OnePlus 7 ਤੇ 7 Pro ਨੂੰ ਮਿਲ ਰਹੀ ਐਂਡਰਾਇਡ 10 ਦੀ ਬੀਟਾ ਅਪਡੇਟ

Thursday, Sep 05, 2019 - 04:18 PM (IST)

ਗੈਜੇਟ ਡੈਸਕ– ਵਨਪਲੱਸ 7 ਅਤੇ 7 ਪ੍ਰੋ ਸਮਾਰਟਫੋਨਜ਼ ਨੂੰ ਐਂਡਰਾਇਡ 10 ਓਪਨ ਬੀਟਾ ਅਪਡੇਟ ਮਿਲ ਰਹੀ ਹੈ। ਇਸ ਅਪਡੇਟ ਦੇ ਨਾਲ ਦੋਵਾਂ ਸਮਾਰਟਫੋਨਜ਼ ਨੂੰ ਸਤੰਬਰ ਦਾ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਦੋਵਾਂ ਸਮਾਰਟਫੋਨਜ਼ ਲਈ ਇਹ ਰੋਲ ਆਊਟ ਸ਼ੁਰੂ ਹੋ ਗਿਆ ਹੈ। ਇਹ ਰੋਲ ਆਊਟ ਭਾਰਤ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ ’ਚ ਸ਼ੁਰੂ ਕੀਤਾ ਗਿਆ ਹੈ। 

ਜੁੜਗੇ ਇਹ ਨਵੇਂ ਫੀਚਰਜ਼
ਇਸ ਅਪਡੇਟ ’ਚ ਨਵਾਂ UI ਡਿਜ਼ਾਈਨ, ਫੁਲ ਸਕਰੀਨ ਜੈਸਚਰ, ਨਵਾਂ ਗੇਮ ਸਪੇਸ ਫੀਚਰ, ਜ਼ਿਆਦਾ ਪ੍ਰਾਈਵੇਸੀ ਕੰਟਰੋਲ, ਨਵਾਂ ਆਈਨਕ ਸ਼ੇਪ ਕਸਟਮਾਈਜੇਸ਼ਨ ਫੀਚਰ ਤੋਂ ਇਲਾਵਾ ਕੀਅ ਵਰਡ ’ਤੇ ਆਧਾਰਿਤ ਸਪੈਮ ਬਲਾਕਿੰਗ ਟੂਲ ਵੀ ਦਿੱਤਾ ਗਿਆ ਹੈ। ਵਨਪਲੱਸ ਦੇ ਅਧਿਕਾਰਤ ਫੋਰਸ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਇਹ ਰੋਲ ਆਊਟ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ’ਚ ਉਪਲੱਬਧ ਹੈ। 


Related News