ਇਸ ਸਾਲ ਕੰਪਨੀ ਨਵਾਂ ਸਮਾਰਟਫੋਨ ਵਨਪਲਸ 5 ਲਾਂਚ ਕਰਨ ਦੀ ਤਿਆਰੀ ''ਚ

Saturday, Mar 04, 2017 - 06:31 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਨੇ ਹਾਲ ਹੀ ''ਚ ਵਨਪਲਸ 3 ਅਤੇ ਵਨਪਲਸ 3ਟੀ ਨੂੰ ਲਾਂਚ ਕੀਤਾ। ਇਸ ਸਮਾਰਟਫੋਨ ਨੂੰ ਲੋਕਾਂ ਨੇ ਕਾਫੀ ਪੰਸਦ ਕੀਤਾ। ਇਨ੍ਹਾਂ ਸਮਾਰਟਫੋਨਸ ਦੀ ਜ਼ਬਰਦਰਤ ਕਾਮਯਾਬੀ ਤੋਂ ਬਾਅਦ  ਕੰਪਨੀ ਇਸ ਸਾਲ ਆਪਣਾ ਨਵਾਂ ਸਮਾਰਟਫੋਨ ਬਾਜ਼ਾਰ ''ਚ ਲਾਂਚ ਕਰ ਸਕਦੀ ਹੈ। ਇਹ ਨਵਾਂ ਸਮਾਰਟਫੋਨ ਵਨਪਲਸ 5 ਦੇ ਨਾਮ ਨਾਲ ਮਾਰਕੀਟ ''ਚ ਦਸਤਕ ਦੇ ਸਕਦਾ ਹੈ। ਵਨਪਲਸ ਦੁਆਰਾ ਫਿਲਹਾਲ ਆਫੀਸ਼ਿਅਲ ਤੌਰ ''ਤੇ ਵਨਪਲਸ 5 ਦੇ ਬਾਰੇ ''ਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਹੁਣ ਤੱਕ ਸਾਹਮਣੇ ਆਈਆਂ ਜਾਣਕਾਰੀਆਂ ਮੁਤਾਬਕ ਇਸ ਸਮਾਰਟਫੋਨ ''ਚ ਡਿਊਲ ਐੱਜ਼ ਕਰਵਡ ਡਿਸਪਲੇ ਅਤੇ 256ਜੀ. ਬੀ ਇੰਟਰਨਲ ਸਟੋਰੇਜ਼ ਜਿਹੇ ਖਾਸ ਫੀਚਰਸ ਹੋ ਸਕਦੇ ਹਨ।

ਰਿਪੋਰਟ ਦੇ ਮੁਤਾਬਕ ਵਨਪਲਸ ''ਚ ਖਾਸ ਫੀਚਰਸ ਦੇ ਤੌਰ ਡਿਊਲ ਐੱਜ਼ ਕਰਵਡ ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ। ਉਮੀਦ ਹੈ ਕਿ ਵਨਪਲਸ 5 ''ਚ ਵੀ ਗਲੈਕਸੀ ਐੱਸ7 ਐੱਜ਼ ਦੇ ਸਮਾਨ ਡਿਊਲ ਕਰਵਡ ਐੱਜ਼ ਡਿਸਪਲੇ ਉਪਲੱਬਧ ਹੋਵੇਗੀ। ਵਨਪਲਸ ''ਚ 5.5-ਇੰਚ ਦੀ ਕਿਯੂ ਐੱਚ ਡੀ ਐਮੋਲਡ ਡਿਸਪਲੇ ਹੋ ਸਕਦੀ ਹੈ ਜਿਸ ''ਚ 3ਡੀ ਸਟਰੀਮਿੰਗ ਵੀਡੀਓ ਤਕਨੀਕ ਦੀ ਵਰਤੋਂ ਹੋ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੂਗਟ ''ਤੇ ਪੇਸ਼ ਹੋ ਸਕਦਾ ਹੈ। ਇਸ ''ਚ ਸਨੈਪਡ੍ਰੈਗਨ 830 ਪ੍ਰੋਸੈਸਰ ਦੀ ਵਰਤੋਂ ਹੋਵੇਗਾ। ਉਥੇ ਹੀ ਫੋਟੋਗ੍ਰਾਫੀ ਲਈ ਵਨਪਲਸ 5 ''ਚ 23-ਮੈਗਾਪਿਕਸਲ ਦਾ ਰੀਅਰ ਕੈਮਰਾ ਹੋ ਸਕਦਾ ਹੈ। ਜਦ ਕਿ ਸਮਾਰਟਫੋਨ ਦਾ ਫ੍ਰੰਟ ਕੈਮਰਾ ਵਨਪਲਸ 3ਟੀ  ਦੇ ਫ੍ਰੰਟ ਕੈਮਰੇ ਦੇ ਸਮਾਨ ਹੋ ਸਕਦੈ। ਇਸ ਤੋਂ ਇਲਾਵਾ ਰਿਪੋਰਟਸ ਮੁਤਾਬਕ ਇਹ ਸਮਾਰਟਫੋਨ 6ਜੀ. ਬੀ ਅਤੇ 8ਜੀ. ਬੀ ਦੋ ਰੈਮ ਵੇਰਿਅੰਟ ''ਚ ਲਾਂਚ ਹੋ ਸਕਦਾ ਹੈ।

ਵਨਪਲਸ 5 ''ਚ ਪਾਵਰ ਬੈਕਅਪ ਲਈ 4,000ਐੱਮ. ਏ. ਐੱਚ ਦੀ ਬੈਟਰੀ ਹੋ ਸਕਦੀ ਹੈ ਜਿਸ ''ਚ ਕਵਿੱਕ ਚਾਰਜ ਲਈ ਡੈਸ਼ ਚਾਰਜ ਸਪੋਰਟਉੁਪਲੱਬਧ ਹੋਵੇਗਾ। ਉਥੇ ਹੀ ਸਮਾਰਟਫੋਨ ''ਚ ਆਇਰਿਸ ਸਕੈਨਰ ਅਤੇ ਰੇਟਿਨਾ ​ਸਕੈਨਰ ਜਿਹੇ ਫੀਚਰਸ ਵੀ ਉਪਲੱਬਧ ਹੋਣਗੇ।


Related News