Video Call ਦੌਰਾਨ ਹੁਣ ਇਕ-ਦੂਜੇ ਨੂੰ ਛੂਹ ਵੀ ਸਕਣਗੇ ਯੂਜ਼ਰਜ਼!

11/25/2019 4:53:54 PM

ਗੈਜੇਟ ਡੈਸਕ– ਤਕਨੀਕ ਦੇ ਖੇਤਰ ’ਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਹੁਣ ਨਵੀਂ ਤੋਂ ਨਵੀਂ ਟੈਕਨਾਲੋਜੀ ਇਸਤੇਮਾਲ ਕਰਨ ਨੂੰ ਮਿਲ ਰਹੀ ਹੈ। ਇਸੇ ਕ੍ਰਮ ’ਚ ਹੁਣ ਅਮਰੀਕਾ ਦੀ ਨੋਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਖਾਸ ਡਿਵਾਈਸ ਬਣਾਈ ਹੈਵਾਇਰਲੈੱਸ ਡਿਵਾਈਸ ਬਣਾਈ ਹੈ ਜਿਹੜੀ ਸਾਹਮਣੇ ਵਾਲੇ ਨੂੰ ਇਕ-ਦੂਸਰੇ ਨੂੰ ਛੂਹਣ ਦਾ ਅਹਿਸਾਸ ਦਿਵਾਏਗੀ। ਇਹ ਵਾਇਰਲੈੱਸ ਡਿਵਾਈਸ ਦੇਖਣ ‘ਚ ਪਤਲੀ ਹੈ ਜੋ ਕਿ ਵਰਚੁਅਲ ਰਿਐਲਟੀ ਨਾਲ ਲੈਸ ਹੈ। ਇਸ ਡਿਵਾਈਸ ਦੀ ਮਦਦ ਨਾਲ ਲੋਕ ਵੀਡੀਓ ਕਾਲ ਦੌਰਾਨ ਇਕ-ਦੂਸਰੇ ਨੂੰ ਛੂਹ ਕੇ ਮਹਿਸੂਸ ਕਰ ਸਕਣਗੇ। ਨਾਲ ਹੀ ਇਸ ਵਿਚ ਮੂਵੀ ਦੇਖਦੇ ਸਮੇਂ ਸਕ੍ਰੀਨ ‘ਤੇ ਚੱਲਣ ਵਾਲੀਆਂ ਚੀਜ਼ਾਂ ਨੂੰ ਵੀ ਫੀਲ ਕੀਤਾ ਜਾ ਸਕੇਗਾ। ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜੀਆਂ ਨੇ ਇਸ ਡਿਵਾਈਸ ਦਾ ਨਾਂ ‘ਇਪਿਡਰਮਲ ਵੀ.ਆਰ.’ ਰੱਖਿਆ ਹੈ। ਦੱਸ ਦੇਈਏ ਕਿ ਫਿਲਹਾਲ ਇਸ ਡਿਵਾਈਸ ਦੀ ਟੈਸਟਿੰਗ ਚੱਲ ਰਹੀ ਹੈ। 

ਇਸ ਡਿਵਾਈਸ ’ਚ ਸਿਲੀਕਾਨ ਦੀ ਇਕ ਪਤਲੀ ਲਚਕੀਲੀ ਪਰਤ ਅੰਦਰ ਐਕਟਿਊਏਟਰਜ਼ ਲੱਗੇ ਹੋਏ ਹਨ ਜੋ ਵਾਈਬ੍ਰੇਟ ਹੁੰਦੇ ਹਨ ਤੇ ਘੁੰਮਦੇ ਰਹਿੰਦੇ ਹਨ। ਇਹੀ ਐਕਿਊਟਰਜ਼ ਤੁਹਾਨੂੰ ਛੂਹਣ ਦਾ ਅਹਿਸਾਸ ਕਰਵਾਉਂਦੇ ਹਨ। ‘ਨੇਚਰ’ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ‘ਚ ਇਰ VR ਸਿਸਟਮ ਬਾਰੇ ਦੱਸਿਆ ਗਿਆ ਹੈ। ਇਹ ਡਿਵਾਈਸ 15cm ਚੌੜੀ ਤੇ 15cm ਲੰਬੀ ਇਕ ਲਚਕੀਲੀ ਪਰਤ ਹੁੰਦੀ ਹੈ। ਇਸ ਵਿਚ ਇਕ ਵਾਇਰਲੈੱਸ ਪਾਵਰ ਸਰਕਟ ਹੁੰਦਾ ਹੈ। ਯੂਨੀਵਰਸਿਟੀ ਦੇ ਜੌਨ ਏ ਰਾਜਰਜ਼ ਨੇ ਕਿਹਾ ਕਿ ਇਹ ਡਿਵਾਈਸ ਯੂਜ਼ਰਜ਼ ਉੱਪਰ ਬੋਝ ਵੀ ਨਹੀਂ ਬਣਦੀ।

ਇਸ ਤਰ੍ਹਾਂ ਕਰਦੀ ਹੈ ਕੰਮ
ਖੋਜੀਆਂ ਨੇ ਇਹ ਵੀ ਦੱਸਿਆ ਕਿ ਇਹ ਡਿਵਾਈਸ ਇਕ ਤਰ੍ਹਾਂ ਨਾਲ ਲਚਕੀਲੀ ਪਰਤ ਹੈ ਜਿਸ ਦਾ ਕੁਨੈਕਸ਼ਨ ਕੰਪਿਊਟਰ ਦੇ ਇਕ ਵਿਸ਼ੇਸ਼ ਸਾਫਟਵੇਅਰ ਨਾਲ ਰਹਿੰਦਾ ਹੈ। ਦੂਰ ਬੈਠਾ ਕੋਈ ਵਿਅਕਤੀ ਜਦੋਂ ਕੰਪਿਊਟਰ ‘ਚ ਇਸ ਨੂੰ ਸਾਫਟਵੇਅਰ ਜ਼ਰੀਏ ਛੂਹੰਦਾ ਹੈ ਤਾਂ ਦੂਰ ਬੈਠਾ ਵਿਅਕਤੀ ਇਸ ਡਵਾਈਸ ਜ਼ਰੀਏ ਇਸ ਸਪਰਸ਼ ਨੂੰ ਮਹਿਸੂਸ ਕਰ ਸਕਦਾ ਹੈ। ਇਸ ਡਿਵਾਈਸ ‘ਚ ਮੌਜੂਦ ਐਕਟਿਊਏਟਰਜ਼ (ਖ਼ਾਸ ਤਰ੍ਹਾਂ ਦੇ ਗੋਲ ਛੱਲੇ) ਵਾਈਬ੍ਰੇਟ ਜਾਂ ਮੂਵ ਕਰ ਕੇ ਸਪਰਸ਼ ਦਾ ਅਹਿਸਾਸ ਕਰਵਾਉਂਦੀ ਹੈ। ਮਿਲੀਮੀਟਰ ਦੇ ਅਕਾਰ ਦੇ 32 ਐਕਟਿਊਏਟਰਜ਼ ਇਸ ਡਿਵਾਈਸ ‘ਚ ਲੱਗੇ ਹੁੰਦੇ ਹਨ।

ਖੋਜੀਆਂ ਨੇ ਦੱਸਿਆ ਕਿ ਐਕਿਊਟਰਜ਼ ਇਕ ਵਾਰ ‘ਚ 200 ਵਾਰ ਘੁੰਮਦਾ ਹੈ। ਇਸ ਡਿਵਾਈਸ ਨੂੰ ਸਮਾਰਟਫੋਨ ਤੇ ਟੈਬਲਿਟ ਨਾਲ ਵੀ ਜੋੜਿਆ ਜਾ ਸਕਦਾ ਹੈ। ਵਾਇਰਲੈੱਸ ਹੈ ਇਹ ਡਿਵਾਈਸ ਖੋਜੀਆਂ ਨੇ ਦੱਸਿਆ ਕਿ ਇਹ ਡਿਵਾਈਸ ਇਸਤੇਮਾਲ ਕਰਨ ‘ਚ ਕਾਫੀ ਹਲਕੀ ਹੈ। ਇਹ ਪੂਰੀ ਤਰ੍ਹਾਂ ਨਾਲ ਵਾਇਰਲੈੱਸ ਹੈ। ਇਸ ਵਿਚ ਬਾਹਰੋਂ ਕੋਈ ਬੈਟਰੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਕਾਰਨ ਇਹ ਵਰਤੋਂ ‘ਚ ਬੇਹੱਦ ਆਸਾਨ ਵੀ ਹੈ।


Related News