ਕਪੜਿਆਂ ਦੇ ਆਰ-ਪਾਰ ਵੇਖਣ ਵਾਲੇ ਫੋਨ ਦਾ ਕੈਮਰਾ ਬੈਨ, ਹੈਰਾਨ ਕਰ ਦੇਣਗੀਆਂ ਇਹ ਤਸਵੀਰਾਂ

07/11/2020 6:18:27 PM

ਗੈਜੇਟ ਡੈਸਕ– ਸਮਾਰਟਫੋਨ ਕੰਪਨੀ ਵਨਪਲੱਸ ਵਲੋਂ ਫਲੈਗਸ਼ਿਪ ਡਿਵਾਈਸ OnePlus 8 Pro ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ ਇਕ ਕੈਮਰਾ ਫੀਚਰ ਨੂੰ ਬੈਨ ਕਰ ਦਿੱਤਾ ਗਿਆ ਹੈ। ਵਨਪਲੱਸ ਦੇ ਕੈਮਰੇ ’ਚ ਲੱਗਾ ਫੋਟੋਕ੍ਰੋਮ ਸੈਂਸਰ ਪਤਲੇ ਪਲਾਸਟਿਕ ਅਤੇ ਕੁਝ ਕਪੜਿਆਂ ਦੇ ਆਰ-ਪਾਰ ਵੇਖ ਸਕਦਾ ਸੀ। ਕੈਮਰਾ ਦੇ ਇਸ ‘X-Ray Vision’ ਦੇ ਚਲਦੇ ਕਈ ਯੂਜ਼ਰਸ ਨੇ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਹੁਣ ਇਸ ਫੀਚਰ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ। ਕੰਪਨੀ ਵਲੋਂ ਇਕ ਸਾਫਟਵੇਅਰ ਅਪਡੇਟ ਨਵੇਂ ਡਿਵਾਈਸ ਲਈ ਰੋਲ ਆਊਟ ਕੀਤੀ ਗਈ ਹੈ। ਇਸ ਅਪਡੇਟ ਤੋਂ ਬਾਅਦ ਫੋਨ ਦਾ ਕੈਮਰਾ ਚੀਜ਼ਾਂ ਅਤੇ ਕਪੜਿਆਂ ਦੇ ਆਰ-ਪਾਰ ਨਹੀਂ ਵੇਖ ਸਕੇਗਾ। ਇਸ ਅਪਡੇਟ ਤੋਂ ਪਹਿਲਾਂ ਢੇਰਾਂ ਯੂਜ਼ਰਸ ਨੇ ਫੋਨ ਦੇ ਐਕਸਰੇ ਕੈਮਰਾ ਫੀਚਰ ਦੀ ਵਰਤੋਂ ਕਰਦੇ ਹੋਏ ਤਸਵੀਰਾਂ ਖਿੱਚੀਆਂ ਸਨ ਅਤੇ ਸੋਸ਼ਲ ਮੀਡੀਆ ’ਤੇ ਵੀ ਸਾਂਝੀਆਂ ਕੀਤੀਆਂ ਹਨ। ਵਨਪਲੱਸ ਦੇ ਇਸ ਖ਼ਾਸ ਕੈਮਰਾ ਫੀਚਰ ’ਤੇ ਬੈਨ ਲੱਗਣ ਤੋਂ ਪਹਿਲਾਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। 

PunjabKesari

ਟੀ-ਸ਼ਰਟ ਦੇ ਆਰ-ਪਾਰ ਦੀ ਫੋਟੋ
ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੋਂ ਪਤਾ ਲੱਗਾ ਸੀ ਕਿ ਵਨਪਲੱਸ ਦਾ ਇੰਫ੍ਰਾਰੈੱਡ ਲੈੱਨਜ਼ ਕਈ ਗੈਜੇਟਸ ਦੇ ਕੇਸ ਦੇ ਆਰ-ਪਾਰ ਵੇਖ ਸਕਦਾ ਹੈ। ਤਸਵੀਰਾਂ ’ਚ ਤਾਰਾਂ ਅਤੇ ਬੈਟਰੀ ਨਜ਼ਰ ਆਉਂਦੀ ਹੈ। ਇਕ ਹੋਰ ਤਸਵੀਰ ਨੇ ਯੂਜ਼ਰਸ ਨੂੰ ਹੈਰਾਨ ਕੀਤਾ ਸੀ, ਜਿਸ ਵਿਚ ਟੀ-ਸ਼ਰਟ ਦੇ ਅੰਦਰ ਲਿਖਿਆ ਇਕ ਟੈਕਸਟ ਕੈਮਰੇ ਦੀ ਮਦਦ ਨਾਲ ਪੜਿਆ ਜਾ ਸਕਦਾ ਸੀ। ਸਭ ਤੋਂ ਪਹਿਲਾਂ ਵਨਪਲੱਸ ਦੇ ਇਸ ਕੈਮਰਾ ਫੀਚਰ ਦਾ ਪਤਾ ਮਈ ਮਹੀਨੇ ’ਚ ਯੂ.ਐੱਸ. ਦੇ ਟੈੱਕ ਕੁਮੈਂਟੇਟਰ ਬੈੱਨ ਜੈਸਕਿਨ ਨੇ ਲਗਾਇਆ ਸੀ ਅਤੇ ਟਵਿਟਰ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। 

PunjabKesari

 

PunjabKesari

ਗੈਜੇਟਸ ਦੇ ਅੰਦਰ ਦਾ ਨਜ਼ਾਰਾ
ਬੈੱਨ ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਵੀਡੀਓ ਪੋਸਟ ਕਰਕੇ ਵਿਖਾਇਆ ਸੀ ਕਿ ਵਨਪਲੱਸ ਦਾ ਫੋਟੋਕ੍ਰੋਮ ਕੈਮਰਾ ਐਪਲ ਟੀਵੀ ਸੈੱਟ-ਟਾਪ ਬਾਕਸ ਦੇ ਪਲਾਸਟਿਕ ਕੇਸ ਦੇ ਆਰ-ਪਾਰ ਵੇਖ ਪਾ ਰਿਹਾ ਹੈ। ਬਾਕੀ ਯੂਜ਼ਰਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਵੀ ਅਜਿਹੇ ਹੀ ਨਤੀਜੇ ਸਾਹਮਣੇ ਲਿਆਏ। ਨਾਲ ਹੀ ਪਤਾ ਲੱਗਾ ਕਿ ਪਤਲੀ ਕਾਲੀ ਟੀ-ਸ਼ਰਟ ਦੇ ਆਰ-ਪਾਰ ਵੀ ਇਸ ਕੈਮਰਾ ਫੀਚਰ ਦੀ ਮਦਦ ਨਾਲ ਵੇਖਿਆ ਜਾ ਸਕਦਾ ਹੈ। ਹਾਲਾਂਕਿ, ਇਹ ਫੀਚਰ ਕੁਝ ਖ਼ਾਸ ਤਰ੍ਹਾਂ ਦੇ ਮਟੀਰੀਅਲ ਦੇ ਹੀ ਆਰ-ਪਾਰ ਵੇਖ ਪਾ ਰਿਹਾ ਸੀ। 

PunjabKesari

ਅਪਡੇਟ ਤੋਂ ਬਾਅਦ ਕੈਮਰਾ ਡਿਸੇਬਲ
OnePlus 8 Pro ਦੇ ਰੀਅਰ ਪੈਨਲ ’ਤੇ ਚਾਰ ਕੈਮਰਾ ਸੈਂਸਰ ਦਿੱਤੇ ਗਏ ਹਨ, ਜਿਨ੍ਹਾਂ ’ਚ ਫੋਟੋਕ੍ਰੋਮ ਲੈੱਨਜ਼ ਵੀ ਸ਼ਾਮਲ ਹੈ। ਯੂਜ਼ਰਸ ਵਲੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਫੋਟੋਕ੍ਰੋਮ ਕੈਮਰਾ ਨੂੰ ਕੁਝ ਸਮੇਂ ਲਈ ਬਲਾਕ ਕਰ ਦਿੱਤਾ ਸੀ। ਕੈਮਰੇ ’ਤੇ ਕਾਫੀ ਸਮੇਂ ਤਕ ਕੰਮ ਕਰਨ ਤੋਂ ਬਾਅਦ ਕੰਪਨੀ ਨਵੀਂ ਅਪਡੇਟ ਨਾਲ ਇਸ ਫੀਚਰ ਨੂੰ ਹਮੇਸ਼ਾ ਲਈ ਡਿਸੇਬਲ ਕਰ ਰਹੀ ਹੈ। ਇਕ ਅਧਿਕਾਰਤ ਬਲਾਗ ’ਚ ਯੂਜ਼ਰਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। 

PunjabKesari


Rakesh

Content Editor

Related News