ਫੇਸਬੁੱਕ ਮੈਸੇਂਜਰ ਲਈ ਜਾਰੀ ਹੋਈ ਵੱਡੀ ਅਪਡੇਟ, ਹੁਣ ਭੇਜ ਸਕੋਗੇ HD ਤਸਵੀਰਾਂ
Saturday, Apr 13, 2024 - 04:20 PM (IST)
ਗੈਜੇਟ ਡੈਸਕ- ਦੁਨੀਆ ਦਾ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਫਸੇਬੁੱਕ ਦਾ ਕਰੋੜਾਂ ਲਕ ਇਸਤੇਮਾਲ ਕਰਦੇ ਹਨ। ਅਜਿਹੇ 'ਚ ਫੇਸਬੁੱਕ ਸਮੇਂ-ਸਮੇਂ 'ਤੇ ਨਵੇਂ-ਨਵੇਂ ਅਪਡੇਟ ਲਿਆਉਂਦਾ ਰਹਿੰਦਾ ਹੈ। ਅਜਿਹੇ 'ਚ ਹਾਲੀਆ ਅਪਡੇਟ 'ਚ ਫੇਸਬੁਅਕ ਨੇ ਇਕ ਵੱਡੀ ਅਪਡੇਟ ਦਿੱਤੀ ਹੈ। ਫੇਸਬੁੱਕ ਮੈਸੇਂਜਰ ਰਾਹੀਂ ਹੁਣ ਚੰਗੀ ਕੁਆਲਿਟੀ ਵਾਲੀਆਂ ਯਾਨੀ ਐੱਚ.ਡੀ. ਤਸਵੀਰਾਂ ਵੀ ਭੇਜੀਆਂ ਜਾ ਸਕਦੀਆਂ ਹਨ। ਇਸਦੇ ਨਾਲ ਹੀ 100 ਐੱਮ.ਬੀ. ਤਕ ਦੀ ਫਾਈਲ ਵੀ ਆਸਾਨੀ ਨਾਲ ਕਿਸੇ ਵੀ ਯੂਜ਼ਰ ਨੂੰ ਭੇਜ ਸਕਦੇ ਹੋ।
ਐੱਚ.ਡੀ. ਫੋਟੋ ਦੀ ਇਸ ਤਰ੍ਹਾਂ ਹੋਵੀ ਵੱਖਰੀ ਪਛਾਣ
ਦੱਸ ਦੇਈਏ ਕਿ ਫੇਸਬੁੱਕ 'ਤੇ ਜਦੋਂ ਵੀ ਐੱਚ.ਡੀ. ਫੋਟੋ ਭੇਜੀ ਜਾਵੇਗੀ, ਉਦੋਂ ਇਕ ਇੰਡੀਕੇਟਰ ਆਏਗਾ, ਜਿਸ ਵਿਚ ਸੱਜੇ ਪਾਸੇ ਐੱਚ.ਡੀ. ਬੈਜ ਦਾ ਸਿਗਨਲ ਮਿਲੇਗਾ। ਫੇਸਬੁੱਕ ਦੇ ਮੁਤਾਬਕ, ਯੂਜ਼ਰਜ਼ ਅਜੇ ਵੀ ਐੱਚ.ਡੀ. ਫੋਟੋਜ਼ ਭੇਜ ਸਕਦੇ ਹਨ, ਜੋ ਕਿ ਘੱਟ ਡਾਟਾ ਦੀ ਖਪਤ ਕਰਦੀਆਂ ਹਨ। ਉਥੇ ਹੀ ਐੱਚ.ਡੀ. ਫੋਟੋਜ਼ ਭੇਜਣ ਲਈ ਕਿਸੇ ਵੀ ਚੈਟ 'ਚ ਜਾ ਕੇ ਅਲੱਗ ਤੋਂ ਇਸਦਾ ਆਪਸ਼ਨ ਨਜ਼ਰ ਆਏਗਾ।
ਇਸ ਤਰ੍ਹਾਂ ਭੇਜ ਸਕਦੇ ਹੋ ਇਕ ਤੋਂ ਜ਼ਿਆਦਾ ਐੱਚ.ਡੀ. ਫੋਟੋਜ਼
ਫੇਸਬੁੱਕ ਮੈਸੇਂਜਰ 'ਚ ਕਿਸੇ ਵੀ ਚੈਟ 'ਚ ਜਾ ਕੇ ਸਭ ਤੋਂ ਪਹਿਲਾਂ ਭੇਜਣ ਵਾਲੀ ਫੋਟੋ ਨੂੰ ਚੁਣਨਾ ਹੋਵੇਗਾ। ਇਸ ਲਈ ਮੈਨਿਊ 'ਚ ਐੱਚ.ਡੀ. ਫੋਟੋ ਟੋਂਗਲ ਤੋਂ ਬਾਅਦ ਸੈਂਡ 'ਤੇ ਕਲਿੱਕ ਕਰਨਾ ਹੋਵੇਗਾ। ਉਥੇ ਹੀ ਜੇਕਰ ਇਕ ਤੋਂ ਜ਼ਿਆਦਾ ਫੋਟੋਜ਼ ਭੇਜਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਅਪਡੇਟ ਹੈ। ਤੁਹਾਨੂੰ ਇਕ ਐਲਬੰਮ ਤਿਆਰ ਕਰਨੀ ਹੋਵੇਗੀ, ਜਾਂ ਫਿਰ ਉਸਦਾ ਨਾਂ ਬਦਲਣਾ ਹੋਵੇਗਾ। ਇਸਤੋਂ ਬਾਅਦ ਉਸ ਐਲਬੰਮ ਤੋਂ ਫੋਟੋ ਨੂੰ ਹਟਾ ਸਕਦੇ ਹੋ ਜਾਂ ਫਿਰ ਕਿਸੇ ਫੋਟੋ ਨੂੰ ਜੋੜ ਸਕਦੇ ਹੋ। ਇਸਤੋਂ ਬਾਅਦ ਆਸਾਨੀ ਨਾਲ ਮੀਡੀਆ ਮੈਨਿਊ ਤੋਂ ਕਿਸੇ ਇਕ ਵਿਅਕਤੀ ਨੂੰ ਜਾਂ ਫਿਰ ਗਰੁੱਪ 'ਚ ਫੋਟੋਜ਼ ਭੇਜ ਸਕਦੇ ਹੋ।
ਯੂਜ਼ਰਜ਼ ਨੂੰ ਮਿਲੇਗੀ ਟੈਲੀਗ੍ਰਾਮ ਵਾਲੀ ਸਹੂਲਤ
ਇਸਤੋਂ ਇਲਾਵਾ ਮੈਟਾ ਨੇ ਹਾਲ ਹੀ 'ਚ ਐੱਚ.ਡੀ. ਮੀਡੀਆ ਭੇਜਣ ਦਾ ਆਪਸ਼ਨ ਵੀ ਦਿੱਤਾ ਹੈ। ਇਸ ਰਾਹੀਂ ਐੱਚ.ਡੀ. ਫੋਟੋਜ਼ ਆਪਣੇ ਆਪ ਚਲੀ ਜਾਵੇਗੀ। ਇਹ ਫੀਚਰ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਟੈਲੀਗ੍ਰਾਮ ਪਲੇਟਫਾਰਮ 'ਤੇ ਹੁੰਦਾ ਹੈ। ਇਥੇ ਯੂਜ਼ਰਜ਼ 2 ਜੀ.ਬੀ. ਤਕ ਦੀ ਫਾਈਲ ਨੂੰ ਮੁਫਤ 'ਚ ਭੇਜਣ ਦਾ ਆਪਸ਼ਨ ਵੀ ਦਿੱਤਾ ਜਾਂਦਾ ਹੈ।