁਤ ਆਈਡੀਆ ਜ਼ਰੂਰ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਫੋਨ 120ਐੱਚ.ਜੀ. ਡਿਸਪਲੇਅ, 65ਵਾਟ ਫਾਸਟ ਚਾਰਜਿੰਗ ਸਪੋਰਟ ਅਤੇ ਸਨੈਪਡਰੈਗਨ 865 ਪ੍ਰੋਸੈਸਰ ਨਾਲ ਲਾਂਚ ਹੋਵੇਗਾ।
ਅਜਿਹੀ ਚਰਚਾ ਹੈ ਕਿ ਇਸ ਵਾਰ ਕੰਪਨੀ 8ਟੀ ਪ੍ਰੋ ਮਾਡਲ ਨਹੀਂ ਲਿਆਵੇਗੀ। ਭਾਵ ਸਿਰਫ ਵਨਪਲੱਸ 8 ਦੇ ਅਪਗ੍ਰੇਡ ਦੇ ਤੌਰ ’ਤੇ 8ਟੀ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸ ’ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਕੁਝ ਲੀਕਡ ਰਿਪੋਰਟਸ ’ਚ ਇਹ ਜਾਣਕਾਰੀ ਮਿਲੀ ਹੈ ਕਿ ਇਸ ’ਚ FHD+ ਫਲੂਇਡ AMOLED ਡਿਸਪਲੇਅ ਅਤੇ 48MP ਪ੍ਰਾਈਮਰੀ ਸੈਂਸਰ ਨਾਲ ਕਵਾਡ ਕੈਮਰਾ ਸੈਟਅਪ ਵੀ ਮਿਲੇਗਾ।