ਵਨਪਲੱਸ 6ਟੀ ਦਾ ਨਵਾਂ Thunder Purple ਕਲਰ ਵੇਰੀਐਂਟ ਲਾਂਚ

Tuesday, Nov 06, 2018 - 11:28 AM (IST)

ਵਨਪਲੱਸ 6ਟੀ ਦਾ ਨਵਾਂ Thunder Purple ਕਲਰ ਵੇਰੀਐਂਟ ਲਾਂਚ

ਗੈਜੇਟ ਡੈਸਕ- OnePlus 6T ਨੂੰ ਇਕ ਨਵੇਂ ਅਵਤਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਥੰਡਰ ਪਰਪਲ ਵਨਪਲੱਸ 6ਟੀ ਦੀ, ਜੋ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਦੱਸ ਦੇਈਏ ਕਿ ਗੁਜ਼ਰੇ ਮਹੀਨੇ ਹੀ ਵਨਪਲੱਸ 6ਟੀ ਨੂੰ ਮਿਡਨਾਈਟ ਬਲੈਕ ਤੇ ਮਿਰਰ ਬਲੈਕ ਰੰਗ 'ਚ ਉਤਾਰਿਆ ਗਿਆ ਸੀ। ਹੁਣ ਇਸ ਦਾ ਥੰਡਰ ਪਰਪਲ ਵੇਰੀਐਂਟ ਲਿਆਇਆ ਗਿਆ ਹੈ ਜੋ ਅਜੇ ਚੀਨੀ ਮਾਰਕੀਟ ਲਈ ਹੀ ਹੈ। ਚੀਨੀ ਕੰਪਨੀ ਵਨਪਲੱਸ ਨੇ ਸੋਮਵਾਰ ਨੂੰ ਆਪਣੇ ਘਰੇਲੂ ਮਾਰਕੀਟ 'ਚ OnePlus 6T ਨੂੰ ਲਾਂਚ ਕੀਤਾ। ਦੱਸਿਆ ਗਿਆ ਹੈ ਕਿ ਇਹ ਗ੍ਰੇਡਿਐਂਟ ਕਲਰ ਵੇਰਿਐਂਟ ਸਿਰਫ 8 ਜੀ.ਬੀ ਰੈਮ ਤੇ 128 ਜੀ. ਬੀ. ਸਟੋਰੇਜ ਦੇ ਨਾਲ ਆਵੇਗਾ। ਉਥੇ ਹੀ, ਇਸ ਦਾ 8 ਜੀ. ਬੀ ਰੈਮ/256 ਜੀ. ਬੀ ਸਟੋਰੇਜ ਵੇਰੀਐਂਟ ਗਲੋਬਲ ਮਾਰਕੀਟ ਦੀ ਤਰ੍ਹਾਂ ਸਿਰਫ ਮਿਡਨਾਈਟ ਬਲੈਕ ਰੰਗ 'ਚ ਉਪਲੱਬਧ ਹੈ।PunjabKesari
OnePlus China ਦੀ ਵੈੱਬਸਾਈਟ ਦੇ ਮੁਤਾਬਕ, ਵਨਪਲੱਸ 6ਟੀ ਦੇ ਨਵੇਂ ਕਲਰ ਵੇਰੀਐਂਟ ਨੂੰ ਇਲੈਕਟ੍ਰੋ-ਆਪਟਿਕ ਵਾਇਲੇਟ ਦੇ ਰੰਗ ਨਾਲ ਜਾਣਿਆ ਜਾਵੇਗਾ। ਇਹ ਵੇਰੀਐਂਟ ਚੀਨੀ ਮਾਰਕੀਟ 'ਚ 3,599 ਚੀਨੀ ਯੂਆਨ (ਕਰੀਬ 38,000 ਰੁਪਏ) 'ਚ ਉਪਲੱਬਧ ਹੋਵੇਗਾ।

PunjabKesari
ਯਾਦ ਰਹੇ ਕਿ ਗੁਜ਼ਰੇ ਮਹੀਨੇ ਹੀ ਵਨਪਲੱਸ 6ਟੀ ਦੇ ਥੰਡਰ ਪਰਪਲ ਕਲਰ ਵੇਰੀਐਂਟ ਦੀ ਝਲਕ ਅਮੇਜ਼ਾਨ ਜਰਮਨੀ ਦੀ ਵੈੱਬਸਾਈਟ 'ਤੇ ਮਿਲੀ ਸੀ। ਜੇਕਰ ਕੰਪਨੀ ਦੀ ਪੁਰਾਣੀ ਰਣਨੀਤੀ 'ਤੇ ਗੌਰ ਕਰੀਏ ਤਾਂ ਆਉਣ ਵਾਲੇ ਦਿਨਾਂ 'ਚ ਲਾਵਾ ਰੈੱਡ, ਸੈਂਡਸਟੋਨ ਵਾਈਟ ਤੇ ਸਿਲਕ ਵਾਈਟ ਜਿਵੇਂ ਕਲਰ ਵੇਰੀਐਂਟ ਨੂੰ ਵੀ ਲਾਂਚ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਨ।


Related News