OnePlus 7T ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਕੈਮਰੇ ਹੋਣਗੇ ਬਿਹਤਰ

12/16/2019 3:03:31 PM

ਗੈਜੇਟ ਡੈਸਕ– ਵਨਪਲੱਸ ਹਰ ਸਾਲ ਦੋ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਤੋਂ ਪਰਦਾ ਚੁੱਕਦੀ ਹੈ। ਇਸ ਕੰਪਨੀ ਦੇ ਲੇਟੈਸਟ ਪ੍ਰੋਡਕਟ ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਹਨ ਜਿਨ੍ਹਾਂ ’ਚੋਂ ਵਨਪਲੱਸ 7ਟੀ ਜ਼ਿਆਦਾ ਕਿਫਾਇਤੀ ਹੈ। ਇਸ ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਵਨਪਲੱਸ ਦੇ ਇਸ ਸਮਾਰਟਫੋਨ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣ ਦੀ ਖਬਰ ਹੈ। ਵਨਪਲੱਸ 7ਟੀ ਨੂੰ OxygenOS 10.0.7 ਅਪਡੇਟ ਮਿਲ ਰਹੀ ਹੈ ਜੋ ਆਪਣੇ ਨਾਲ ਸਿਸਟਮ ਅਤੇ ਕੈਮਰਾ ਇੰਪਰੂਵਮੈਂਟਸ ਲੈ ਕੇ ਆਉਂਦੀ ਹੈ। ਅਪਡੇਟ ਬਾਰੇ ਕੰਪਨੀ ਦੇ ਅਧਿਕਾਰਤ ਫੋਰਮ ’ਤੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ। ਅਪਡੇਟ ਬਾਰੇ ਬੀਤੇ ਹਫਤੇ ਦੇ ਅਖੀਰ ’ਚ ਦੱਸਿਆ ਗਿਆ ਸੀ। ਇਹ ਹੌਲੀ-ਹੌਲੀ ਵਨਪਲੱਸ 7ਟੀ ਯੂਜ਼ਰਜ਼ ਲਈ ਰੋਲ ਆਊਟ ਕੀਤੀ ਜਾ ਰਹੀ ਹੈ। ਅਪਡੇਟ ਓਵਰ ਦਿ ਏਅਰ ਮਿਲ ਰਹੀ ਹੈ। ਇਹ ਹੌਲੀ-ਹੌਲੀ ਸਾਰੇ ਵਨਪਲੱਸ 7ਟੀ ਹੈਂਡਸੈੱਟ ਦਾ ਹਿੱਸਾ ਬਣੇਗੀ। 

ਚੇਂਜਲਾਗ ਮੁਤਾਬਕ, ਇਸ ਅਪਡੇਟ ਦੀ ਮਦਦ ਨਾਲ ਕੁਝ ਐਪਸ ਦੀ ਲਾਂਚ ਸਪੀਡ ਵੱਧ ਜਾਵੇਗੀ। ਆਪਟਿਮਾਈਜ਼ਡ ਰੈਮ ਮੈਨੇਜਮੈਂਟ, ਕੁਝ ਐਪਸ ਨਾਲ ਜੁੜੀ ਬਲੈਕ ਐਂਡ ਵਾਈਟ ਸਕਰੀਨ ਵਾਲੀ ਸਮੱਸਿਆ, ਸਿਸਟਮ ਸਟੇਬਿਲਟੀ ਅਤੇ ਹੋਰ ਕਮੀਆਂ ਇਸ ਅਪਡੇਟ ਨਾਲ ਦੂਰ ਹੋ ਜਾਣਗੀਆਂ। ਅਪਡੇਟ ਆਪਣੇ ਨਾਲ ਨਵੰਬਰ 2019 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਲੈ ਕੇ ਆਉਂਦੀ ਹੈ। ਇਹ ਕੈਮਰੇ ਦੀ ਫੋਟੋ ਕੁਆਲਿਟੀ ਨੂੰ ਹੋਰ ਵੀ ਬਿਹਤਰ ਬਣਾਉਂਦੀ ਹੈ। ਇਸ ਤੋਂ ਪਹਿਲਾਂ ਮਿਲੇ 10.0.6 ਅਪਡੇਟ ਵਰਜ਼ਨ ਨੂੰ ਨਵੰਬਰ ਮਹੀਨੇ ਦੇ ਅੱਧ ’ਚ ਰੋਲ ਆਊਟ ਕੀਤਾ ਗਿਆ ਸੀ। ਇਹ ਕੁਝ ਆਪਟਿਮਾਈਜੇਸ਼ਨ ਲੈ ਕੇ ਆਈ ਸੀ ਪਰ ਸਕਿਓਰਿਟੀ ਪੈਚ ’ਚ ਕੋਈ ਬਦਲਾਅ ਨਹੀਂ ਹੋਇਆ। 

ਮਜ਼ੇਦਾਰ ਗੱਲ ਇਹ ਹੈ ਕਿ ਕੁਝ ਯੂਜ਼ਰਜ਼ ਨੇ 10.3.0 ਵਰਜ਼ਨ ਨੰਬਰ ਵਾਲੀ ਅਪਡੇਟ ਮਿਲਣ ਦਾ ਦਾਅਵਾ ਕੀਤਾ ਹੈ। ਵਨਪਲੱਸ ਫੋਰਮ ’ਤੇ ਇਸ ਸਮੱਸਿਆ ਨੂੰ ਮੰਨਿਆ ਗਿਆ ਹੈ। ਮਾਡਰੇਟਰ ਨੇ ਦੱਸਿਆ ਹੈ ਕਿ ਇਸ ਦੀ ਜਾਂਚ ਕਰ ਰਹੀ ਹੈ। ਸਮਾਰਟਫੋਨ ਨੂੰ ਆਊਟ ਆਫ ਬਾਕਸ ਐਂਡਰਾਇਡ 10 ਦੇ ਨਾਲ ਲਾਂਚ ਕੀਤਾ ਗਿਆ ਸੀ। ਅਜਿਹੇ ’ਚ ਵਨਪਲੱਸ 7ਟੀ ਨੂੰ ਵੱਡੀ ਸਿਸਟਮ ਅਪਡੇਟ ਮਿਲਣ ’ਚ ਅਜੇ ਸਮਾਂ ਹੈ। 


Related News