ਗਲਾਸ ਬੈਕ ਦੇ ਨਾਲ ਦਿਸਿਆ ਵਨਪਲੱਸ ਦਾ ਕੰਸੈਪਟ ਫੋਨ 11, ਇਸ ਦਿਨ ਹੋਵੇਗਾ ਲਾਂਚ

02/21/2023 6:43:16 PM

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵਨਪਲੱਸ ਜਲਦ ਆਪਣੇ ਵਨਪਲੱਸ 11 ਕੰਸੈਪਟ ਫੋਨ ਨੂੰ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ 7 ਫਰਵਰੀ ਤੋਂ ਆਪਣੇ ਕਲਾਊਡ 11 ਲਾਂਚ ਈਵੈਂਟ 'ਚ ਵਨਪਲੱਸ 11 ਕੰਸੈਪਟ ਸਮਾਰਟਫੋਨ ਨੂੰ ਪਹਿਲੀ ਵਾਰ ਟੀਜ਼ ਕੀਤਾ ਸੀ। ਇਸ ਫੋਨ ਨੂੰ ਇਸ ਮਹੀਨੇ ਦੇ ਅਖੀਰ 'ਚ ਮੋਬਾਇਲ ਵਰਲਡ ਕਾਂਗਰਸ 2023 'ਚ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਫੋਨ ਦੇ ਡਿਜ਼ਾਈਨ ਦਾ ਖੁਲਾਸਾ ਕਰ ਦਿੱਤਾ ਹੈ। ਫੋਨ 'ਚ ਬੈਕ ਪੈਨਲ 'ਤੇ ਗਲਾਸ ਡਿਜ਼ਾਈਨ ਅਤੇ ਵੇਵੀ ਲਾਈਟਿੰਗ ਮਿਲਣ ਵਾਲੀ ਹੈ। 

ਵਨਪਲੱਸ 11 ਕੰਸੈਪਟ ਫੋਨ

ਵਨਪਲੱਸ ਨੇ ਅਧਿਕਾਰਤ ਤੌਰ 'ਤੇ ਵਨਪਲੱਸ 11 ਕੰਸੈਪਟ ਫੋਨ ਦੀ ਪਹਿਲੀ ਝਲਕ ਟੀਜ਼ ਕੀਤੀ ਹੈ। ਇਸ ਫੋਨ ਨੂੰ ਕੰਪਨੀ MWC 2023 ਈਵੈਂਟ (ਬਾਰਸੀਲੋਨਾ, ਸਪੇਨ) 'ਚ ਪੇਸ਼ ਕਰਨ ਵਾਲੀ ਹੈ। ਕੰਪਨੀ ਨੇ ਕਲਾਊਡ 11 ਲਾਂਚ ਈਵੈਂਟ 'ਚ ਵੀ ਇਸ ਫੋਨ ਨੂੰ ਜਲਦ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਟੀਜ਼ਰ ਰਾਹੀਂ ਫੋਨ ਦੇ ਹੋਰ ਫੀਚਰਜ਼ ਅਤੇ ਡਿਜ਼ਾਈਨ ਦਾ ਖੁਲਾਸਾ ਨਹੀਂ ਹੁੰਦਾ। ਫੋਨ ਦੇ ਪਿਛਲੇ ਪਾਸੇ ਆਈਸ ਬਲਿਊ ਪਾਈਪਲਾਈਨ ਵਰਗਾ ਡਿਜ਼ਾਈਨ ਦਿਸਦਾ ਹੈ, ਜੋ ਕਿ ਸ਼ਾਨਦਾਰ ਲਗਦਾ ਹੈ। ਡਿਜ਼ਾਈਨ ਥੋੜ੍ਹਾ-ਬਹੁਤ ਨਥਿੰਗ ਫੋਨ ਦੀ ਯਾਦ ਦਿਵਾਉਂਦਾ ਹੈ। 


Rakesh

Content Editor

Related News