OnePlus 7T ਤੇ 7T Pro ਨੂੰ ਬੀਟਾ ਅਪਡੇਟ ’ਚ ਮਲਿਆ ਇਕ ਖਾਸ ਫੀਚਰ
Saturday, Mar 14, 2020 - 11:48 AM (IST)
ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਸਮਾਰਟਫੋਨ ਲਈ ਪਹਿਲਾ ਓਪਨ ਬੀਟਾ ਅਪਡੇਟ ਜਾਰੀ ਕੀਤਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਵਨਪਲੱਸ ਨੇ ਇਨ੍ਹਾਂ ਦੋਵਾਂ ਫੋਨਜ਼ ਲਈ ਕਲੋਜ਼ਡ ਬੀਟਾ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀ। ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਲਈ ਜਾਰੀ ਕੀਤਾ ਗਿਆ OxygenOS Open Beta 1 ਅਪਡੇਟ ਲਾਈਵ ਕੈਪਸ਼ਨ ਫੀਚਰ ਲੈ ਕੇ ਆਇਆ ਹੈ. ਇਹ ਫੀਚਰ ਹੁਣ ਤਕ ਗੂਗਲ ਦੇ ਪਿਕਸਲ ਫੋਨ ਤਕ ਹੀ ਸੀਮਿਤ ਰਿਹਾ ਹੈ। ਇਸ ਤੋਂ ਇਲਾਵਾ ਅਪਡੇਟ ’ਚ ਫਰਵਰੀ 2020 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਸਾਮਲ ਹੈ। ਅਪਡੇਟ ਇਨ੍ਹਾਂ ਦੋਵਾਂ ਹੈਂਡਸੈੱਟ ਲਈ ਸਿਸਟਮ ਆਪਟਿਮਾਈਜੇਸ਼ਨ ਅਤੇ ਸਾਫਟਵੇਅਰ ਪੱਧਰ ’ਤੇ ਇਨਹਾਂਸਮੈੰਟ ਲੈ ਕੇ ਆਉਂਦਾ ਹੈ।
ਵਨਪਲੱਸ 7ਟੀ ਲਈ ਜਾਰੀ ਹੋਇਆ ਆਕਸੀਜਨ ਓ.ਐੱਸ. ਓਪਨ ਬੀਟਾ 1 (MD5-31e3b0e4385d70efbcc52305897cf2dd) ਅਪਡੇਟ 2.28 ਜੀ.ਬੀ. ਦਾ ਹੈ। ਵਨਪਲੱਸ 7ਟੀ ਪ੍ਰੋ ਲਈ ਆਕਸੀਜਨ ਓ.ਐੱਸ. ਓਪਨ ਬੀਟਾ ਬਿਲਟ (MD5-167966a244d98efbd30633dcb60287d9) 2.32 ਜੀ.ਬੀ. ਦਾ ਹੈ। ਡਾਊਨਲੋਡ ਫਾਈਲਾਂ ਹੁਣ ਵਨਪਲੱਸ ਦੇ ਅਧਿਕਾਰਤ ਸਪੋਰਟ ਫੋਰਮ ’ਤੇ ਦੋਵਾਂ ਫੋਨਜ਼ ਲਈ ਉਪਲੱਬਧ ਹਨ। ਦੋਵਾਂ ਫੋਨਜ਼ ਲਈ ਜਾਰੀ ਹੋਏ OxygenOS Open Beta 1 ਅਪਡੇਟ ਚੇਂਜਲਾਗ ਇਕ ਸਮਾਨ ਹਨ।
ਅਪਡੇਟ ਰਾਹੀਂ ਆਏ ਬਦਲਾਵਾਂ ਦੀ ਗੱਲ ਕਰੀਏ ਤਾਂ ਇਹ ਰੈਮ ਮੈਨੇਜਮੈਂਟ ਨੂੰ ਆਪਟਿਮਾਈਜ਼ ਕਰਦਾ ਹੈ। ਟੈਪ ਜੈਸਚਰ ਦੀ ਸੰਵੇਦਨਸ਼ੀਲਤਾ ਨੂੰ ਹੋਰ ਵਧਾਉਂਦਾ ਹੈ। ਅਪਡੇਟ ’ਚ ਸਭ ਤੋਂ ਖਾਸ ਹੈ ਲਾਈਵ ਕੈਪਸ਼ਨ ਫੀਚਰ, ਜੋ ਮੀਡੀਆ ਫਾਈਲ ’ਚ ਸਪੀਚ ਨੂੰ ਡਿਟੈਕਟ ਕਰਕੇ ਰੀਅਲ ਟਾਈਮ ਕੈਪਸ਼ਨ ਦੀ ਸੁਵਿਧਾ ਦਿੰਦਾ ਹੈ। ਫੋਨ ’ਚ ਲਾਈਵ ਕੈਪਸ਼ਨ ਫੀਚਰ ਦਾ ਇਸਤੇਮਾਲ ਕਰਨ ਲਈ ਤੁਸੀਂ ਵਨਪਲੱਸ 7ਟੀ ਜਾਂ ਫਿਰ ਵਨਪਲੱਸ 7ਟੀ ਪ੍ਰੋ ਦੀ ਸੈਟਿੰਗਸ ’ਚ ਜਾਓ, ਇਸ ਤੋਂ ਬਾਅਦ ਸਿਸਟਮ ’ਤੇ ਕਲਿਕ ਕਰੋ। ਸਿਸਟਮ ਤੋਂ ਬਾਅਦ ਐਕਸੈਸੀਬਿਲਟੀ ’ਤੇ ਕਲਿਕ ਕਰੋ ਜਿਥੇ ਤੁਹਾਨੂੰ ਲਾਈਵ ਕੈਪਸ਼ਨ ਦਾ ਆਪਸਨ ਦਿਸੇਗਾ। ਇਸ ’ਤੇ ਕਲਿਕ ਕਰਨ ਤੋਂ ਬਾਅਦ ਤੁਹਾਡੇ ਫੋਨ ’ਚ ਵੀ ਲਾਈਵ ਕੈਪਸ਼ਨ ਫੀਚਰ ਆ ਜਾਵੇਗਾ।