ਪਾਵਰਫੁਲ ਪ੍ਰੋਸੈਸਰ ਤੇ 16GB ਰੈਮ ਨਾਲ ਭਾਰਤ ''ਚ ਲਾਂਚ ਹੋਇਆ Oneplus 11 5G, ਜਾਣੋ ਕੀਮਤ

Wednesday, Feb 08, 2023 - 01:40 PM (IST)

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵਨਪਲੱਸ ਨੇ ਆਪਣਏ ਸਭ ਤੋਂ ਪਾਵਰਫੁਲ ਫੋਨ Oneplus 11 5G ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਦੇ ਕਲਾਊਡ 11 ਈਵੈਂਟ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ Oneplus 11 5G ਦੇ ਨਾਲ OnePlus 11R, OnePlus Buds Pro 2, OnePlus Pad ਅਤੇ OnePlus TV 65 Q 2 Pro ਨੂੰ ਵੀ ਲਾਂਚ ਕੀਤਾ ਹੈ। ਵਨਪਲੱਸ 11 5ਜੀ ਨੂੰ 16 ਜੀ.ਬੀ. ਰੈਮ ਅਤੇ ਸਭ ਤੋਂ ਫਾਸਟ ਐਂਡਰਾਇਡ ਪ੍ਰੋਸੈਸਰ ਸਨੈਪਡ੍ਰੈਗਨ 8 Gen 2 ਨਾਲ ਲੈਸ ਕੀਤਾ ਗਿਆ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ ਵਿਸਤਾਰ ਨਾਲ...

OnePlus 11 5G ਦੀ ਕੀਮਤ

ਵਨਪਲੱਸ 11 5ਜੀ ਨੂੰ ਟਾਈਟਨ ਬਲੈਕ ਅਤੇ ਇੰਟਰਨਲ ਗਰੀਨ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 56,999 ਰੁਪਏ ਅਤੇ 16 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 61,999 ਰੁਪਏ ਰੱਖੀ ਗਈ ਹੈ। ਫੋਨ ਨੂੰ 14 ਫਰਵਰੀ ਤੋਂ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਫਿਲਹਾਲ ਫੋਨ ਨੂੰ ਪ੍ਰੀ-ਆਰਡਰ ਲਈ ਉਪਲੱਬਧ ਕੀਤਾ ਗਿਆ ਹੈ। 

PunjabKesari

OnePlus 11 5G ਦੇ ਫੀਚਰਜ਼

OnePlus 11 5G ਨੂੰ 6.7 ਇੰਚ ਦੀ 2ਕੇ ਰੈਜ਼ੋਲਿਊਸ਼ਨ ਵਾਲੀ ਐਮੋਲੇਡ ਡਿਸਪਲੇਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਅਤੇ ਐਂਡਰਾਇਡ 13 ਦੇ ਨਾਲ ColorOS 13 ਮਿਲਦਾ ਹੈ। ਕੰਪਨੀ ਫੋਨ ਦੇ ਨਾਲ ਚਾਰ ਸਾਲ ਤਕ ਦਾ ਐਂਡਰਾਇਡ ਅਪਡੇਟ ਵੀ ਦੇਣ ਵਾਲੀ ਹੈ। ਯਾਨੀ ਫੋਨ ਦੇ ਨਾਲ ਐਂਡਰਾਇਡ 16 ਅਤੇ ਐਂਡਰਾਇਡ 17 ਵੀ ਮਿਲੇਗਾ। ਫੋਨ 'ਚ 16 ਜੀ.ਬੀ. ਤਕ ਦੀ LPDDR5x ਰੈਮ ਅਤੇ 256 ਜੀ.ਬੀ. ਤਕ ਦੀ UFS 4.0 ਸਟੋਰੇਜ ਹੈ। 

PunjabKesari

ਵਨਪਲੱਸ ਦੇ ਨਵੇਂ ਫੋਨ 'ਚ Hasselblad ਦੀ ਬ੍ਰਾਂਡਿੰਗ ਵਾਲਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX890 ਸੈਂਸਰ, ਸੈਕੇਂਡਰੀ ਲੈੱਨਜ਼ 32 ਮੈਗਾਪਿਕਸਲ ਦਾ Sony IMX709 ਟੈਲੀਫੋਟੋ ਪੋਟ੍ਰੇਟ ਲੈੱਨਜ਼ ਅਤੇ ਤੀਜਾ ਲੈੱਨਜ਼ 48 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ Sony IMX581 ਸੈਂਸਰ ਦੇ ਨਾਲ ਆਉਂਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਭਾਰਤ 'ਚ 5000mAh ਦੀ ਬੈਟਰੀ ਅਤੇ 100 ਵਾਟ ਦੀ ਚਾਰਜਿੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ 25 ਮਿੰਟਾਂ 'ਚ ਫੁਲ ਚਾਰਜ ਕੀਤਾ ਜਾ ਸਕੇਗਾ। 


Rakesh

Content Editor

Related News