ਹੁਣ ਗਿਰਗਿਟ ਦੀ ਤਰ੍ਹਾਂ ਤੁਹਾਡਾ ਸਮਾਰਟਫੋਨ ਵੀ ਬਦਲੇਗਾ ਰੰਗ (ਵੀਡੀਓ)
Friday, Sep 04, 2020 - 02:11 AM (IST)
ਗੈਜੇਟ ਡੈਸਕ—ਸਮਾਰਟਫੋਨ ਖਰੀਦਣ ਵੇਲੇ ਬਾਕੀ ਫੀਚਰਜ਼ ਤੋਂ ਇਲਾਵਾ ਇਕ ਹੋਰ ਸਲੈਕਸ਼ਨ ਬਾਇਰਸ ਲਈ ਆਸਾਨ ਨਹੀਂ ਹੁੰਦੀ ਉਹ ਹੈ ਫੋਨ ਦਾ ਕਲਰ। ਕਿਵੇਂ ਦਾ ਹੋਵੇਗਾ ਜੇਕਰ ਫੋਨ ਵੀ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਸਕੇ ਅਤੇ ਹਰ ਵਾਰ ਤੁਸੀਂ ਇਕ ਨਵੇਂ ਕਲਰ ਵਾਲੇ ਫੋਨ ਨਾਲ ਨਜ਼ਰ ਆਉਣ। ਲੀਕਸਟਰ Ice Universe ਵੱਲੋਂ ਇਕ ਨਵੇਂ ਸਮਾਰਟਫੋਨ ਦੀ ਡੀਟੇਲਸ ਸ਼ੇਅਰ ਕੀਤੀ ਗਈ ਹੈ ਜੋ ਆਪਣੇ ਬੈਕ ਪੈਨਲ ਦਾ ਕਲਰ ਬਦਲ ਸਕਦਾ ਹੈ। ਇਸ ਅਨੋਖੇ ਫੰਕਸ਼ਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਰੰਗ ਬਦਲਣ ਵਾਲਾ ਸਮਾਰਟਫੋਨ ਕਿਹੜੀ ਕੰਪਨੀ ਲੈ ਕੇ ਆ ਰਹੀ ਹੈ ਇਹ ਗੱਲ ਸਾਹਮਣੇ ਨਹੀਂ ਆਈ ਹੈ। ਲੀਕਸ ’ਚ ਕਿਹਾ ਗਿਆ ਹੈ ਕਿ ਡਿਜ਼ਾਈਨ ਦੇ ਮਾਮਲੇ ’ਚ ਬੇਹਦ ਅਨੋਖਾ ਵਰਤੋਂ ਕਰਨਾ ਵਾਲਾ ਡਿਵਾਈਸ ਸਾਹਮਣੇ ਆਇਆ ਹੈ। ਇਸ ਸਮਾਰਟਫੋਨ ਦੇ ਬੈਕ ਪੈਨਲ ਦਾ ਰੰਗ ਬਦਲਿਆ ਜਾ ਸਕੇਗਾ ਅਤੇ ਯੂਜ਼ਰਸ ਰੰਗ ਬਦਲਣ ਦੇ ਪ੍ਰੋਸੈੱਸ ਦੀ ਸਪੀਡ ਵੀ ਤੈਅ ਕਰ ਸਕਣਗੇ। ਭਾਵ ਕਿ ਫੋਨ ਦਾ ਰੀਅਰ ਪੈਨਲ ਚੰਦ ਸੈਕਿੰਡਸ ਦੇ ਇੰਟਰਵਲ ਤੋਂ ਬਾਅਦ ਹੀ ਇਕ ਤੋਂ ਬਾਅਦ ਇਕ ਰੰਗ ’ਚ ਨਜ਼ਰ ਆ ਸਕਦਾ ਹੈ।
A mobile phone brand is developing a mobile phone with a discoloration rear case, which can adjust the speed of discoloration. Maybe the smart phone will only have one color in the future: discoloration pic.twitter.com/kSg5NSD0tL
— Ice universe (@UniverseIce) September 3, 2020
ਸੀਲਡ ਦਿਖ ਰਿਹਾ ਕੈਮਰਾ ਮਾਡਿਊਲ
ਵੀਡੀਓ ’ਚ ਦਿਖ ਰਹੇ ਸਮਾਰਟਫੋਨ ਦਾ ਕੈਮਰਾ ਯੂਨਿਟ ਸੀਲਡ ਦਿਖ ਰਿਹਾ ਹੈ। ਅਜਿਹੇ ’ਚ ਇਹ ਕਹਿ ਸਕਣਾ ਬੇਹਦ ਮੁਸ਼ਕਲ ਹੈ ਕਿ ਨਵਾਂ ਡਿਵੈੱਲਪਮੈਂਟ ਕਿਹੜੀ ਕੰਪਨੀ ਲੈ ਕੇ ਆ ਰਹੀ ਹੈ। ਅਫਵਾਹਾਂ ’ਚ ਕਿਹਾ ਗਿਆ ਹੈ ਕਿ ਨੂਬੀਆ ਇਹ ਅਨੋਖੀ ਤਕਨਾਲੋਜੀ ਡਿਵੈੱਲਪ ਕਰ ਸਕਦਾ ਹੈ। ਇਹ ਬ੍ਰੈਂਡ ਇਸ ਤੋਂ ਪਹਿਲਾਂ ਰੀਅਰ ਪੈਨਲ ’ਤੇ ਸੈਕੰਡਰੀ ਸਕਰੀਨ ਵਾਲਾ ਸਮਾਰਟਫੋਨ ਵੀ ਲਿਆ ਚੁੱਕਿਆ ਹੈ ਅਤੇ ਨਵਾਂ ਇਨੋਵੇਸ਼ਨ ਕਰ ਸਕਦਾ ਹੈ। ਫੋਨ ਦੇ ਟੌਪ ਰਾਈਟ ਕਾਰਨਰ ’ਚ ਸੀਲਡ ਕੈਮਰਾ ਮਾਡਿਊਲ ਵੀਡੀਓ ’ਚ ਨਜ਼ਰ ਆ ਰਿਹਾ ਹੈ।
ਫਾਈਨਲ ਪ੍ਰੋਡਕਟ ਦਾ ਇੰਤਜ਼ਾਰ
ਰੰਗ ਬਦਲਣ ਵਾਲਾ ਸਮਾਰਟਫੋਨ ਬੇਹਦ ਵੱਖ ਅਤੇ ਅਨੋਖਾ ਕਾਨਸੈਪਟ ਹੈ ਪਰ ਇਸ ਦਾ ਇਸਤੇਮਾਲ ਕਿੰਨਾ ਪ੍ਰੈਕਟੀਕਲ ਹੋਵੇਗਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕੰਪਨੀਆਂ ਯੂਜ਼ਰਸ ਨੂੰ ਲਿਮਟਿਡ ਕਲਰ ਦੇ ਵੇਰੀਐਂਟਸ ਚੁਣਨ ਦਾ ਆਪਸ਼ਨ ਦਿੰਦੀ ਹੈ ਪਰ ਨਵੀਂ ਤਕਨਾਲੋਜੀ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕਲਰ ਦਾ ਫੋਨ ਦਾ ਇਸਤੇਮਾਲ ਕਰ ਸਕਣਗੇ ਅਤੇ ਜ਼ਰੂਰਤ ਪੈਣ ’ਤੇ ਫੋਨ ਦਾ ਕਲਰ ਬਦਲ ਵੀ ਸਕਣਗੇ। ਫਾਈਨਲ ਪ੍ਰੋਡਕਟ ਸਾਹਮਣੇ ਆਉਣ ਤੋਂ ਬਾਅਦ ਇਸ ਟੈੱਕ ’ਤੇ ਹੋਰ ਐਕਸਪੈਰੀਮੈਂਟਸ ਕੀਤੇ ਜਾ ਸਕਣਗੇ।