Ola ਇਲੈਕਟ੍ਰਿਕ ਸਕੂਟਰ ਨੂੰ ਮਿਲ ਰਿਹਾ ਜ਼ਬਰਦਸਤ ਰਿਸਪਾਂਸ, ਸਿਰਫ਼ ਇੰਨੇ ਰੁਪਏ ’ਚ ਹੋ ਰਹੀ ਬੁਕਿੰਗ
Saturday, Aug 07, 2021 - 06:03 PM (IST)
ਆਟੋ ਡੈਸਕ– ਭਾਰਤ ’ਚ ਓਲਾ ਇਲੈਕਟ੍ਰਿਕ ਸਕੂਟਰ ਨੂੰ 15 ਅਗਸਤ ਦੇ ਦਿਨ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾਂ ਹੀ ਇਸ ਇਲੈਕਟ੍ਰਿਕ ਸਕੂਟਰ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਨੂੰ ਓਲਾ ਸਕੂਟਰ ਲਈ ਭਾਰਤ ਦੇ 1000 ਤੋਂ ਜ਼ਿਆਦਾ ਸ਼ਹਿਰਾਂ ’ਚੋਂ ਬੁਕਿੰਗ ਪ੍ਰਾਪਤ ਹੋਈਆਂ ਹਨ। ਇਸ ਗੱਲ ਦੀ ਜਾਣਕਾਰੀ ਖੁਦ ਓਲਾ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਪਹਿਲੇ ਦਿਨ ਤੋਂ ਹੀ ਪੂਰੇ ਭਾਰਤ ’ਚ ਆਪਣਾ ਇਲੈਕਟ੍ਰਿਕ ਸਕੂਟਰ ਅਤੇ ਸਰਵਿਸ ਦੇਵੇਗੀ। ਇਸ ਇਲੈਕਟ੍ਰਿਕ ਸਕੂਟਰ ਦੀ ਬੁਕਿੰਗ ਸਿਰਪ 499 ਰੁਪਏ ’ਚ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ, ਓਲੋ ਇਲੈਕਟ੍ਰਿਕ ਸਕੂਟਰ ਨੂੰ 3 ਮਾਡਲਾਂ ’ਚ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ’ਚ S, S1 ਅਤੇ S1 Pro ਸ਼ਾਮਲ ਹਨ। ਮਾਡਲ ਰੇਂਜ ਨੂੰ ਓਲਾ ਸੀਰੀਜ਼ ਐੱਸ ਕਿਹਾ ਜਾ ਸਕਦਾ ਹੈ, ਜਿਸ ਦੇ ਦੋ ਮਾਡਲ ਹਨ- S1 ਅਤੇ S1 Pro। ਸਕੂਟਰ 10 ਰੰਗਾਂ ਚ ਆਏਗਾ, ਜਿਸ ਵਿਚ 3 ਪੇਸਟਲ, 3 ਮਟੈਲਿਕ ਅਤੇ 3 ਮੈਟ ਸ਼ੇਡਸ ਸ਼ਾਮਲ ਹਨ। ਪੇਸਟਲ ਪੈਲੇਟ ’ਚ ਲਾਲ, ਪੀਲੇ ਅਤੇ ਨੀਲੇ ਰੰਗ ਹਨ, ਮੈਟ ਸ਼ੇਡਸ ਕਾਲੇ, ਨੀਲੇ ਅਤੇ ਗ੍ਰੇ ਹਨ ਅਤੇ ਮਟੈਲਿਕ ਪੇਂਟਸ ਪਿੰਕ, ਸਿਲਵਰ ਅਤੇ ਗਲੌਸੀ ਹਨ।
ਓਲਾ ਇਲੈਕਟ੍ਰਿਕ ਸਕੂਟਰ ਨੂੰ ਭਾਰਤ ’ਚ ਬੁਕਿੰਗ ਸ਼ੁਰੂ ਹੋਣ ਦੇ 24 ਘੰਟਿਆਂ ਦੇ ਅੰਦਰ 1 ਲੱਖ ਤੋਂ ਜ਼ਿਆਦਾ ਆਰਡਰ ਮਿਲੇ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਡਿਜੀਟਲ ਇੰਸਟਰੂਮੈਂਟ ਕੰਸੋਲ, ਸਮਾਰਟਫੋਨ ਕੁਨੈਕਟੀਵਿਟੀ, ਕਲਾਊਡ ਕੁਨੈਕਟੀਵਿਟੀ, ਟੈਲੀਸਕੋਪਿਕ ਫਰੰਟ ਸਸਪੈਂਸ਼ਨ, ਅਲੌਏ ਵ੍ਹੀਲ, ਰਿਮੂਵੇਬਲ ਲਿਥੀਅਮ-ਆਇਨ ਬੈਟਰੀ ਆਦਿ ਵਰਗੇ ਫੀਚਰਜ਼ ਮਿਲਣਗੇ। ਓਲਾ ਪੂਰੇ ਭਾਰਤ ’ਚ ਹਾਈ-ਸਪੀਡ ਓਲਾ ਹਾਈਪਰ ਚਾਰਜਰ ਵੀ ਤਿਆਰ ਕਰ ਰਹੀ ਹੈ। ਹਾਈਪਰ ਚਾਰਜਰ ਪੁਆਇੰਟ ਦੀ ਵਰਤੋਂ ਕਰਕੇ ਕੰਪਨੀ ਦੇ ਇਸ ਸਕੂਟਰ ਨੂੰ ਸਿਰਪ 18 ਮਿੰਟਾਂ ’ਚ ਚਾਰਜ ਕਰਕੇ 75 ਕਿਲੋਮੀਟਰ ਦੀ ਦੂਰੀ ਤਕ ਚਲਾਇਆ ਜਾ ਸਕਦਾ ਹੈ। ਇਸ ਦੀ ਡਰਾਈਵਿੰਗ ਰੇਂਜ ਸਿੰਗਲ ਚਾਰਜ ’ਚ 150 ਕਿਲੋਮੀਟਰ ਤਕ ਹੋਵੇਗੀ।