Nubia Red Magic 3S ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

10/17/2019 3:47:53 PM

ਗੈਜੇਟ ਡੈਸਕ– ਗੇਮਿੰਗ ਸਮਾਰਟਫੋਨ Nubia Red Magic 3 ਦੇ ਅਪਗ੍ਰੇਡਿਡ ਵਰਜ਼ਨ ਨੂੰ ਅੱਜ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਅੱਜ ਯਾਨੀ ਵੀਰਵਾਰ ਨੂੰ ਲਾਂਚ ਹੋਏ Nubia Red Magic 3S ਨੂੰ ਚੀਨ ’ਚ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ, ਜਿਥੇ ਇਸ ਦੀ ਕੀਮਤ 2,999 ਯੁਆਨ (ਕਰੀਬ 30,000 ਰੁਪਏ) ਰੱਖੀ ਗਈ ਸੀ। ਇਸ ਸਮਾਰਟਫੋਨ ਦੇ ਹਾਈਲਾਈਟ ਫੀਚਰਜ਼ ’ਚ ਫੈਨ ਕੂਲਿੰਗ ਸਿਸਟਮ ਅਤੇ ਸਭ ਤੋਂ ਪਾਵਰਫੁਲ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਸ਼ਾਮਲ ਹੈ। 

ਭਾਰਤ ’ਚ ਕੀਮਤ
Nubia Red Magic 3S ਨੂੰ ਭਾਰਤ ’ਚ ਦੋ ਸਟੋਰੇਜ ਵੇਰੀਐਂਟਸ ’ਚ ਉਤਾਰਿਆ ਗਿਆ ਹੈ। ਪਹਿਲੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 35,999 ਰੁਪਏ ਰੱਖੀ ਗਈ ਹੈ ਅਤੇ ਇਹ ਮੇਕਾ ਸਿਲਵਰ ਕਲਰ ’ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦੂਜੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 47,999 ਰੁਪਏ ਰੱਖੀ ਗਈ ਹੈ। ਇਹ ਵੇਰੀਐਂਟ ਰੈੱਡ ਅਤੇ ਬਲਿਊ ਕੇ ਸਾਇਬਰ ਸ਼ੇਡ ਕਲਰ ’ਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਸੇਲ ਫਲਿਪਕਾਰਟ ’ਤੇ 21 ਅਕਤੂਬਰ ਤੋਂ ਸ਼ੁਰੂ ਹੋਵੇਗੀ। 

ਫੀਚਰਜ਼
ਸਮਾਰਟਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ HDR AMOLED ਡਿਸਪਲੇਅ ਹੈ ਅਤੇ ਇਹ ਡਿਸਪਲੇਅ 90Hz ਰਿਫ੍ਰੈਸ਼ ਰੇਟ ਤੋਂ ਇਲਾਵਾ ਐੱਚ.ਡੀ.ਆਰ. ਸਪੋਰਟ ਦੇ ਨਾਲ ਆਉਂਦੀ ਹੈ। ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦੇ ਨਾਲ 12 ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਨਾਲ ਹੀ ਗੇਮ ਖੇਡਣ ਲਈ ਲੰਬੇ ਬੈਕਅਪ ਵਾਲੀ 5,000mAh ਦੀ ਦਮਦਾਰ ਬੈਟਰੀ ਮਿਲੇਗਾ, ਜਿਸ ਨੂੰ 27W ਕੁਇੱਕ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ। 

ਸਮਾਰਟਫੋਨ ਗੇਮਿੰਗ ਸਮੇਂ ਗਰਮ ਨਾ ਹੋਵੇ ਅਤੇ ਇਸ ਨਾਲ ਪਰਫਾਰਮੈਂਸ ’ਤੇ ਕੋਈ ਅਸਰ ਨਾ ਪਵੇ ਇਸ ਲਈ ਫੋਨ ’ਚ ਲਿਕੁਇਡ ਕੂਲਿੰਗ ਟੈਕਨਾਲੋਜੀ ਦੇ ਨਾਲ ਟਰਬੋਫੈਨ ਵੀ ਦਿੱਤਾ ਗਿਆ ਹੈ। ਸਮਾਰਟਫੋਨ ਦੇ ਰੀਅਰ ਪੈਨਲ ’ਤੇ 48 ਮੈਗਾਪਿਕਸਲ ਦਾ Sony IMX586 ਸੈਂਸਰ ਵਾਲਾ ਸਿੰਗਲ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਡਿਵਾਈਸ ’ਚ ਐਂਡਰਾਇਡ 9 ਬੇਸਡ RedMagic OS 2.1 ਮਿਲਦਾ ਹੈ। 


Related News