ਬਿਨਾਂ ਪਾਸਵਰਡ ਇੰਝ ਕਰ ਸਕਦੇ ਹੋ ਆਪਣੇ ਪੀ.ਸੀ. ਨੂੰ ਅਨਲਾਕ
Friday, Mar 11, 2016 - 02:55 PM (IST)
ਜਲੰਧਰ- ਮਾਈਕ੍ਰੋਸਾਫਟ ਨੇ ਹਾਲ ਹੀ ''ਚ ਵਿੰਡੋਜ਼ ਸਟੋਰ ''ਤੇ ਇਕ ਨਵਾਂ ਐਪ ਪੇਸ਼ ਕੀਤਾ ਹੈ ਜਿਸ ਨੂੰ ਫੋਨ ਸਾਇਨ-ਇੰਨ-ਬੇਟਾ (Phone Sign-in Beta) ਦਾ ਨਾਂ ਦਿੱਤਾ ਗਿਆ ਹੈ। ਇਹ ਐਪ ਯੂਜ਼ਰਜ਼ ਨੂੰ ਬਿਨਾਂ ਕਿਸੇ ਪਾਸਵਰਡ ਤੋਂ ਪੀ.ਸੀ. ਨੂੰ ਅਨਲਾਕ ਕਰਨ ''ਚ ਮਦਦ ਕਰੇਗਾ ਪਰ ਇਸ ਲਈ ਤੁਹਾਨੂੰ ਐਪ ''ਚ ਜਾ ਕੇ ਪੀ.ਸੀ.''ਤੇ ਟੈਪ ਕਰਨਾ ਹੋਵੇਗਾ। ਇਹ ਐਪ ਜੋ ਕਿ ਇਕ ਟਵਿਟਰ ਯੂਜ਼ਰਜ਼ @h0x0d ਵੱਲੋਂ ਵਿੰਡੋਜ਼ ਸਟੋਰ ''ਤੇ ਸਪੋਟ ਕੀਤਾ ਗਿਆ ਹੈ , ਇਸ ਨੂੰ ਕਿਸੇ ਵੀ ਡਿਵਾਈਸ ਜੋ ਵਿੰਡੋਜ਼ 10 ਮੋਬਾਈਲ ''ਤੇ ਚਲਦੀ ਹੋਵੇ ''ਚ ਡਾਊਨਲੋਡ ਕਰ ਸਕਦੇ ਹੋ ਅਤੇ ਬਲੂਟੂਥ ਦੁਆਰਾ ਕੁਨੈਕਟ ਕਰ ਕੇ ਪੀ.ਸੀ. ਨੂੰ ਅਨਲਾਕ ਕਰ ਸਕਦੇ ਹੋ।
ਇਹ ਦੋ ਤਰ੍ਹਾਂ ਦੇ ਅਥੈਂਟੀਕੇਸ਼ਨ ਸਟੈੱਪ ਨਾਲ ਕੰਮ ਕਰਦਾ ਹੈ, ਜਿਸ ''ਚ ਤੁਸੀਂ ਆਪਣੀ ਨਿਜ਼ੀ ਡਿਵਾਈਸ ਜਿਸ ਦਾ ਪਾਸਵਰਡ ਤੁਹਾਡੇ ਕੋਲ ਹੋਵੇ ਅਤੇ ਜੋ ਤੁਹਾਡੇ ਪੀ.ਸੀ. ਨਾਲ ਪਹਿਲਾਂ ਤੋਂ ਪੇਅਰ ਕੀਤੀ ਗਈ ਹੋਵੇ ਦੀ ਵਰਤੋਂ ਨਾਲ ਪੀ.ਸੀ. ਨੂੰ ਅਨਲਾਕ ਕਰ ਸਕਦੇ ਹੋ। ਸਾਰੇ ਯੂਜ਼ਰਜ਼ ਇਸ ਦੀ ਵਰਤੋਂ ਲਈ ਐਪ ''ਚ ਪੀ.ਸੀ. ''ਤੇ ਟੈਪ ਕਰ ਕੇ ਪੀ.ਸੀ. ਨੂੰ ਅਨਲਾਕ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਐਪ ਨਾਲ ਤੁਸੀਂ ਆਪਣੇ ਨਿਜ਼ੀ ਪੀ.ਸੀ. ''ਤੇ ਚਲਦੇ ਆਪਣੇ ਕਿਸੇ ਅਕਾਊਂਟ ਨੂੰ ਬਿਨ੍ਹਾਂ ਪਾਸਵਰਡ ਲਾਗ-ਇੰਨ ਕਰ ਸਕਦੇ ਹੋ।
