Okinawa ਨੇ ਭਾਰਤ ''ਚ ਲਾਂਚ ਕੀਤਾ R30 ਇਲੈਕਟ੍ਰਿਕ ਸਕੂਟਰ

08/22/2020 7:29:20 PM

ਆਟੋ ਡੈਸਕ—ਭਾਰਤ 'ਚ ਇਲੈਕਟ੍ਰਾਨਿਕ ਟੂ ਵ੍ਹੀਲਰ ਨਿਰਮਾਤਾ ਕੰਪਨੀ ਓਕਿਨਾਵਾ ਨੇ ਆਪਣੇ ਨਵੇਂ ਇਲੈਕਟ੍ਰਾਨਿਕ ਸਕੂਟਰ ਓਕਿਨਾਵਾ ਆਰ30 ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 58,992 ਰੁਪਏ (ਐਕਸ-ਸ਼ੋਰੂਮ) ਦੀ ਕੀਮਤ 'ਤੇ ਲਿਆਇਆ ਗਿਆ ਹੈ। ਲਾਂਚ ਨਾਲ ਹੀ 2000 ਰੁਪਏ ਦੀ ਰਾਸ਼ੀ ਨਾਲ ਬੁੱਕ ਕਰ ਸਕਦੇ ਹੋ।ਕੰਪਨੀ ਇਸ ਦੀ ਬੈਟਰੀ 'ਤੇ ਤਿੰਨ ਸਾਲ ਦੀ ਵਾਰੰਟੀ ਦੇ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਲੱਗੀ 250-ਵਾਟ ਦੀ ਬੀ.ਐੱਸ.ਡੀ.ਸੀ. ਇਲੈਕਟ੍ਰਿਕ ਮੋਟਰ 'ਤੇ ਵੀ ਤਿੰਨ ਸਾਲ ਜਾਂ 30,000 ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਹੈ।

PunjabKesari

25 Km/h ਦੀ ਹੈ ਜ਼ਿਆਦਾ ਸਪੀਡ
ਇਸ ਇਲੈਕਟ੍ਰਿਕ ਸਕੂਟਰ ਦੀ ਜ਼ਿਆਦਾਤਰ ਸਪੀਡ 25 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਇਸ ਸਕੂਟਰ 'ਚ 1.25 ਕਿਲੋਵਾਟ ਆਵਰ ਦੀ ਬੈਟਰੀ ਲੱਗੀ ਹੈ ਜਿਸ ਨੂੰ ਕਿ ਆਸਾਨੀ ਨਾਲ ਬਾਹਰ ਵੀ ਕੱਢਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਇਕ ਵਾਰ ਫੁਲ ਚਾਰਜ ਹੋਣ 'ਤੇ 60 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦੀ ਹੈ।

PunjabKesari

4 ਘੰਟੇ 'ਚ ਚਾਰਜ ਹੋਵੇਗੀ ਬੈਟਰੀ
ਇਸ ਸਕੂਟਰ ਦੀ ਬੈਟਰੀ ਨੂੰ ਚਾਰ ਤੋਂ ਪੰਜ ਘੰਟਿਆਂ 'ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਇਸ ਸਕੂਟਰ ਦੇ ਨਾਲ ਆਉਣ ਵਾਲਾ ਮਾਈਕ੍ਰੋ ਚਾਰਜਰ ਆਟੋ ਕਟ ਫੰਕਸ਼ਨ ਨਾਲ ਆਉਂਦਾ ਹੈ।

PunjabKesari
ਇਸ ਸਕੂਟਰ 'ਚ ਅਲਾਏ ਵ੍ਹੀਲਸ ਦਿੱਤੇ ਗਏ ਹਨ ਤੇ ਇਸ ਦੇ ਅਗਲੇ ਵਾਲੇ ਹਿੱਸੇ 'ਚ ਡਿਊਲ ਟੋਨ ਫਿਨਿਸ਼ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਹਕ ਇਸ ਨੂੰ ਗਲਾਸੀ ਰੈੱਡ, ਮੇਟੇਲਿਕ ਆਰੇਂਜ, ਪਰਲ ਵ੍ਹਾਈਟ, ਸੀ ਗ੍ਰੀਨ ਅਤੇ ਸਨਰਾਈਜ ਯੈੱਲੋ ਕਰਲ ਆਪਸ਼ਨ 'ਚ ਖਰੀਦ ਸਕਦੇ ਹਨ।

PunjabKesari


Karan Kumar

Content Editor

Related News