Ocean waste ਨਾਲ ਤਿਆਰ ਹੋਏ ਇਹ 3D ਪ੍ਰਿੰਟਡ ਸ਼ੂਜ਼

Wednesday, Dec 09, 2015 - 03:30 PM (IST)

Ocean waste ਨਾਲ ਤਿਆਰ ਹੋਏ ਇਹ 3D ਪ੍ਰਿੰਟਡ ਸ਼ੂਜ਼

ਜਲੰਧਰ— ਤੁਸੀਂ ਕਈ ਤਰ੍ਹਾਂ ਦੇ 3D ਪ੍ਰਿੰਟਡ ਸ਼ੂਜ਼ ਦੇਖੇ ਹੋਣਗੇ ਜੋ ਚੱਲਣ ''ਚ ਆਰਾਮਦਾਇਕ ਹੋਣ ਦੇ ਨਾਲ-ਨਾਲ ਸਟਾਈਲਿਸ਼ ਵੀ ਹੁੰਦੇ ਹਨ। ਅਜਿਹੇ ''ਚ ਜਰਮਨੀ ਦੀ ਮਸ਼ਹੂਰ ਸਪੋਰਟਸ ਵਿਅਰ ਕੰਪਨੀ ਐਡੀਡਾਸ ਅਤੇ ਗੈਰ ਸਰਕਾਰੀ ਸੰਗਠਨ ਦੇ ਨਾਲ ਮਿਲ ਕੇ ਇਕ ਮਿਡਸੋਲ ਫੀਚਰ ਦੇ ਪ੍ਰੋਟੋਟਾਇਪ ਦਾ ਖੁਲਾਸਾ ਕੀਤਾ ਹੈ ਜਿਸ ਦਾ ਉੱਪਰੀ ਹਿੱਸਾ ਓਸੀਅਨ ਪਲਾਸਟਿਕ ਨਾਲ ਬਣਿਆ ਹੋਇਆ ਹੈ ਜਦੋਂਕਿ 3D printed ਨੂੰ ਬਣਾਉਣ ਲਈ ਰੀਸਾਈਕਲ ਪੋਲਿਸਟਰ ਦੇ ਰੂਪ ''ਚ ਵੀ ਗਿਲ ਨੈੱਟ ਦੀ ਵਰਤੋਂ ਕੀਤੀ ਗਈ ਹੈ। 
ਇਹ ਆਰਗਨਾਈਜ਼ੇਸ਼ਨ ਦੁਨੀਆ ਭਰ ''ਚ ਸਾਗਰ ਪ੍ਰਦੂਸ਼ਣ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਸਪੋਰਟਸਵੇਅਰ ਫਰਮ ਅਤੇ ਪਾਰਲੇ ''ਚ ਪਾਰਟਨਰਸ਼ਿਪ ਹੋਈ ਹੈ ਇਨ੍ਹਾਂ ਵੱਲੋਂ ਡਿਜ਼ਾਈਨ ਕੀਤੇ ਗਏ ਸ਼ੂਜ਼ ''ਚ ਰੀਸਾਈਕਲ ਪੋਲਿਸਟਰ ਅਤੇ gillnets ਦੀ ਵਰਤੋਂ ਕੀਤੀ ਗਈ ਹੈ ਜੋ ਆਮ ਤੌਰ ''ਤੇ ਮੱਛੀ ਫੜ੍ਹਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ 3D printed ਮਿਡਸੋਲ ਲਈ ਵਰਤਿਆ ਜਾਂਦਾ ਹੈ। ਐਡੀਡਾਸ ਦਾ ਕਹਿਣਾ ਹੈ ਕਿ ਇਸ ਫੁਟਵੇਅਰ ਕੰਸੈਪਟ ਨੂੰ ਪੂਰੀ ਤਰ੍ਹਾਂ ਇਕੋ-ਫ੍ਰੈਂਡਲੀ ਬਣਾਉਣਾ ਹੈ। ਪਿਛਲੇ ਮਹੀਨੇ ਐਡੀਡਾਸ ਨੇ Futurecraft 3D ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਐਡੀਡਾਸ ਅਤੇ ਪਰਲੇ ਵੱਲੋਂ ਤਿਆਰ ਕੀਤੇ ਜਾ ਰਹੇ ਇਹ ਸ਼ੂਜ਼ ਗਾਹਕਾਂ ਨੂੰ ਕਦੋ ਮਿਲਣਗੇ।


Related News