OnePlus 7T Pro ’ਤੇ ਮਿਲ ਰਹੀ 9,000 ਰੁਪਏ ਤਕ ਦੀ ਛੋਟ
Saturday, Jul 18, 2020 - 05:53 PM (IST)
ਗੈਜੇਟ ਡੈਸਕ– ਵਨਪਲੱਸ 7ਟੀ ਪ੍ਰੋ ਖਰੀਦਣ ਦਾ ਸ਼ਾਨਦਾਰ ਮੌਕਾ ਆ ਗਿਆ ਹੈ। ਐਮਾਜ਼ੋਨ ਇਸ ਫੋਨ ਦੇ 256 ਜੀ.ਬੀ. ਸਟੋਰੇਜ ਵਾਲੇ ਹੇਜ ਬਲਿਊ ਮਾਡਲ ’ਤੇ 6 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ। ਇੰਨਾ ਹੀ ਨਹੀਂ, ਉਸ ਫੋਨ ਦੀ ਖਰੀਦ ’ਤੇ ਤੁਹਾਨੂੰ 3,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ। ਦੋਵਾਂ ਆਫਰਾਂ ਨੂੰ ਮਿਲਾਉਣ ’ਤੇ ਫੋਨ ਦੀ ਕੀਮਤ ਘੱਟ ਕੇ 44,999 ਰੁਪਏ ਹੋ ਜਾਂਦੀ ਹੈ। ਐਮਾਜ਼ੋਨ ਤੋਂ ਤੁਸੀਂ ਵਨਪਲੱਸ 7ਟੀ ਪ੍ਰੋ ਨੂੰ ਹੁਣ ਸ਼ਾਨਦਾਰ ਐਕਸਚੇਂਜ ਆਫਰ ਨਾਲ ਵੀ ਖਰੀਦ ਸਕਦੇ ਹੋ। ਇਸ ਵਿਚ ਪੁਰਾਣੇ ਸਮਾਰਟਫੋਨ ਦੇ ਬਦਲੇ ਤੁਹਾਨੂੰ 13 ਹਜ਼ਾਰ ਰੁਪਏ ਤਕ ਦਾ ਫਾਇਦਾ ਹੋ ਸਕਦਾ ਹੈ। ਉਥੇ ਹੀ ਐਮਾਜ਼ੋਨ ਪੇਅ ਆਈ.ਸੀ.ਆਈ.ਸੀ.ਆਈ. ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨ ਵਾਲੇ ਗਾਹਕਾਂ ਨੂੰ 5 ਫੀਸਦੀ ਦੀ ਵਾਧੂ ਛੋਟ ਵੀ ਮਿਲੇਗੀ।
OnePlus 7T Pro ਦੇ ਫੀਚਰਜ਼
ਫੋਨ ’ਚ 1440x3120 ਪਿਕਸਲ ਰੈਜ਼ੋਲਿਊਸ਼ਨ ਨਾਲ 6.67 ਇੰਚ ਦੀ QHD+ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦੀ ਖ਼ਾਸ ਗੱਲ ਹੈ ਕਿ ਇਹ 90Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਡਿਊਲ ਸਟੀਰੀਓ ਸਪੀਕਰਾਂ ਨਾਲ ਲੈਸ ਇਸ ਫੋਨ ’ਚ ਤੁਹਾਨੂੰ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਇਕ 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ ਇਕ 16 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ ਤੁਹਾਨੂੰ 16 ਮੈਗਾਪਿਕਸਲ ਦਾ ਪਾਪ-ਅਪ ਕੈਮਰਾ ਮਿਲੇਗਾ।
8 ਜੀ.ਬੀ. ਰੈਮ ਅਤੇ UFS 3.0 ਵਾਲੇ 256 ਜੀ.ਬੀ. ਦੀ ਇੰਟਰਨਲ ਸਟੋਰੇਜ ਨਾਲ ਆਉਣ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 855+ ਪ੍ਰੋਸੈਸਰ ਲੱਗਾ ਹੈ। ਫੋਨ ਐਂਡਰਾਇਡ 10 ’ਤੇ ਬੇਸਡ Oxygen OS ’ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,085mAh ਦੀ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਦੀ ਫਾਸਟ ਚਾਰਜਿੰਗ ਨਾਲ ਆਉਂਦੀ ਹੈ।