ਵਨਪਲੱਸ 3 ਸਮਾਰਟਫੋਂਸ ਵਿਚ ਇਸ ਮਹੀਨੇ ਮਿਲੇਗਾ ਐਂਡ੍ਰਾਇਡ ਦੀ ਨਵੀਂ ਅਪਡੇਟ
Saturday, Nov 12, 2016 - 08:26 PM (IST)
ਜਲੰਧਰ - ਹਾਲ ਹੀ ਵਿਚ ਜ਼ੈੱਡ. ਟੀ. ਈ. ਨੇ 1xon 7 ਸਮਾਰਟਫੋਨ ਵਿਚ ਐਂਡ੍ਰਾਇਡ 7.0 ਨੂਗਟ ਅਪਡੇਟ ਨੂੰ ਪੇਸ਼ ਕਰਨ ਦੀ ਗੱਲ ਕਹੀ ਹੈ ਅਤੇ ਅੱਜ ਚਾਇਨਾ ਦੀ ਮਸ਼ਹੂਰ ਸਮਾਰਟਫੋਨ ਕੰਪਨੀ ਵਨਪਲੱਸ ਨੇ ਵਨਪਲੱਸ 3 ਵਿਚ ਵੀ ਐਂਡ੍ਰਾਇਡ 7.0 ਨੂਗਟ ਅਪਡੇਟ ਦੀ ਜਾਣਕਾਰੀ ਦੇ ਦਿੱਤੀ ਹੈ। ਹਾਲਾਂਕਿ ਅਧਿਕਾਰਿਕ ਅਪਡੇਟ ਇਸ ਸਾਲ ਦੇ ਅੰਤ ਤੱਕ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਐਂਡ੍ਰਾਇਡ 7.0 ਨੂਗਟ ਦਾ ਬੀਟਾ ਵਰਜ਼ਨ ਵਨਪਲੱਸ 3 ਵਿਚ ਇਸ ਮਹੀਨੇ ਦੇਖਣ ਨੂੰ ਮਿਲੇਗਾ।
ਵਨਪਲੱਸ 3 ਦੇ ਨਾਲ ਹੀ ਵਨਪਲੱਸ 2 ਵੀ ਨੂਗਟ ਅਪਡੇਟ ਦੀ ਲੀਕ ਵਿਚ ਸ਼ਾਮਿਲ ਹੈ ਹਾਲਾਂਕਿ ਇਸ ਬਾਰੇ ਵਿਚ ਜਾਣਕਾਰੀ ਨਹੀਂ ਹੈ ਕਿ ਵਨਪਲੱਸ 2 ਵਿਚ ਨੂਗਟ ਅਪਡੇਟ ਕਦੋਂ ਤੱਕ ਆਵੇਗਾ । ਜਿਥੋਂ ਤੱਕ ਵਨਪਲੱਸ ਐਕਸ ਅਤੇ ਵਨਪਲੱਸ ਜੰਗਲ ਦੀ ਗੱਲ ਹੈ ਤਾਂ ਚਿਪਸੈੱਟ ਦੇ ਕਾਰਨ ਇਨ੍ਹਾਂ ਫੋਂਸ ਵਿਚ ਐਂਡ੍ਰਾਇਡ 7.0 ਨੂਗਟ ਦਾ ਆਧਿਕਾਰਕ ਅਪਡੇਟ ਨਹੀਂ ਮਿਲੇਗਾ।
