2 ਘੰਟੇ ਦੀ ਚਾਰਜਿੰਗ ਨਾਲ 180km ਚੱਲੇਗਾ ਇਹ ਇਲੈਕਟ੍ਰਿਕ ਸਕੂਟਰ, ਬੁਕਿੰਗ ਸ਼ੁਰੂ
Saturday, Dec 15, 2018 - 02:18 PM (IST)
ਗੈਜੇਟ ਡੈਸਕ- ਇਲੈਕਟ੍ਰਿਕ ਟੂ-ਵ੍ਹੀਲਰ ਬਣਾਉਣ ਵਾਲੀ ਕੰਪਨੀ ਓਕਿਨਾਵਾ ਨੇ ਆਪਣੀ ਅਗਲੀ ਇਲੈਕਟ੍ਰਿਕ ਸਕੂਟਰ ਆਈ-ਪ੍ਰੇਜ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। Okinawa i-Praise Electric Scooter ਨੂੰ ਕੰਪਨੀ ਦੇ ਡੀਲਰਸ਼ਿਪ 'ਤੇ 5,000 ਰੁਪਏ ਦੇ ਐਡਵਾਂਸ ਪੇਮੈਂਟ ਦੇ ਨਾਲ ਬੁੱਕ ਕੀਤੀ ਜਾ ਸਕਦੀ ਹੈ। ਇਸ ਨਵੇਂ ਓਕਿਨਾਵਾ ਆਈ - ਪ੍ਰੇਜ ਇਲੈਕਟ੍ਰਿਕ ਸਕੂਟਰ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ 'ਚ ਡਿਟੈਚੇਬਲ ਬੈਟਰੀ ਲੱਗੀ ਹੋਵੇਗੀ ਤੇ ਇਹ ਸਿਰਫ 2 ਤੋਂ 3 ਘੰਟੇ 'ਚ ਫੁੱਲ ਚਾਰਜ ਹੋ ਜਾਵੇਗੀ।
ਨਵੇਂ ਸਕੂਟਰ ਆਈ-ਪ੍ਰੇਜ 'ਚ ਇਸ ਵਾਰ ਲਿਥੀਅਮ-ਆਇਨ ਬੈਟਰੀ ਦਾ ਇਸਤੇਮਾਲ ਕੀਤੀ ਗਈ ਹੈ ਜਿਸ ਦੇ ਨਾਲ ਇਸ ਦੀ ਚਾਰਜਿੰਗ ਟਾਈਮ ਨੂੰ 40 ਫ਼ੀਸਦੀ ਤੱਕ ਘੱਟ ਕਰਣਾ ਸੰਭਵ ਹੋ ਪਾਇਆ ਹੈ। ਨਵੀਂ ਬੈਟਰੀ ਦੇ ਕਾਰਨ ਸਕੂਟਰ ਦੀ ਰੇਂਜ ਵੀ ਵਧੀ ਹੈ। ਹੁਣ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਸ ਨੂੰ 160 ਤੋਂ 180 ਕਿਲੋਮੀਟਰ ਤੱਕ ਲੈ ਜਾਇਆ ਜਾ ਸਕਦਾ ਹੈ।
ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਜੇ ਸਿਰਫ 500 ਯੂਨਿਟ ਤੱਕ ਹੀ ਬੁਕਿੰਗ ਲਈ ਜਾਵੇਗੀ। ਜਨਵਰੀ 2019 'ਚ ਓਕਿਨਾਵਾ ਆਈ-ਪ੍ਰੇਜ ਨੂੰ ਲਾਂਚ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਇਸ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਓਕਿਨਾਵਾ ਆਈ-ਪ੍ਰੇਜ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ ਹਨ। ਇਸ 'ਚ 1000 ਵਾਟ, BLDC ਇਲੈਕਟ੍ਰਿਕ ਮੋਟਰ ਲਗੀ ਹੋਵੇਗੀ। ਇਸ ਦੀ ਟਾਪ-ਸਪੀਡ 75 ਕਿਲੋਮੀਟਰ ਪ੍ਰਤੀ ਘੰਟੇ ਦੀ ਹੋਵੇਗੀ , ਜੋ ਕਿ ਇਕ ਇਲੈਕਟ੍ਰਿਕ ਸਕੂਟਰ ਦੇ ਹਿਸਾਬ ਨਾਲ ਠੀਕ ਹੀ ਹੈ। ਓਕਿਨਾਵਾ ਆਈ-ਪ੍ਰੇਜ 'ਚ ਹੋਰ ਫੀਚਰਸ ਦੇ ਤੌਰ 'ਤੇ ਤੁਹਾਨੂੰ LED DRLs, E-ABS, ਮੋਬਾਈਲ ਚਾਰਜਿੰਗ USB ਪੋਰਟ, ਐਂਟੀ-ਥੈਫਟ ਅਲਾਰਮ ਦੇ ਨਾਲ ਹੋਰ ਵੀ ਬਹੁਤ ਕੁਝ ਮਿਲੇਗਾ।
ਮੌਜੂਦਾ ਓਕਿਨਾਵਾ ਪ੍ਰੇਜ ਦੀ ਕੀਮਤ 69,789 ਰੁਪਏ, ਐਕਸ-ਸ਼ੋਰੂਮ ਹੈ ਤੇ ਅਨੁਮਾਨ ਹੈ ਕਿ ਆਉਣ ਵਾਲੀ ਓਕਿਨਾਵਾ ਆਈ-ਪ੍ਰੇਜ ਇਸ ਤੋਂ ਥੋੜ੍ਹੀ ਮਹਿੰਗੀ ਹੀ ਹੋਵੇਗੀ।
