21 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗਾ ਵਨਪਲੱਸ ਦਾ ਸਭ ਤੋਂ ਸਸਤਾ ਸਮਾਰਟਫੋਨ

Wednesday, Jul 08, 2020 - 01:13 AM (IST)

21 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗਾ ਵਨਪਲੱਸ ਦਾ ਸਭ ਤੋਂ ਸਸਤਾ ਸਮਾਰਟਫੋਨ

ਗੈਜੇਟ ਡੈਸਕ—ਵਨਪਲੱਸ ਭਾਰਤੀ ਬਾਜ਼ਾਰ 'ਚ ਲਗਾਤਾਰ ਐਕਸਪੈਰੀਮੈਂਟ ਕਰ ਰਿਹਾ ਹੈ। ਅਜੇ ਹਾਲ ਹੀ 'ਚ ਕੰਪਨੀ ਨੇ ਆਪਣਾ ਸਮਾਰਟ ਟੀ.ਵੀ. ਬਾਜ਼ਾਰ 'ਚ ਪੇਸ਼ ਕੀਤਾ ਹੈ ਜਿਸ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਸਸਤਾ ਸਮਾਰਟ ਟੀ.ਵੀ. ਲਾਂਚ ਕਰਨ ਤੋਂ ਬਾਅਦ ਕੰਪਨੀ ਦੀ ਨਜ਼ਰ ਸਸਤੇ ਸਮਾਰਟਫੋਨ 'ਤੇ ਹੈ। ਕੰਪਨੀ 21 ਜੁਲਾਈ ਨੂੰ ਭਾਰਤੀ ਸਮਾਰਟਫੋਨ ਮਾਰਕੀਟ 'ਚ ਆਪਣਾ ਸਸਤਾ ਸਮਾਰਟਫੋਨ ਪੇਸ਼ ਕਰਨ ਵਾਲੀ ਹੈ ਇਹ ਸਮਾਰਟਫੋਨ ਹੈ OnePlus Nord।

ਵਨਪਲੱਸ ਨੋਰਡ ਦਾ ਪੇਜ਼ ਐਮਾਜ਼ੋਨ ਇੰਡੀਆ 'ਤੇ ਲਾਈਵ ਹੋ ਗਿਆ ਹੈ। ਇਸ ਤੋਂ ਇਲਾਵਾ ਪ੍ਰੀ-ਆਰਡਰ 15 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਫੋਨ ਨੂੰ ਖਰੀਦਣ ਦੇ ਚਾਹਵਾਨ ਗਾਹਕ 499 ਰੁਪਏ 'ਚ ਫੋਨ ਨੂੰ ਬੁੱਕ ਕਰ ਸਕਦੇ ਹਨ। ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਇਕ ਗਿਫਟ ਬਕਸ ਮਿਲੇਗਾ। ਅਜਿਹੇ ਗਾਹਕਾਂ ਨੂੰ ਵਨਪਲੱਸ ਬੁਲੇਟ ਵਾਇਰਲੈੱਸ ਵੀ1 ਹੈੱਡਫੋਨ ਵੀ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਵਨਪਲੱਸ ਨੋਰਡ ਦੀ ਕੀਮਤ 500 ਡਾਲਰ ਭਾਵ ਕਰੀਬ 37 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। ਵਨਪਲੱਸ ਨੋਰਡ ਦੀ ਲਾਂਚਿੰਗ ਗੂਗਲ ਪਲੇਅ-ਸਟੋਰ 'ਤੇ ਮੌਜੂਦ OnePlus Nord AR ਐਪ ਰਾਹੀਂ ਹੋਵੇਗੀ।

ਸਪੈਸੀਫਿਕੇਸ਼ਸਨ ਦੀ ਗੱਲ ਕਰੀਏ ਤਾਂ ਅਜੇ ਤੱਕ ਕੰਪਨੀ ਨੇ ਇਸ ਦੇ ਬਾਰੇ 'ਚ ਕੁਝ ਜਾਣਕਾਰੀ ਸਾਂਝਾ ਨਹੀਂ ਕੀਤਾ ਹੈ ਪਰ ਟੀਜ਼ਰ ਮੁਤਾਬਕ ਇਸ ਫੋਨ 'ਚ ਕੁਆਲਕਾਮ ਦਾ ਸਨੈਪਡਰੈਗਨ 756 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲੇਗਾ ਜਿਸ 'ਚ ਮੇਨ ਕੈਮਰਾ ਆਪਟੀਕਲ ਇਮੇਜ ਸਟੈਬਲਾਈਜੇਸ਼ਨ ਨੂੰ ਸਪੋਰਟ ਕਰੇਗਾ।


author

Karan Kumar

Content Editor

Related News