ਹੁਣ ਤੁਹਾਡੇ ਆਈਫੋਨ ਨੂੰ ਕੁਝ ਹੀ ਮਿੰਟਾਂ ''ਚ ਕਰ ਸਕਦੀ ਹੈ ਕ੍ਰੈਕ ਇਹ ਡਿਵਾਈਸ

03/19/2018 11:40:45 AM

ਜਲੰਧਰ- 2016 'ਚ ਐਪਲ ਉਸ ਸਮੇਂ ਸੁਰਖੀਆਂ 'ਚ ਆ ਗਈ ਸੀ, ਜਦੋਂ ਕੰਪਨੀ ਨੇ ਐੱਫ. ਬੀ. ਆਈ. ਨੂੰ ਆਈਫੋਨ ਦਾ ਐਕਸੈਸ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰੀ ਏਜੰਸੀ ਨੇ ਹੈਂਡਸੈੱਟ ਨੂੰ ਕ੍ਰੈਕ ਕਰਨ ਦੇ ਲਈ ਥਰਡ ਪਾਰਟੀ ਦੀ ਮਦਦ ਲਈ। ਹੁਣ ਇਕ ਰਿਪੋਰਟ 'ਚ ਇਕ ਅਜਿਹੇ ਡਿਵਾਈਸ ਦਾ ਜ਼ਿਕਰ ਕੀਤਾ ਗਿਆ ਹੈ, ਜੋ ਆਈਫੋਨ ਐੱਕਸ ਸਮੇਤ ਲੇਟੈਸਟ ਆਈਫੋਨਜ਼ ਨੂੰ ਕ੍ਰੈਕ ਕਰ ਸਕਦੀ ਹੈ। 

Malwarebytes Labs ਵੈੱਬਸਾਈਟ ਨੇ ਦੱਸਿਆ ਹੈ ਕਿ ਗ੍ਰੇਕੀ ਨਾਮ ਦੀ ਇਕ ਡਿਵਾਈਸ ਆਈਫੋਨ ਨੂੰ ਕ੍ਰੈਕ ਜਾਂ ਡੀਕ੍ਰਿਪਟ ਕਰ ਸਕਦੀ ਹੈ ਅਤੇ ਇਸ ਨਾਲ ਡਾਟਾ ਹੈਕਰਸ ਦੀ ਪਹੁੰਚ 'ਚ ਜਾ ਸਕਦਾ ਹੈ। ਇਹ ਡਿਵਾਈਸ ਦੇਖਣ 'ਚ ਟੀ. ਵੀ. ਦੀ ਤਰ੍ਹਾਂ ਹੈ ਅਤੇ ਇਸ 'ਚ ਦੋ ਲਾਈਟਿੰਗ ਕੇਬਲ ਅਟੈਚਡ ਹੈ। ਕੁਝ ਮਿੰਟਾਂ ਦੇ ਲਈ ਦੋ ਆਈਫੋਨ ਨੂੰ ਕਨੈਕਟ ਕੀਤਾ ਜਾ ਸਕਦਾ ਹੈ ਅਤੇ ਇਸ ਦੌਰਾਨ ਡਿਵਾਈਸ ਇੰਨ੍ਹਾਂ 'ਚ ਇਕ ਸਾਫਟਵੇਅਰ ਇੰਸਟਾਲ ਕਰਦੀ ਹੈ, ਜਿਸ ਨਾਲ ਸਮਾਰਟਫੋਨ ਦੇ ਪਾਸਵਰਡ 'ਚ ਕ੍ਰੈਕ ਕਰ ਸਕਦੀ ਹੈ। 

ਕੁਝ ਦੇਰ ਬਾਅਦ ਡਿਵਾਈਸ ਦੀ ਸਕਰੀਨ 'ਤੇ ਪਾਸਵਰਡ ਦਿਖਦਾ ਹੈ, ਜਿਸ ਨਾਲ ਆਈਫੋਨ ਨੂੰ ਅਨਲਾਕ ਜਾਂ ਡੀਕ੍ਰਿਪਟ ਕੀਤਾ ਜਾ ਸਕਦਾ ਹੈ। ਇਸ ਡਿਵਾਇਸ ਨੂੰ ਬਣਾਉਣ ਵਾਲੀ ਕੰਪਨੀ ਗ੍ਰੇਸ਼ਿਫਟ ਦਾ ਦਾਅਵਾ ਹੈ ਕਿ ਇਸ ਡਿਵਾਈਸ ਦੇ ਇਸਤੇਮਾਲ ਨਾਲ ਡਿਸੇਬਲ ਕੀਤਾ ਜੇ ਚੁੱਕੇ ਆਈਫੋਨਜ਼ ਵੀ ਅਨਲਾਕ ਕੀਤੇ ਜਾ ਸਕਦੇ ਹਨ। 

ਰਿਪੋਰਟ 'ਚ ਕਿਹਾ ਗਿਆ ਹੈ ਕਿ ਡਿਵਾਈਸ ਦੇ ਅਨਲਾਕ ਹੋਣ ਤੋਂ ਬਾਅਦ ਫਾਈਲਸਿਸਟਮ ਦਾ ਪੂਰਾ ਕੰਟੈਂਟ ਗ੍ਰੇਕੀ ਡਿਵਾਈਸ 'ਚ ਡਾਊਨਲੋਡ ਹੋ ਜਾਂਦਾ ਹੈ, ਉੱਥੋਂ ਕੰਟੈਂਟ ਨੂੰ ਇਕ ਵੈੱਬ-ਬੈਸਟ ਇੰਟਰਫੇਸ ਦੇ ਰਾਹੀਂ ਇਕ ਕਨੈਰਟਿਡ ਕੰਪਿਊਟਰ 'ਤੇ ਐਕਸਿਸ ਕੀਤਾ ਜਾ ਸਕਦਾ ਹੈ ਅਤੇ ਵਿਸ਼ਲੇਸ਼ਕ ਦੇ ਲਈ ਇਸ ਨੂੰ ਡਾਊਨਲੋਡ ਕੀਤਾ ਗਿਆ। ਅਨਇਨਕ੍ਰਿਪਟਡ ਪੂਰਾ ਕੰਟੈਂਟ ਡਾਊਨਲੋਡ ਦੇ ਲਈ ਉਪਲੱਬਧ ਹੈ। ਇਸ ਰਿਪੋਰਟ 'ਚ ਇਕ ਆਈ. ਓ. ਐੱਸ. 1.2.5 'ਤੇ ਚੱਲਣ ਵਾਲੇ ਆਈਫੋਨ ਐੱਕਸ ਨੂੰ ਉਸ ਡਿਵਾਈਸ ਦਾ ਇਸਤੇਮਾਲ ਕਰ ਕੇ ਹੈਕ ਕਰਦੇ ਹੋਏ ਵੀ ਦਿਖਾਇਆ ਗਿਆ। ਇਹ ਡਿਵਾਈਸ ਦੋ ਵਰਜਨ 'ਚ ਆਉਂਦੀ ਹੈ। ਪਹਿਲੀ ਡਿਵਾਈਸ ਦੇ ਲਈ ਇੰਟਰਨੈੱਟ ਕਨੈਕਸ਼ਨ ਦੀ ਜ਼ਰੂਰਤ ਹੈ ਅਤੇ ਇਸ ਦੀ ਕੀਮਤ 15,000 ਡਾਲਰ ਹੈ, ਜਦਕਿ ਬਿਨਾ ਇੰਟਰਨੈੱਟ ਦੇ ਚੱਲਣ ਵਾਲੀ ਡਿਵਾਈਸ ਦੀ ਕੀਮਤ 30,000 ਡਾਲਰ ਹੈ, ਜਦਕਿ ਹੁਣ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਉਮੀਦ ਹੈ ਕਿ ਆਈ. ਓ. ਐੱਸ. 12 ਦੇ ਨਾਲ ਇਸ ਸਮੱਸਿਆ ਨੂੰ ਸੁਲਝਾਅ ਲਵੇਗੀ।


Related News