OnePlus 2 ਸਮਾਰਟਫੋਨ ਨੂੰ ਨਹੀਂ ਮਿਲੇਗਾ ਐਂਡਰਾਈਡ 7.0 ਨਾਗਟ ਦਾ ਅਪਡੇਟ

Tuesday, Jun 13, 2017 - 11:55 AM (IST)

OnePlus 2 ਸਮਾਰਟਫੋਨ ਨੂੰ ਨਹੀਂ ਮਿਲੇਗਾ ਐਂਡਰਾਈਡ 7.0 ਨਾਗਟ ਦਾ ਅਪਡੇਟ

ਜਲੰਧਰ-ਵਨਪਲੱਸ ਦੇ ਆਉਣ ਵਾਲੇ ਸਮਾਰਟਫੋਨ OnePlus 5 ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਸਾਹਮਣੇ ਆ ਗਈਆ ਹਨ। ਹੁਣ ਪੁਰਾਣੇ ਡਿਵਾਇਸ ਵਨਪਲੱਸ 2 ਦੇ ਬਾਰੇ 'ਚ ਕੁਝ ਜਾਣਕਾਰੀ ਸਾਹਮਣੇ ਆਈ  ਹੈ ਕਿਹਾ ਜਾ ਰਿਹਾ ਹੈ ਕਿ ਕੰਪਨੀ OnePlus 3T ਨੂੰ ਬੰਦ ਕਰਨ ਦੇ ਲਈ ਤਿਆਰ ਹੈ। OnePlus 2 ਸਮਾਰਟਫੋਨ ਯੂਜ਼ਰਸ ਨੂੰ ਫੋਨਜ਼ 'ਚ ਐਂਡਰਾਈਡ 7.0 ਨਾਗਟ ਅਪਡੇਟ ਦਾ ਇੰਤਜ਼ਾਰ ਹੈ। ਹਾਲਾਂਕਿ ਵਨਪਲੱਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ ਪੁਰਾਣੇ ਫਲੈਗਸ਼ਿਪ ਕਿਲਰ ਮਤਲਬ ਕਿ ਵਨਪਲੱਸ 2 ਨੂੰ ਐਂਡਰਾਈਡ 7.0 ਨਾਗਟ ਦਾ ਅਪਡੇਟ ਨਹੀਂ ਮਿਲੇਗਾ। ਦੱਸ ਦਿਤਾ ਜਾਂਦਾ ਹੈ ਕਿ ਵਨਪਲੱਸ 2 ਨੂੰ ਸਾਲ 2015 'ਚ ਲਾਂਚ ਕੀਤਾ ਗਿਆ ਸੀ। ਰੀਲੀਜ਼ ਹੋਣ ਦੇ ਨਾਲ ਕੰਪਨੀ ਨੇ ਕਿਹਾ ਸੀ ਕਿ 24 ਮਹੀਨਿਆਂ ਦੇ ਬਾਅਦ ਉਹ ਆਪਣੇ ਡਿਵਾਇਸ ਨੂੰ ਅਪਡੇਟ ਕਰੇਗੀ। ਪਿਛਲੀ ਵਾਰ ਵਨਪਲੱਸ ਨੇ ਸਿਰਫ ਵਨਪਲੱਸ 2 ਸਮਾਰਟਫੋਨ ਦੇ ਲਈ OxygenOS ਅਪਡੇਟ ਜਾਰੀ ਕੀਤਾ ਸੀ।
Android Authority  ਦੇ ਨਾਲ ਇੰਟਰਵਿਊ 'ਚ ਵਨਪਲੱਸ ਨੇ ਪੁਸ਼ਟੀ ਕਰ ਕੇ ਕਿਹਾ ਕਿ ਵਨਪਲੱਸ 2 ਸਮਾਰਟਫੋਨ 'ਚ ਐਂਡਰਾਈਡ  ਨਾਗਟ ਅਪਡੇਟ ਉਪਲੱਬਧ ਨਹੀਂ ਹੈ। ਕੰਪਨੀ ਸਾਫਟਵੇਅਰ ਦੇ ਨਾਲ ਕੀ ਕਰ ਰਹੀਂ ਹੈ ਉਹ ਇਸ ਤੋਂ ਖੁਸ਼ ਹੈ ਇਸ ਲਈ OnePlus 2 'ਚ ਅਧਿਕਾਰਿਕ ਨਾਗਟ ਅਪਡੇਟ ਜਾਰੀ ਨਹੀਂ ਕੀਤਾ ਜਾਵੇਗਾ। ਰਿਪੋਰਟ ਦੇ ਅਨੁਸਾਰ, ਵਨਪਲੱਸ ਨੇ ਕਿਹਾ ਹੈ ਕਿ '' Customers ਸਰਵਿਸ ਯੂਜ਼ਰਸ ਨੂੰ ਇਸ ਦੇ ਬਾਰੇ 'ਚ ਕੁਝ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਅਤੇ ਅਸੀਂ ਸਾਫਟਵੇਅਰ ਦੇ ਨਾਲ ਕੀ ਕਰ ਰਹੇ ਹੈ ਇਸ ਬਾਰੇ 'ਚ ਅਸੀਂ ਖੁਸ਼ ਹੈ। ਨਾਲ ਹੀ ਅਸੀਂ ਪਹਿਲਾਂ ਪੁਸ਼ਟੀ ਕੀਤੀ ਹੈ ਕਿ OnePlus 3 ਅਤੇOnePlus 3T 'ਚ ਐਂਡਰਾਈਡ o ਅਪਡੇਟ ਜਾਰੀ ਕੀਤਾ ਜਾਵੇਗਾ।''
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ OnePlus 5 ਨੂੰ 20 ਜੂਨ ਅਧਿਕਾਰਿਕ ਤੌਰ 'ਤੇ ਕੁਝ ਦੇਸ਼ਾਂ 'ਚ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ OnePlus 5 ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀਂ ਹੈ। ਕੰਪਨੀ ਨੇ ਇਸ ਦੇ ਲਈ ਮੀਡੀਆ ਇੰਨਵਾਇਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਇੰਨਵਾਇਟ ਦੇ ਅਨੁਸਾਰ OnePlus 5 ਨੂੰ 22 ਜੂਨ ਨੂੰ 2 ਵਜੇ ਭਾਰਤ 'ਚ ਲਾਂਚ ਕੀਤਾ ਜਾਵੇਗਾ। ਵਨਪਲੱਸ 5 ਦੇ ਲਾਂਚ ਇਵੇਂਟ ਨੂੰ ਗਲੋਬਲ ਲੀਡਰਸ਼ਿਪ ਟੀਮ ਹੋਸਟ ਕਰੇਗੀ। ਇਸ ਲਾਂਚ ਇਵੇਂਟ 'ਚ ਵਨਪਲੱਸ ਦੇ  CEO Pete Lau ਵੀ ਸ਼ਾਮਿਲ ਹੋਣਗੇ।
ਵਨਪਲੱਸ 5 ਦੇ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਕੁਝ ਹੱਦ ਤੱਕ ਸਾਹਮਣੇ ਆਈ ਹੈ ਅਤੇ ਇਸ ਜਾਣਕਾਰੀ ਦੇ ਅਨੁਸਾਰ 5.5 ਇੰਚ ਦਾ QHD ਡਿਸਪਲੇ ਹੈ ਜਿਸਦਾ ਸਕਰੀਨ ਰੈਜ਼ਲੂਸ਼ਨ 2560*1440 ਪਿਕਸਲ ਹੈ। ਇਹ ਸਮਾਰਟਫੋਨ 2.45 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 835 ਚਿਪਸੈਟ 'ਤੇ ਕੰਮ ਕਰਦਾ ਹੈ ਇਸ 'ਚ 6GB ਰੈਮ ਅਤੇ 128GB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਚੋਗ੍ਰਾਫੀ ਦੇ ਲਈ ਵਨਪਲੱਸ 5 'ਚ 12 ਮੈਗਾਪਿਕਸਲ  ਦਾ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦੇ ਫ੍ਰੰਟ ਕੈਮਰਾ ਮੌਜ਼ੂਦ ਹੈ। 
ਐਂਡਰਾਈਡ 7.0 ਨਾਗਟ 'ਤੇ ਅਧਾਰਿਤ ਵਨਪਲੱਸ 5 ਦੇ ਫ੍ਰੰਟ ਪੈਨਲ 'ਚ ਫਿੰਗਰਪ੍ਰਿੰਟ ਸੈਂਸਰ ਮੌਜ਼ੂਦ ਹੈ। ਕੁਨੈਕਟਵਿਟੀ ਆਪਸ਼ਨ  ਦੇ ਤੌਰ 'ਤੇ 4 ਜੀ. VoLTE , ਬਲੂਟੁਥ, ਵਾਈ-ਫਾਈ, ਡਿਊਲ ਸਿਮ ਸਪੋਟ ਦਿੱਤਾ ਗਿਆ ਹੈ ਪਾਵਰ ਬੈਕਅਪ ਦੇ ਲਈ 3850mAhਦੀ ਬੈਟਰੀ ਦਿੱਤੀ ਗਈ ਹੈ। ਜਿਸ 'ਚ ਡੈਸ਼ ਚਾਰਜ 2.0 ਤਕਨੀਕ ਦੀ ਸੁਵਿਧਾ ਉਪਲੱਬਧ ਹੈ।


Related News